ਨਵੀਂ ਦਿੱਲੀ (ਪੀ. ਟੀ.) - ਇਕੁਇਟੀ ਮਿਊਚੁਅਲ ਫੰਡ (ਐੱਮ.ਐੱਫ.) ’ਚ ਮਾਰਚ ’ਚ ਨਿਵੇਸ਼ 14 ਫੀਸਦੀ ਘੱਟ ਕੇ 25,082 ਕਰੋੜ ਰੁਪਏ ਰਹਿ ਗਿਆ। ਬਾਜ਼ਾਰ ’ਚ ਲਗਾਤਾਰ ਉਤਰਾਅ-ਚੜ੍ਹਾਅ ਦੇ ਵਿਚਾਲੇ ਨਿਵੇਸ਼ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਕੁਇਟੀ ਫੰਡਾਂ ’ਚ ਨਿਵੇਸ਼ ’ਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਲਗਾਤਾਰ 49ਵੇਂ ਮਹੀਨੇ ਮਿਊਚੁਅਲ ਫੰਡ ਸਕੀਮਾਂ ’ਚ ਸ਼ੁੱਧ ਪ੍ਰਵਾਹ ਸਕਾਰਾਤਮਕ ਬਣਿਆ ਰਿਹਾ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਜ਼ ਇਨ ਇੰਡੀਆ (ਐੱਮਫੀ) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਇਕੁਇਟੀ ਐੱਮ. ਐੱਫ. ਮਾਰਚ ’ਚ ਨਿਵੇਸ਼ 25,082 ਕਰੋੜ ਰੁਪਏ ਰਿਹਾ, ਜੋ ਕਿ ਫਰਵਰੀ ’ਚ 29,303 ਕਰੋੜ ਰੁਪਏ, ਜਨਵਰੀ ’ਚ 39,688 ਕਰੋੜ ਰੁਪਏ ਤੇ ਦਸੰਬਰ ’ਚ 41,156 ਕਰੋੜ ਰੁਪਏ ਤੋਂ ਬਹੁਤ ਘੱਟ ਹੈ। ਇਕੁਇਟੀ ਫੰਡ ਸ਼੍ਰੇਣੀਆਂ ’ਚੋਂ ਫਲੈਕਸੀ ਕੈਪ ਫੰਡ ’ਚ ਮਾਰਚ ’ਚ ਸਭ ਤੋਂ ਵੱਧ 5,165 ਕਰੋੜ ਰੁਪਏ ਦਾ ਨਿਵੇਸ਼ ਹੋਇਆ। ਹਾਲਾਂਕਿ, ਸੈਕਟਰਲ/ਥੀਮੈਟਿਕ ਫੰਡ ’ਚ ਤੇਜ਼ੀ ਨਾਲ ਗਿਰਾਵਟ ਆਈ, ਜਿਸ ’ਚ ਨਿਵੇਸ਼ 735 ਕਰੋੜ ਰੁਪਏ ਰਿਹਾ। ਫਰਵਰੀ ’ਚ, ਇਸ ਨੂੰ 5,711 ਕਰੋੜ ਰੁਪਏ ਦਾ ਮਜ਼ਬੂਤ ਨਿਵੇਸ਼ ਹੋਇਆ।
ਮਿਡ-ਕੈਪ ਅਤੇ ਸਮਾਲ-ਕੈਪ ਮਿਊਚੁਅਲ ਫੰਡ ਨੇ ਮਾਰਚ ’ਚ ਕ੍ਰਮਵਾਰ 3,439 ਕਰੋੜ ਰੁਪਏ ਅਤੇ 4,092 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮਹੱਤਵਪੂਰਨ ਨਿਵੇਸ਼ਕ ਦਿਲਚਸਪੀ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਿਆ। ਦੂਜੇ ਪਾਸੇ, ਫਰਵਰੀ ’ਚ ਨਿਵੇਸ਼ਕਾਂ ਦੇ 1,980 ਕਰੋੜ ਰੁਪਏ ਦੇ ਨਿਵੇਸ਼ ਤੋਂ ਬਾਅਦ ਮਾਰਚ ’ਚ ਗੋਲਡ ਐਕਸਚੇਂਜ ਟਰੇਡਡ ਫੰਡ (ਈ. ਟੀ. ਐੱਫ.) ’ਚ 77 ਕਰੋੜ ਰੁਪਏ ਦੀ ਨਿਕਾਸੀ ਹੋਈ। ਇਸ ਤੋਂ ਇਲਾਵਾ, ਫਰਵਰੀ ’ਚ 6,525 ਕਰੋੜ ਰੁਪਏ ਦੇ ਮੁਕਾਬਲੇ ਮਾਰਚ ਵਿਚ ਰਿਣ ਫੰਡਾਂ ਨੇ 2.02 ਲੱਖ ਕਰੋੜ ਰੁਪਏ ਦੀ ਨਿਕਾਸੀ ਦਰਜ ਕੀਤੀ।
ਉਦਯੋਗਿਕ ਵਿਕਾਸ 6 ਮਹੀਨਿਆਂ ’ਚ ਸਭ ਤੋਂ ਘੱਟ, IIP ਘੱਟ ਕੇ 2.9 ਫੀਸਦੀ ’ਤੇ ਆਇਆ
NEXT STORY