ਬੇਂਗਲੁਰੂ—ਦੇਸ਼ ਦੀ ਸਭ ਤੋਂ ਦੂਜੀ ਵੱਡੀ ਸੂਚਨਾ ਤਕਨਾਲੋਜੀ ਕੰਪਨੀ ਇੰਫੋਸਿਸ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਉਹ 18,000 ਲੋਕਾਂ ਨੂੰ ਨੌਕਰੀ ਦੇਵੇਗੀ। ਇੰਫੋਸਿਸ ਦੇ ਮੁੱਖ ਸੰਚਾਲਨ ਅਧਿਕਾਰੀ ਯੂ.ਬੀ. ਪ੍ਰਵੀਣ ਰਾਓ ਨੇ ਕਿਹਾ ਕਿ ਚਾਲੂ ਤਿਮਾਹੀ 'ਚ ਅਸੀਂ 8,000 ਲੋਕ ਨੌਕਰੀ 'ਤੇ ਰੱਖਣ ਦੇ ਕਰੀਬ ਹਾਂ। ਇਸ 'ਚੋਂ ਕਰੀਬ 2,500 ਫਰੈਸ਼ਰ ਹਨ। ਪੂਰੇ ਸਾਲ 'ਚ ਅਸੀਂ ਕਰੀਬ 18,000 ਲੋਕਾਂ ਨੂੰ ਨੌਕਰੀਆਂ ਦੇਵਾਂਗੇ। ਇਸ 'ਚ ਵੱਡੀ ਗਿਣਤੀ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਹੋਣ ਵਾਲੇ ਕੈਂਪਸ ਪਲੇਸਮੈਂਟ ਦੀ ਹੋਵੇਗੀ। ਇੰਫੋਸਿਸ ਦੇ ਕਰਮਚਾਰੀਆਂ ਦੀ ਗਿਣਤੀ 2.29 ਲੱਖ ਤੋਂ ਜ਼ਿਆਦਾ ਹੈ।
ਕਰਨਾਟਕ ਬੈਂਕ ਨੇ ਪਹਿਲੀ ਤਿਮਾਹੀ 'ਚ 175 ਕਰੋੜ ਰੁਪਏ ਦਾ ਸ਼ੁੱਖ ਲਾਭ ਕਮਾਇਆ
NEXT STORY