ਨਵੀਂ ਦਿੱਲੀ— ਘਰੇਲੂ ਤਤਕਾਲ ਸੇਵਾ ਰੈਸਟੋਰੈਂਟ (ਕਿਊ. ਐੱਸ. ਆਰ.) ਲੜੀ ਜੰਬੋਕਿੰਗ ਦੀ ਅਗਲੇ ਪੰਜ ਸਾਲਾਂ 'ਚ 250 ਸਟੋਰ ਖੋਲ੍ਹਣ ਦੀ ਯੋਜਨਾ ਹੈ।
ਕੰਪਨੀ ਦੇ ਸੰਸਥਾਪਕ ਧੀਰਜ ਗੁਪਤਾ ਨੇ ਕਿਹਾ ਕਿ ਸਾਡਾ ਦੇਸ਼ ਭਰ 'ਚ ਵਿਸਥਾਰ ਦਾ ਇਰਾਦਾ ਹੈ। ਗੁਪਤਾ ਨੇ ਕਿਹਾ, ''ਸਾਡੀ ਅਗਲੇ ਪੰਜ ਸਾਲਾਂ ਤੱਕ ਹਰ ਸਾਲ 50 ਸਟੋਰ ਖੋਲ੍ਹਣ ਦੀ ਯੋਜਨਾ ਹੈ। ਅਗਲੇ ਪੰਜ ਸਾਲਾਂ 'ਚ ਅਸੀਂ 250 ਸਟੋਰ ਖੋਲ੍ਹਣ ਦਾ ਇਰਾਦਾ ਰੱਖਦੇ ਹਾਂ। ਅਸੀਂ ਇਸ ਲਈ ਮੁੰਬਈ ਦੇ ਬਾਹਰ ਨਵੇਂ ਬਾਜ਼ਾਰਾਂ 'ਚ ਸਟੋਰ ਖੋਲ੍ਹਣ ਜਾ ਰਹੇ ਹਾਂ।''
ਉਨ੍ਹਾਂ ਕਿਹਾ ਕਿ ਅਸੀਂ ਵੈੱਜ਼ ਬਰਗਰ ਦੀ ਵਿਆਪਕ ਲੜੀ ਦੀ ਵਿਕਰੀ ਕਰਦੇ ਹਾਂ। ਇਸ ਨਾਲ ਸਾਨੂੰ ਵਿਸਥਾਰ ਯੋਜਨਾ 'ਚ ਮਦਦ ਮਿਲੇਗੀ। ਗੁਪਤਾ ਨੇ ਕਿਹਾ, ''ਹਰੇਕ ਸਟੋਰ 'ਤੇ 30 ਲੱਖ ਰੁਪਏ ਦਾ ਨਿਵੇਸ਼ ਕਰਨ ਦੀ ਜ਼ਰੂਰਤ ਹੋਵੇਗੀ। ਇਸ ਲਿਹਾਜ ਨਾਲ ਅਸੀਂ ਸਾਲ 'ਚ 15 ਕਰੋੜ ਰੁਪਏ ਦਾ ਨਿਵੇਸ਼ ਸਟੋਰ ਖੋਲ੍ਹਣ 'ਤੇ ਕਰਾਂਗੇ।
ਫਿਲਹਾਲ ਜੰਬੋਕਿੰਗ ਦੇ 108 ਸਟੋਰ ਮੁੰਬਈ, ਪੁਣੇ, ਠਾਣੇ ਅਤੇ ਲਖਨਊ 'ਚ ਹਨ। ਕੰਪਨੀ ਨੇ ਹਾਲਾਂਕਿ ਆਪਣੀ ਆਮਦਨੀ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਾਲ ਕੋਵਿਡ-19 ਮਹਾਮਾਰੀ ਦੀ ਵਜ੍ਹਾ ਨਾਲ ਰੈਸਟੋਰੈਂਟ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਸਰਕਾਰ ਦੇ ਖਜ਼ਾਨੇ ਨੂੰ ਝਟਕਾ, ਟੈਕਸਾਂ ਦੀ ਕੁਲੈਕਸ਼ਨ 'ਚ ਇੰਨੀ ਗਿਰਾਵਟ
NEXT STORY