ਨਵੀਂ ਦਿੱਲੀ- ਘਰੇਲੂ ਬਾਜ਼ਾਰ 'ਚ ਅਸਥਿਰ ਮਾਹੌਲ ਵਿਚਾਲੇ ਮਿਊਚੁਅਲ ਫੰਡ 'ਚ ਅਗਸਤ 'ਚ 6,120 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਹ ਅੰਕੜਾ ਪਿਛਲੇ ਦੱਸ ਮਹੀਨਿਆਂ 'ਚ ਸਭ ਤੋਂ ਘੱਟ ਹੈ। ਹਾਲਾਂਕਿ ਇਕਵਟੀ ਮਿਊਚੁਅਲ ਫੰਡ 'ਚ ਸਕਾਰਾਤਮਕ ਪ੍ਰਵਾਹ ਦਾ ਇਹ ਲਗਾਤਾਰ 18ਵਾਂ ਮਹੀਨਾ ਸੀ। ਪਿਛਲੇ ਕੁਝ ਮਹੀਨਿਆਂ 'ਚ ਨਿਵੇਸ਼ ਦੀ ਗਤੀ 'ਚ ਗਿਰਾਵਟ ਆਈ ਹੈ।
ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਅਗਸਤ 'ਚ ਸ਼ੁੱਧ ਨਿਵੇਸ਼ ਜੁਲਾਈ ਦੇ ਮੁਕਾਬਲੇ ਘੱਟ ਰਿਹਾ। ਜੁਲਾਈ 'ਚ 8,898 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਇਹ ਅੰਕੜਾ ਜੂਨ 'ਚ 18,529 ਕਰੋੜ ਰੁਪਏ ਅਤੇ ਮਈ 'ਚ 15,890 ਕਰੋੜ ਰੁਪਏ ਸੀ। ਅਗਸਤ ਦੇ ਮਹੀਨੇ 'ਚ ਅਕਤੂਬਰ 2021 ਤੋਂ ਬਾਅਦ ਤੋਂ ਸਭ ਤੋਂ ਘੱਟ ਨਿਵੇਸ਼ ਦੇਖਿਆ ਗਿਆ। ਉਦੋਂ ਇਕਵਟੀ ਮਿਊਚੁਅਲ ਫੰਡ 'ਚ 5,215 ਕਰੋੜ ਰੁਪਏ ਦਾ ਨਿਵੇਸ਼ ਹੋਇਆ ਸੀ। ਮਾਰਚ 2021 ਤੋਂ ਇਕਵਟੀ ਯੋਜਨਾਵਾਂ 'ਚ ਸ਼ੁੱਧ ਨਿਵੇਸ਼ ਦਾ ਪ੍ਰਵਾਹ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜੁਲਾਈ 2020 ਤੋਂ ਫਰਵਰੀ 2021 ਤੱਕ ਇਸ ਤਰ੍ਹਾਂ ਦੀਆਂ ਯੋਜਨਾਵਾਂ 'ਚ ਲਗਾਤਾਰ ਅੱਠ ਮਹੀਨਿਆਂ ਲਈ ਨਿਕਾਸੀ ਦੇਖਣ ਨੂੰ ਮਿਲੀ ਸੀ। ਇਸ ਦੌਰਾਨ ਇਨ੍ਹਾਂ ਯੋਜਨਾਵਾਂ ਨਾਲ ਕੁੱਲ 46,791 ਕਰੋੜ ਰੁਪਏ ਕੱਢੇ ਗਏ ਸਨ।
ਬਾਜ਼ਾਰ 'ਚ ਅਸਥਿਰਤਾ ਬਣੀ ਹੋਈ ਹੈ ਕਿਉਂਕਿ ਮੁਦਰਾਸਫੀਤੀ ਨੂੰ ਲੈ ਕੇ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ। ਇਕਵਟੀ ਤੋਂ ਇਲਾਵਾ, ਕਰਜ਼ ਮਿਊਚੁਅਲ ਫੰਡ 'ਚ ਪਿਛਲੇ ਮਹੀਨੇ 49,164 ਕਰੋੜ ਰੁਪਏ ਦਾ ਨਿਵੇਸ਼ ਆਇਆ, ਜੋ ਜੁਲਾਈ 'ਚ 4,930 ਕਰੋੜ ਰੁਪਏ ਦੇ ਨਿਵੇਸ਼ ਤੋਂ ਕਾਫ਼ੀ ਜ਼ਿਆਦਾ ਹੈ। ਕੁੱਲ ਮਿਲਾ ਕੇ, ਮਿਊਚੁਅਲ ਫੰਡ ਉਦਯੋਗ ਨੇ ਜੁਲਾਈ 'ਚ 23,605 ਕਰੋੜ ਰੁਪਏ ਦੀ ਤੁਲਨਾ 'ਚ ਅਗਸਤ 'ਚ 65,077 ਕਰੋੜ ਰੁਪਏ ਦਾ ਸ਼ੁੱਧ ਪ੍ਰਵਾਹ ਦਰਜ ਕੀਤਾ।
ਈ-ਕਾਮਰਸ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਦੀ ਗਿਣਤੀ ਵਿਚ ਤਿੰਨ ਗੁਣਾਂ ਵਾਧਾ
NEXT STORY