ਸਿੰਗਾਪੁਰ/ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਸਿੰਗਾਪੁਰ ਦੌਰੇ ਦੇ ਪਹਿਲੇ ਹੀ ਦਿਨ ਸੂਬੇ ਨੂੰ ਨਿਵੇਸ਼ ਦੇ ਖੇਤਰ 'ਚ ਇਕ ਵੱਡੀ ਸਫਲਤਾ ਹਾਸਲ ਹੋਈ ਹੈ। ਸੂਬਾ ਸਰਕਾਰ ਨੇ ਸਿੰਗਾਪੁਰ ਸਥਿਤ ਯੂਨੀਵਰਸਲ ਸਕਸੈਸ ਗਰੁੱਪ ਨਾਲ ਕੁੱਲ 6,650 ਕਰੋੜ ਰੁਪਏ ਦੇ ਤਿੰਨ ਮਹੱਤਵਪੂਰਨ ਸਮਝੌਤਾ ਪੱਤਰਾਂ (MoUs) 'ਤੇ ਹਸਤਾਖਰ ਕੀਤੇ ਹਨ। ਇਹ ਨਿਵੇਸ਼ ਗਰੁੱਪ ਹਾਊਸਿੰਗ, ਲੌਜਿਸਟਿਕਸ ਪਾਰਕ ਅਤੇ ਹਾਈਪਰਸਕੇਲ ਡਾਟਾ ਸੈਂਟਰ ਵਰਗੇ ਰਣਨੀਤਕ ਖੇਤਰਾਂ ਵਿੱਚ ਕੀਤਾ ਜਾਵੇਗਾ, ਜਿਸ ਨਾਲ 20,000 ਤੋਂ ਵੱਧ ਨੌਜਵਾਨਾਂ ਲਈ ਰੁਜ਼ਗਾਰ ਦੇ ਸਿੱਧੇ ਅਤੇ ਅਸਿੱਧੇ ਮੌਕੇ ਪੈਦਾ ਹੋਣਗੇ।
ਅੰਤਰਰਾਸ਼ਟਰੀ ਥੀਮ ਅਧਾਰਤ ਹਾਊਸਿੰਗ ਟਾਊਨਸ਼ਿਪ: ਪਹਿਲੇ ਸਮਝੌਤੇ ਤਹਿਤ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਯਮੁਨਾ ਐਕਸਪ੍ਰੈਸਵੇਅ ਖੇਤਰ 'ਚ 100 ਏਕੜ ਜ਼ਮੀਨ 'ਤੇ ਇਕ ਹਾਊਸਿੰਗ ਟਾਊਨਸ਼ਿਪ ਵਿਕਸਿਤ ਕੀਤੀ ਜਾਵੇਗੀ। ਇਸ 'ਚ 3,500 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ ਅਤੇ ਲਗਭਗ 12,000 ਰੁਜ਼ਗਾਰ ਪੈਦਾ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ ਸਾਲ 2027 'ਚ ਸ਼ੁਰੂ ਕਰਨ ਦੀ ਯੋਜਨਾ ਹੈ।
ਲੌਜਿਸਟਿਕਸ ਪਾਰਕ: ਦੂਜੇ ਸਮਝੌਤੇ ਅਨੁਸਾਰ ਕਾਨਪੁਰ-ਲਖਨਊ ਹਾਈਵੇਅ 'ਤੇ 50 ਏਕੜ ਵਿੱਚ 650 ਕਰੋੜ ਰੁਪਏ ਦੀ ਲਾਗਤ ਨਾਲ ਇਕ ਲੌਜਿਸਟਿਕਸ ਪਾਰਕ ਬਣਾਇਆ ਜਾਵੇਗਾ। ਇਸ ਨਾਲ 7,500 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਇਸ ਦੇ 2027 ਤੱਕ ਸ਼ੁਰੂ ਹੋਣ ਦਾ ਟੀਚਾ ਰੱਖਿਆ ਗਿਆ ਹੈ।
ਹਾਈਪਰਸਕੇਲ ਡਾਟਾ ਸੈਂਟਰ ਪਾਰਕ: ਤੀਜੇ ਸਮਝੌਤੇ ਤਹਿਤ ਨੋਇਡਾ/ਗ੍ਰੇਟਰ ਨੋਇਡਾ ਖੇਤਰ 'ਚ 10 ਏਕੜ ਜ਼ਮੀਨ 'ਤੇ 40 ਮੈਗਾਵਾਟ ਦੀ ਸਮਰੱਥਾ ਵਾਲਾ ਡਾਟਾ ਸੈਂਟਰ ਸਥਾਪਤ ਕੀਤਾ ਜਾਵੇਗਾ। 2,500 ਕਰੋੜ ਰੁਪਏ ਦੇ ਇਸ ਨਿਵੇਸ਼ ਨਾਲ 1,500 ਲੋਕਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਇਹ ਪ੍ਰੋਜੈਕਟ 2028 'ਚ ਸ਼ੁਰੂ ਹੋਵੇਗਾ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਨਿਵੇਸ਼ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਨੂੰ ਦੇਸ਼ ਦੇ ਪ੍ਰਮੁੱਖ ਡਾਟਾ ਸੈਂਟਰ ਹੱਬ ਅਤੇ ਉਦਯੋਗਿਕ ਨਿਵੇਸ਼ ਦੀ ਮੁੱਖ ਮੰਜ਼ਿਲ ਵਜੋਂ ਸਥਾਪਤ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਿੰਗਾਪੁਰ 'ਚ ਹੋਏ ਇਹ ਸਮਝੌਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਸ਼ਹਿਰੀ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਹੇ ਪਰਮਾਤਮਾ, ਮੇਰੀ ਸੱਸ ਤੋਂ ਛੁਟਕਾਰਾ ਦਿਵਾਓ, ਮੇਰੇ ਦੁੱਖ ਦੂਰ ਕਰੋ..!', ਮੰਦਰ ਦੀ ਗੋਲਕ 'ਚੋਂ ਨਿਕਲੀ 'ਮੰਨਤ' ਦੀ ਪਰਚੀ
NEXT STORY