ਨਵੀਂ ਦਿੱਲੀ– ਕੈਂਟ ਆਰ. ਓ. ਸਿਸਟਮਸ ਜੋਵਾਟਰ ਪਿਊਰੀਫਿਕੇਸ਼ਨ ਸੈਕਟਰ ’ਚ ਇਕ ਪ੍ਰਮੁੱਖ ਨਾਂ ਹੈ, ਨੇ ਆਪਣਾ ਇਕ ਨਵਾਂ ਇਨੋਵੇਟਿਵ ਉਤਪਾਦ ਕੈਂਟ ਅਲਕਕਾਈਨ ਵਾਟਰ ਪਿੱਚਰ ਲਾਂਚ ਕੀਤਾ ਹੈ। ਕੈਂਟ ਅਲਕਲਾਈਨ ਵਾਟਰ ਪਿੱਚਰ ਪਾਣੀ ਦੇ ਪੀ. ਐੱਚ. ਪੱਧਰ ਨੂੰ 8.5 ਫੀਸਦੀ ਤੱਕ ਵਧਾਉਂਦਾ ਹੈ ਅਤੇ ਤੁਹਾਡੇ ਪੀਣ ਵਾਲੇ ਪਾਣੀ ਨੂੰ ਅਲਕਲਾਨ ’ਚ ਬਦਲਦਾ ਹੈ। ਹਾਲ ਹੀ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ 8.5 ਪੀ. ਐੱਚ. ਪੱਧਰ ਨਾਲ ਅਲਕਲਾਈਨ ਪਾਣੀ ਪੀਣ ਨਾਲ ਓ. ਆਰ. ਪੀ. ਘੱਟ ਹੋਣ ਦੇ ਨਾਲ-ਨਾਲ ਐਸੀਡਿਟੀ ਨੂੰ ਘੱਟ ਕਰਨ ਕਾਰਨ ਸਿਹਤ ਲਾਭ ਮਿਲਦਾ ਹੈ।
ਇਹ 3.5 ਲਿਟਰ ਸਟੋਰੇਜ ਸਮਰੱਥਾ ਨਾਲ ਆਉਂਦਾ ਹੈ ਅਤੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਪਿੱਚਰ ਬਿਨਾਂ ਬਿਜਲੀ ਤੋਂ ਕੰਮ ਕਰਦਾ ਹੈ! ਬੱਸ ਉੱਪਰੋਂ ਪਾਣੀ ਭਰੋ ਅਤੇ ਸਿਹਤ ਤਨ ਅਤੇ ਮਨ ਲਈ ਅਲਕਲਾਈਨ ਪਾਣੀ ਪ੍ਰਾਪਤ ਕਰੋ।
ਇਸ ਇਨੋਵੇਟਿਵ ਉਤਪਾਦ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੈਂਟ ਆਰ. ਓ. ਦੇ ਚੇਅਰਮੈਨ ਡਾ. ਮਹੇਸ਼ ਗੁਪਤਾ ਨੇ ਕਿਹਾ ਕਿ ਕੈਂਟ ਗਾਹਕਾਂ ਦੇ ਸਰਬੋਤਮ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਇਨੋਵੇਟਿਵ ਹੈਲਥ ਅਤੇ ਲਾਈਫਸਟਾਈਲ ਉਤਪਾਦਾਂ ਦੀ ਪੇਸ਼ਕਸ਼ ਜਾਰੀ ਰੱਖੇ ਹੋਏ ਹੈ। ਇਹ ਨਵਾਂ ਪਿੱਚਰ ਦੀਵਾਲੀ ਮੌਕੇ ਨਵੇਂ ਆਫਰਜ਼ ਨਾਲ ਐਮਾਜ਼ੋਨ ਅਤੇ ਫਲਿੱਪਕਾਰਟ ’ਤੇ ਮੁਹੱਈਆ ਹੈ।
ਐਲਨ ਮਸਕ ਨੇ 2,000 ਰੁਪਏ ਦੇ 'ਪਾਲਿਸ਼ਿੰਗ ਕਲਾਥ' ਨੂੰ ਲੈ ਕੇ ਐਪਲ ਦਾ ਉਡਾਇਆ ਮਜ਼ਾਕ
NEXT STORY