ਨਵੀਂ ਦਿੱਲੀ—ਬੁਨਿਆਦੀ ਢਾਂਚਾ ਖੇਤਰ ਨਾਲ ਜੁੜੀ ਲਾਰਸਨ ਐਂਡ ਟੂਬਰੋ (ਐੱਲ ਐਂਡ ਟੀ) ਇਸ ਸਾਲ 1,500 ਲੋਕਾਂ ਨੂੰ ਰੋਜ਼ਗਾਰ ਦੇਵੇਗੀ। ਕੰਪਨੀ ਹਰ ਸਾਲ ਲਗਭਗ ਇੰਨੇ ਲੋਕਾਂ ਦੀ ਨਿਯੁਕਤੀ ਕਰਦੀ ਹੈ। ਲਾਰਸਨ ਐਂਡ ਟੂਬਰੋ ਦੇ ਸੀਨੀਅਰ ਉਪ ਪ੍ਰਧਾਨ (ਕਾਰਪੋਰੇਟ ਐੱਚ.ਆਰ.) ਯੋਗੀ ਸ਼੍ਰੀਰਾਮ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀਆਂ ਦੀ ਗਿਣਤੀ 31 ਮਾਰਚ 2018 ਨੂੰ 42,924 ਰਹੀ ਜੋ 31 ਮਾਰਚ 2017 ਨੂੰ 41,466 ਰਹੀ ਸੀ। ਔਸਤਨ ਹਰ ਸਾਲ ਅਸੀਂ ਲੋਕ ਸਾਰੇ ਵਿਭਾਗਾਂ 'ਚ ਮਿਲ ਕੇ 1,500 ਲੋਕਾਂ ਦੀ ਨਿਯੁਕਤੀ ਕਰਦੇ ਹਾਂ ਅਤੇ ਸਾਡਾ ਮੰਨਣਾ ਹੈ ਕਿ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਰੋਬਾਰ ਦੀ ਸਥਿਤੀ 'ਚ ਬਹੁਤ ਜ਼ਿਆਦਾ ਬਦਲਾਅ ਨਾ ਹੋ ਜਾਵੇ। ਸ਼੍ਰੀਰਾਮ ਨੇ ਕਿਹਾ ਕਿ ਐੱਲ ਐਂਡ ਟੀ 'ਚ ਅਸਤੀਫਾ ਦੇਣ ਵਾਲਿਆਂ ਦੀ ਗਿਣਤੀ ਲਗਭਗ ਪੰਜ ਫੀਸਦੀ ਦੇ ਆਲੇ-ਦੁਆਲੇ ਹੁੰਦੀ ਹੈ, ਜੋ ਉਦਯੋਗ ਦੇ ਲਿਹਾਜ਼ ਨਾਲ ਸਭ ਤੋਂ ਘਟ ਹੈ। ਐੱਲ ਐਂਡ ਟੀ ਦੀ ਮਾਨਵ ਸੰਸਾਧਨ ਨਾਲ ਜੁੜੀਆਂ ਨੀਤੀਆਂ ਦਾ ਵੇਰਵਾ ਦਿੰਦੇ ਹੋਏ ਸ਼੍ਰੀਰਾਮ ਨੇ ਕਿਹਾ ਕਿ ਅਸੀਂ ਔਰਤÎ ਦੀ ਜ਼ਿਆਦਾ ਹਿੱਸੇਦਾਰੀ ਸ਼ੁਨਿਸ਼ਚਿਤ ਕਰਨ ਅਤੇ ਉਨ੍ਹਾਂ ਦੇ ਕਰੀਅਰ ਦੇ ਵਿਕਾਸ ਨੂੰ ਧਿਆਨ 'ਚ ਰੱਖ ਕੇ ਨੀਤੀ ਬਣਾਉਣ 'ਤੇ ਜ਼ੋਰ ਦੇ ਰਹੇ ਹਨ।
ਆਰਥਿਕ ਅੰਕੜੇ, ਤਿਮਾਹੀ ਨਤੀਜੇ ਦੇਣਗੇ ਬਾਜ਼ਾਰ ਨੂੰ ਦਿਸ਼ਾ
NEXT STORY