ਨਵੀਂ ਦਿੱਲੀ (ਭਾਸ਼ਾ) - ਜਵੈਲਰ ਕਲਿਆਣ ਜਵੈਲਰਜ਼ ਮੌਜੂਦਾ ਵਿੱਤੀ ਸਾਲ ਦੀ ਆਖਰੀ ਤਿਮਾਹੀ (ਜਨਵਰੀ-ਮਾਰਚ) ਵਿਚ ਅਯੁੱਧਿਆ, ਉੱਤਰ ਪ੍ਰਦੇਸ਼ ਵਿਚ ਆਪਣੀ 250ਵੀਂ ਦੁਕਾਨ ਖੋਲ੍ਹੇਗਾ। ਕੇਰਲ ਸਥਿਤ ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਇਕ ਫਾਈਲਿੰਗ 'ਚ ਕਿਹਾ ਕਿ ਉਸ ਦੀ ਮੌਜੂਦਾ ਵਿੱਤੀ ਸਾਲ 'ਚ ਭਾਰਤ ਅਤੇ ਪੱਛਮੀ ਏਸ਼ੀਆ 'ਚ 30 ਨਵੀਆਂ ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੇਂ ਸਾਲ ਦਾ ਤੋਹਫ਼ਾ! Indigo ਦੇ ਇਸ ਫ਼ੈਸਲੇ ਨਾਲ ਸਸਤੀ ਹੋਵੇਗੀ ਟਿਕਟ
ਕੰਪਨੀ ਨੇ ਕਿਹਾ ਕਿ ਇਨ੍ਹਾਂ 'ਚੋਂ ਭਾਰਤ 'ਚ 15 'ਕਲਿਆਣ' ਦੁਕਾਨਾਂ, ਪੱਛਮੀ ਏਸ਼ੀਆ 'ਚ ਦੋ 'ਕਲਿਆਣ' ਦੁਕਾਨਾਂ ਅਤੇ 13 'ਕੈਂਡੇਅਰ' ਦੁਕਾਨਾਂ ਖੋਲ੍ਹਣ ਦੀ ਯੋਜਨਾ ਹੈ। ਕਲਿਆਣ ਜਵੈਲਰਜ਼ ਨੇ ਇੱਕ ਬਿਆਨ ਵਿੱਚ ਕਿਹਾ, “ਮੌਜੂਦਾ ਤਿਮਾਹੀ ਵਿੱਚ ਅਯੁੱਧਿਆ ਵਿੱਚ ਕੰਪਨੀ ਦਾ 250ਵਾਂ ਸਟੋਰ ਖੋਲ੍ਹਣਾ ਸਾਡੇ ਲਈ ਇੱਕ ਮੀਲ ਪੱਥਰ ਹੈ। ਦਸੰਬਰ 2023 ਦੇ ਅੰਤ ਤੱਕ ਕੰਪਨੀ ਦੀਆਂ ਭਾਰਤ ਅਤੇ ਪੱਛਮੀ ਏਸ਼ੀਆ ਵਿੱਚ ਕੁੱਲ 235 ਦੁਕਾਨਾਂ ਸਨ।
ਇਹ ਵੀ ਪੜ੍ਹੋ : Sovereign Gold Bond ਦੀ ਵਧੀ ਮੰਗ, ਡਿਸਕਾਊਂਟ ਦੀ ਬਜਾਏ ਪ੍ਰੀਮਿਅਮ 'ਤੇ ਖ਼ਰੀਦ ਰਹੇ ਨਿਵੇਸ਼ਕ
ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ। ਸ਼ਹਿਰ ਦੀ ਨੁਹਾਰ ਪਹਿਲਾਂ ਹੀ ਬਦਲ ਚੁੱਕੀ ਹੈ। ਅਯੁੱਧਿਆ ਵਿਕਾਸ ਅਥਾਰਟੀ ਨੂੰ ਉਮੀਦ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਹਰ ਰੋਜ਼ ਲਗਭਗ ਤਿੰਨ ਲੱਖ ਸੈਲਾਨੀ ਸ਼ਹਿਰ ਦਾ ਦੌਰਾ ਕਰਨਗੇ।
ਇਹ ਵੀ ਪੜ੍ਹੋ : ਸਾਲ 2023 'ਚ ਦੇਸ਼ ਵਿਚ ਅਮੀਰ ਲੋਕਾਂ ਦੀ ਗਿਣਤੀ 'ਚ ਹੋਇਆ ਭਾਰੀ ਵਾਧਾ, 152 ਲੋਕ ਬਣੇ ਅਰਬਪਤੀ
ਇਹ ਵੀ ਪੜ੍ਹੋ : ਦੁਨੀਆ ਦੀ ਫੈਕਟਰੀ ਕਹੇ ਜਾਣ ਵਾਲੇ ਚੀਨ ਦੀ ਅਰਥਵਿਵਸਥਾ ਡਾਵਾਂਡੋਲ, ਸਾਹਮਣੇ ਆਈ ਹੈਰਾਨੀਜਨਕ ਸਥਿਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਕੱਚੇ ਤੇਲ ਖਰੀਦਣ ਤੇ ਹਾਈਡ੍ਰੋਕਾਰਬਨ ਖੇਤਰ 'ਚ ਸਹਿਯੋਗ ਲਈ ਗੁਆਨਾ ਨਾਲ ਕਰੇਗਾ ਸਮਝੌਤਾ
NEXT STORY