ਨਵੀਂ ਦਿੱਲੀ-ਭਾਰਤ ’ਚ ਪਿਛਲੇ 6 ਸਾਲਾਂ ’ਚ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਡਾਟਾ ਦੀ ਖਪਤ ’ਚ 100 ਗੁਣਾ ਤੋਂ ਵੀ ਜ਼ਿਆਦਾ ਦਾ ਵਾਧਾ ਹੋਇਆ ਹੈ ਅਤੇ ਇਹ ਵਾਧਾ ਰਿਲਾਇੰਸ ਜੀਓ ਦੀ ਵਜ੍ਹਾ ਨਾਲ ਹੋਇਆ ਹੈ। ਟ੍ਰਾਈ ਮੁਤਾਬਕ ਜੀਓ ਦੇ ਲਾਂਚ ਤੋਂ ਪਹਿਲਾਂ ਹਰ ਭਾਰਤੀ ਗਾਹਕ ਇਕ ਮਹੀਨੇ ’ਚ ਸਿਰਫ 154 ਐੱਮ. ਬੀ. ਡਾਟਾ ਇਸਤੇਮਾਲ ਕੀਤਾ ਕਰਦਾ ਸੀ। ਹੁਣ ਡਾਟਾ ਖਪਤ ਦਾ ਅੰਕੜਾ 100 ਗੁਣਾ ਵਧ ਕੇ 15.8 ਜੀ. ਬੀ. ਪ੍ਰਤੀ ਮਹੀਨੇ ਪ੍ਰਤੀ ਗਾਹਕ ਦੇ ਹੈਰਾਨੀਜਨਕ ਪੱਧਰ ’ਤੇ ਜਾ ਪੁੱਜਾ ਹੈ। ਉਥੇ ਜੀਓ ਯੂਜ਼ਰਜ਼ ਹਰ ਮਹੀਨੇ ਕਰੀਬ 20 ਜੀ. ਬੀ. ਡਾਟਾ ਇਸਤੇਮਾਲ ਕਰਦੇ ਹਨ ਜੋ ਇੰਡਸਟ੍ਰੀ ਦੇ ਅੰਕੜਿਆਂ ਤੋਂ ਕਾਫੀ ਜ਼ਿਆਦਾ ਹੈ।
ਇਹ ਵੀ ਪੜ੍ਹੋ :ਯੂਕ੍ਰੇਨ ਦੀ ਬੰਦਰਗਾਹ ਸ਼ਹਿਰ ਮਿਕੋਲੈਵ ਤੇ ਖਾਰਕੀਵ 'ਚ ਰੂਸ ਨੇ ਕੀਤੀ ਗੋਲਾਬਾਰੀ
ਭਾਰਤ ਦੀ ਦਿਗਜ ਕੰਪਨੀ ਰਿਲਾਇੰਸ ਨੇ 6 ਸਾਲ ਪਹਿਲਾਂ ਜੀਓ ਨੂੰ ਲਾਂਚ ਕੀਤਾ ਸੀ। ਉਧਰ ਰਿਲਾਇੰਸ ਇੰਡਸਟ੍ਰੀ ਦੇ ਪ੍ਰਧਾਨ ਮੁਕੇਸ਼ ਅੰਬਾਨੀ ਨੇ ਦੀਵਾਲੀ ਤਕ 5ਜੀ ਲਾਂਚ ਦਾ ਐਲਾਨ ਕਰ ਦਿੱਤਾ ਹੈ। ਕਿਆਸ ਲਾਏ ਜਾ ਰਹੇ ਹਨ ਕਿ 5ਜੀ ਲਾਂਚ ਤੋਂ ਬਾਅਦ ਡਾਟਾ ਖਪਤ ’ਚ ਖਾਸਾ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਜਾਰੀ ਐਰਿਕਸਨ ਮੋਬੇਲਿਟੀ ਰਿਪੋਰਟ ’ਚ ਅੰਦਾਜ਼ੇ ’ਚ ਦੱਸਿਆ ਗਿਆ ਹੈ ਕਿ 5ਜੀ ਆਉਣ ਤੋਂ ਬਾਅਦ ਡਾਟਾ ਖਪਤ ਅਗਲੇ 3 ਸਾਲਾਂ ’ਚ 2 ਗੁਣਾ ਤੋਂ ਵੀ ਜ਼ਿਆਦਾ ਵਧ ਜਾਵੇਗੀ। ਜਾਣਕਾਰਾਂ ਦਾ ਮੰਨਣਾ ਹੈ ਕਿ 5ਜੀ ਤਕਨੀਕ ਦੀ ਹਾਈ ਪਰਫਾਰਮੈਂਸ ਅਤੇ ਹਾਈ ਸਪੀਡ ਦੀ ਬਦੌਲਤ ਨਵੇਂ ਉਦਯੋਗ ਧੰਦੇ ਪੈਦਾ ਹੋਣਗੇ ਜੋ ਵੱਡੀ ਗਿਣਤੀ ’ਚ ਯੂਜ਼ਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ।
ਇਹ ਵੀ ਪੜ੍ਹੋ : ਮੰਗੋਲੀਆ ਤੇ ਜਾਪਾਨ ਦੇ ਪੰਜ ਦਿਨਾ ਦੌਰੇ 'ਤੇ ਰਵਾਨਾ ਹੋਣਗੇ ਰਾਜਨਾਥ ਸਿੰਘ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਜਾਣੋ ਸਾਇਰਸ ਮਿਸਤਰੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਗੱਲਾਂ
NEXT STORY