ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਨਕੀ ਸਥਿਤ HDFC ਬੈਂਕ ਦੀ ਇੱਕ ਬਰਾਂਚ ਵਿੱਚ ਇੱਕ ਮਹਿਲਾ ਕਰਮਚਾਰੀ ਨੇ ਗਾਹਕ ਨਾਲ ਬਦਤਮੀਜ਼ੀ ਕੀਤੀ ਤੇ ਹਿੰਸਕ ਵਿਵਹਾਰ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਵੀਡੀਓ 'ਚ ਬੈਂਕ ਕਰਮਚਾਰੀ, ਜਿਸ ਦੀ ਪਛਾਣ ਆਸਥਾ ਸਿੰਘ ਵਜੋਂ ਹੋਈ ਹੈ, ਇਕ ਗਾਹਕ ਨੂੰ ਗਾਲ੍ਹਾਂ ਕੱਢਦੀ ਅਤੇ ਉਸ 'ਤੇ ਲੈਪਟਾਪ ਮਾਰਨ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਹੰਗਾਮੇ ਦੌਰਾਨ ਮਹਿਲਾ ਕਰਮਚਾਰੀ ਨੇ ਆਪਣੀ ਮਰਿਆਦਾ ਦੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਜਾਤ ਦਾ ਹਵਾਲਾ ਦਿੰਦੇ ਹੋਏ ਕਿਹਾ, "ਠਾਕੁਰ ਹਾਂ ਮੈਂ..."।
ਹਾਲਾਂਕਿ ਬੈਂਕ 'ਚ ਮੌਜੂਦ ਹੋਰ ਕਰਮਚਾਰੀ ਅਤੇ ਲੋਕ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਹ ਲਗਾਤਾਰ ਗੁੱਸਾ ਹੁੰਦੀ ਰਹੀ ਅਤੇ ਗਾਹਕ ਨੂੰ ਗਾਲ੍ਹਾਂ ਕੱਢਦੀ ਰਹੀ। ਬੈਂਕ ਵਰਗੇ ਪੇਸ਼ੇਵਰ ਅਦਾਰੇ ਵਿੱਚ ਕਿਸੇ ਕਰਮਚਾਰੀ ਦੁਆਰਾ ਅਜਿਹੀ ਦਬੰਗਈ ਅਤੇ ਗੈਰ-ਪੇਸ਼ੇਵਰ ਵਿਵਹਾਰ ਦੇਖ ਕੇ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬੈਂਕ ਦੇ ਕੰਮਕਾਜ ਅਤੇ ਕਰਮਚਾਰੀਆਂ ਦੇ ਵਿਵਹਾਰ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ- ਅਮੀਰ ਪਿਓ ਦੀ ਵਿਗੜੀ ਔਲਾਦ ਦਾ ਕਾਰਾ ! Lamborghini 'ਚ ਬਹਿ ਸੜਕ 'ਤੇ ਢਾਹਿਆ ਕਹਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮੀਰ ਪਿਓ ਦੀ ਵਿਗੜੀ ਔਲਾਦ ਦਾ ਕਾਰਾ ! Lamborghini 'ਚ ਬਹਿ ਸੜਕ 'ਤੇ ਢਾਹਿਆ ਕਹਿਰ
NEXT STORY