ਐਂਟਰਟੇਨਮੈਂਟ ਡੈਸਕ - 1977 ਦੀ ਫਿਲਮ 'ਸ਼ਿਰਡੀ ਕੇ ਸਾਈਂ ਬਾਬਾ' ਵਿੱਚ ਸਾਈਂ ਬਾਬਾ ਦੇ ਯਾਦਗਾਰੀ ਕਿਰਦਾਰ ਲਈ ਜਾਣੇ ਜਾਂਦੇ ਦਿੱਗਜ ਅਦਾਕਾਰ ਸੁਧੀਰ ਦਲਵੀ, ਗੰਭੀਰ ਸਿਹਤ ਸਮੱਸਿਆਵਾਂ ਤੋਂ ਬਾਅਦ ਹੁਣ ਘਰ ਵਿੱਚ ਹੌਲੀ-ਹੌਲੀ ਠੀਕ ਹੋ ਰਹੇ ਹਨ। ਲੰਬੇ ਸਮੇਂ ਤੱਕ ਚੱਲੇ ਇਲਾਜ਼ ਦੇ ਡਾਕਟਰੀ ਬਿੱਲਾਂ ਕਾਰਨ ਜਦੋਂ ਪਰਿਵਾਰ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਸੀ, ਤਾਂ ਅਕਸ਼ੈ ਕੁਮਾਰ ਅਤੇ ਰਣਬੀਰ ਕਪੂਰ ਸਣੇ ਕਈ ਅਦਾਕਾਰ ਉਸਦੀ ਮਦਦ ਲਈ ਆਏ ਅਤੇ ਉਨ੍ਹਾਂ ਦੀ ਮਦਦ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ
ਦੱਸ ਦੇਈਏ ਕਿ 86 ਸਾਲਾ ਅਦਾਕਾਰ ਨੂੰ 7 ਅਕਤੂਬਰ 2025 ਨੂੰ ਸੇਪਸਿਸ (ਖੂਨ ਵਿੱਚ ਫੈਲਣ ਵਾਲਾ ਜਾਨਲੇਵਾ ਇੰਫੈਕਸ਼ਨ) ਕਾਰਨ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਲਗਭਗ 1 ਮਹੀਨਾ ਬਿਤਾਇਆ। ਇਸ ਦੌਰਾਨ ਉਨ੍ਹਾਂ ਦੇ ਹਸਪਤਾਲ ਦਾ ਬਿੱਲ 19 ਲੱਖ ਰੁਪਏ ਤੋਂ ਜ਼ਿਆਦਾ ਹੋ ਗਿਆ ਸੀ ਅਤੇ ਪਰਿਵਾਰ ਨੇ ਵਿੱਤੀ ਮਦਦ ਦੀ ਗੁਹਾਰ ਵੀ ਲਗਾਈ ਸੀ, ਜਿਸ ਤੋਂ ਬਾਅਦ ਫਿਲਮ ਇੰਡਸਟਰੀ ਦੇ ਕਈ ਅਦਾਕਾਰਾਂ ਅਤੇ ਸ਼੍ਰੀ ਸਾਈਂਬਾਬਾ ਸੰਸਥਾ ਟਰਸਟ ਨੇ ਪਰਿਵਾਰ ਦੀ ਵੱਡੀ ਆਰਥਿਕ ਮਦਦ ਕੀਤੀ।
ਇਹ ਵੀ ਪੜ੍ਹੋ: ਜਾਣੋ ਕੌਣ ਹੈ ਸ਼ੋਭਿਨਵ ਸੱਤਿਆ? ਜਿਸ ਨੇ "ਹਨੂੰਮਾਨ ਅੰਸ਼" 'ਚ ਬਾਬਾ ਨੀਮ ਕਰੋਲੀ ਬਣ ਜਿੱਤਿਆ ਦਰਸ਼ਕਾਂ ਦਾ ਦਿਲ
ਸੁਧੀਰ ਦਲਵੀ ਦੀ ਪਤਨੀ, ਸੁਹਾਸ ਦਲਵੀ, ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਰਹਿਣ ਕਾਰਨ ਆਏ ਮੁਸ਼ਕਲ ਦੌਰ ਅਤੇ ਵਿੱਤੀ ਚੁਣੌਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਅਦਾਕਾਰ ਦੀ ਸਿਹਤਯਾਬੀ ਬਾਰੇ ਇੱਕ ਅਪਡੇਟ ਵੀ ਸਾਂਝਾ ਕਰਦਿਆਂ ਦੱਸਿਆ ਉਹ ਹੁਣ ਘਰ ਵਾਪਸ ਆ ਗਏ ਹਨ। ਉਨ੍ਹਾਂ ਨੂੰ ਤੁਰਨ ਲਈ ਵਾਕਰ ਦੀ ਸਹਾਇਤਾ ਲੈਣੀ ਪੈਂਦੀ ਹੈ ਪਰ ਉਹ ਘਰ ਆ ਖੁਸ਼ ਹਨ। ਮੈਂ ਵੀ ਖੁਸ਼ ਹਾਂ। ਹਸਪਤਾਲ ਨਾ ਸਿਰਫ ਮਹਿੰਗਾ ਸੀ, ਸਗੋਂ ਉਥੋਂ ਦਾ ਮਾਹੌਲ ਵੀ ਮਰੀਜ਼ ਲਈ ਡਰਾਵਣਾ ਹੁੰਦਾ ਹੈ।
ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਗਾਇਕ ਨੇ ਛੱਡੀ ਦੁਨੀਆ, PM ਮੋਦੀ ਨੇ ਵੀ ਜਤਾਇਆ ਦੁੱਖ
ਸੁਹਾਸ ਨੇ ਉਸ ਮਦਦ ਬਾਰੇ ਵੀ ਦੱਸਿਆ ਜੋ ਉਨ੍ਹਾਂ ਨੂੰ ਫਿਲਮ ਇੰਡਸਟਰੀ ਦੇ ਲੋਕਾਂ ਤੇ ਸੁਧੀਰ ਦੇ ਪ੍ਰਸ਼ੰਸਕਾਂ ਤੋਂ ਮਿਲੀ। ਉਨ੍ਹਾਂ ਮੁਤਾਬਕ ਕੁੱਝ ਅਦਾਕਾਰਾਂ ਨੇ ਖੁਦ ਅੱਗੇ ਆ ਕੇ ਮਦਦ ਕੀਤੀ। ਉਨ੍ਹਾਂ ਕਿਹਾ, ਜਦੋਂ ਇਹ ਖ਼ਬਰ ਫੈਲੀ ਕਿ ਅਸੀਂ ਹਸਪਤਾਲ ਦੇ ਬਿੱਲਾਂ ਨੂੰ ਦੇਣ ਵਿੱਚ ਅਸਮਰੱਥ ਹਾਂ, ਤਾਂ ਫਿਲਮ ਇੰਡਸਟਰੀ ਦੇ ਬਹੁਤ ਸਾਰੇ ਲੋਕ ਵਿੱਤੀ ਮਦਦ ਕਰਨ ਲਈ ਅੱਗੇ ਆਏ। ਮੈਨੂੰ ਤੁਰੰਤ ਸਾਰਿਆਂ ਦੇ ਨਾਮ ਯਾਦ ਨਹੀਂ ਹਨ। ਪਰ ਕਾਰਤਿਕ ਆਰੀਅਨ, ਰਣਬੀਰ ਕਪੂਰ, ਅਕਸ਼ੈ ਕੁਮਾਰ ਸਭ ਤੋਂ ਪਹਿਲਾਂ ਮਦਦ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਫਿਲਮ ਇੰਡਸਟਰੀ ਅਤੇ ਬਾਹਰੋਂ ਵੀ ਬਹੁਤ ਸਾਰੇ ਲੋਕ ਸਨ। ਸੁਹਾਸ ਨੇ ਇਹ ਵੀ ਕਿਹਾ ਕਿ ਉਹ ਫਿਲਮ ਐਸੋਸੀਏਸ਼ਨ ਨਾਲ ਸੰਪਰਕ ਵਿੱਚ ਸਨ, ਜੋ ਪਰਿਵਾਰ ਨੂੰ ਹਰ ਮਹੀਨੇ ਵਿੱਤੀ ਮਦਦ ਦਿੰਦੀ ਸੀ। ਪਰ ਸੁਧੀਰ ਦੇ ਇਲਾਜ ਤੋਂ ਬਾਅਦ, ਉਨ੍ਹਾਂ ਨੇ ਐਸੋਸੀਏਸ਼ਨ ਨੂੰ ਬੇਨਤੀ ਕੀਤੀ ਕਿ ਉਹ ਪੈਸੇ ਕਿਸੇ ਹੋਰ ਲੋੜਵੰਦ ਵਿਅਕਤੀ ਨੂੰ ਦੇ ਦੇਣ। ਸੁਹਾਸ ਦੇ ਅਨੁਸਾਰ, ਸੁਧੀਰ ਦੀ ਰਿਕਵਰੀ ਹੌਲ-ਹੌਲੀ ਹੋ ਰਹੀ ਹੈ ਅਤੇ ਇਸ ਸਮੇਂ ਪਰਿਵਾਰ ਨੂੰ ਲੋਕਾਂ ਤੋਂ ਪ੍ਰਾਰਥਨਾਵਾਂ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ।
ਇਹ ਵੀ ਪੜ੍ਹੋ: 'ਹੁਣ ਚਾਹੁੰਦੀ ਹਾਂ ਨਵਾਂ ਤੇ ਦਮਦਾਰ ਰੋਲ' ; 40 ਸਾਲਾਂ ਦੇ ਮਾਤਾ 'ਸੀਤਾ' ਵਾਲੇ ਅਕਸ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਦੀਪਿਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਅਦਾਕਾਰਾ ਨੇ ਫਿਲਮ ਲਈ ਵਧਾ ਲਿਆ 14 ਕਿੱਲੋ ਭਾਰ ! ਪਛਾਣਨਾ ਵੀ ਹੋਇਆ ਮੁਸ਼ਕਲ
NEXT STORY