ਨਵੀਂ ਦਿੱਲੀ— ਉਦਯੋਗ ਸੰਘ ਸੀ. ਆਈ. ਆਈ. ਦੇ ਨਵੇਂ ਮੁਖੀ ਉਦੈ ਕੋਟਕ ਨੇ ਕਿਹਾ ਕਿ ਭਾਰਤੀ ਉਦਯੋਗ ਜਗਤ ਲਈ ਇਹ ਖੁਦ ਨੂੰ ਬਦਲਣ ਅਤੇ ਸਕਾਰਾਤਮਕ ਨਜ਼ਰੀਏ ਨਾਲ ਨਿਵੇਸ਼ ਕਰਨ ਦਾ ਸਮਾਂ ਹੈ, ਤਾਂ ਕਿ ਆਤਮਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗ ਜਗਤ ਨੂੰ ਕੋਵਿਡ-19 ਸੰਕਟ ਕਾਰਨ ਪੈਦਾ ਹੋਏ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਘੱਟ ਕਰਜ਼ ਵਾਲੇ ਉੱਦਮੀਆਂ ਨੂੰ ਨਵੇਂ ਰਣਨੀਤਕ ਖੇਤਰਾਂ ਦੇ ਨਵੇਂ ਅਤੇ ਸਾਹਸੀ ਫੈਸਲੇ ਲੈਣ ਤੋਂ ਝਿਜਕਣਾ ਨਹੀਂ ਚਾਹੀਦਾ।
ਉਦੈ ਕੋਟਕ, ਨਿੱਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਵੀ ਹਨ। ਉਨ੍ਹਾਂ ਭਾਰਤੀ ਉਦਯੋਗ ਨੂੰ ਇਸ ਚੁਣੌਤੀਪੂਰਨ ਸਮੇਂ 'ਚ ਟਿਕੇ ਰਹਿਣ ਲਈ ਪੂੰਜੀ ਬਾਜ਼ਾਰ ਦੀ ਮਦਦ ਲੈਣ ਅਤੇ ਬਫਰ ਫੰਡ ਜੁਟਾਉਣ ਦੀ ਸਲਾਹ ਦਿੱਤੀ। ਉਨ੍ਹਾਂ ਇਸ ਗੱਲ ਨੂੰ ਮੰਨਿਆ ਕਿ ਖਰਾਬ ਕਾਰਪੋਰੇਟ ਪ੍ਰਸ਼ਾਸਨ ਅਤੇ ਹੱਦੋਂ ਵੱਧ ਕਰਜ਼ ਕਾਰਨ ਭਾਰਤੀ ਉਦਯੋਗਾਂ ਨੂੰ ਅਤੀਤ 'ਚ ਨੁਕਸਾਨ ਹੋਇਆ ਪਰ ਹੁਣ ਨਿਵੇਸ਼ ਬਾਰੇ 'ਚ ਨਵੇਂ ਸਿਰਿਓਂ ਫੈਸਲੇ ਲੈਣ ਦਾ ਸਮਾਂ ਹੈ ਕਿਉਂਕਿ ਕਾਰਪੋਰੇਟ ਖੇਤਰ ਦੇ ਕੰਮਕਾਜ 'ਚ ਹੁਣ ਜੋ ਖਰਾਬ ਸਨ ਉਨ੍ਹਾਂ ਦੀ ਲਗਭਗ ਸਫਾਈ ਹੋ ਚੁੱਕੀ ਹੈ। ਆਤਮਨਿਰਭਰ ਭਾਰਤ ਬਾਰੇ ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ, ਸਿੱਖਿਆ, ਵਾਤਾਵਰਣ ਅਤੇ ਗ੍ਰਾਮੀਣ ਬੁਨਿਆਦੀ ਢਾਂਚੇ ਸਮੇਤ ਸਮਾਜਿਕ ਖੇਤਰ 'ਚ ਨਿਵੇਸ਼ ਵਧਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ 'ਚ ਨਿਵੇਸ਼ ਨੂੰ ਜੀ. ਡੀ. ਪੀ. ਦੇ 1.3 ਫੀਸਦੀ ਤੋਂ ਵਧਾ ਕੇ 5 ਤੋਂ 10 ਫੀਸਦੀ ਕਰਨ ਦੀ ਜ਼ਰੂਰਤ ਹੈ।
ਐਤਵਾਰ ਨੂੰ 64 ਹਜ਼ਾਰ ਯਾਤਰੀਆਂ ਨੇ ਕੀਤਾ ਹਵਾਈ ਸਫਰ
NEXT STORY