ਨਵੀਂ ਦਿੱਲੀ—ਖੰਡ ਦੀ ਲਗਾਤਾਰ ਵਧਦੀ ਕੀਮਤ ਅਤੇ ਸਾਹਮਣੇ ਤਿਓਹਾਰੀ ਸੀਜ਼ਨ ਨੂੰ ਦੇਖਦੇ ਹੋਏ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਖਾਦ ਅਤੇ ਉਪਭੋਗਤਾ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਸਰਕਾਰ ਨੇ ਸਤੰਬਰ ਲਈ ਚੀਨੀ ਮਿੱਲਾਂ 'ਤੇ ਸਟਾਕ ਲਿਮਿਟ ਲਗਾ ਦਿੱਤੀ ਹੈ। ਖਾਦ ਮੰਤਰੀ ਮੁਤਾਬਕ ਸਤੰਬਰ ਅਤੇ ਅਕਤੂਬਰ ਦੌਰਾਨ ਖੰਡ ਦੀਆਂ ਕੀਮਤਾਂ ਨੂੰ ਕਾਬੂ 'ਚ ਰੱਖਣ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ। ਖਾਦ ਮੰਤਰੀ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮੌਜੂਦਾ ਖੰਡ ਸਾਲ 2016-17 ਲਈ ਸਤੰਬਰ 'ਚ ਖੰਡ ਮਿੱਲਾਂ ਸਤੰਬਰ ਦੌਰਾਨ ਆਪਣੇ ਕੁੱਲ ਉਤਪਾਦਨ ਦੀ 21 ਫੀਸਦੀ ਤੋਂ ਜ਼ਿਆਦਾ ਸਟਾਕ ਨਹੀਂ ਰੱਖ ਸਕਣਗੀਆਂ।
ਚੀਨੀ ਸਾਲ ਸਤੰਬਰ 'ਚ ਹੀ ਖਤਮ ਹੋ ਰਿਹਾ ਹੈ, ਅਕਤੂਬਰ ਤੋਂ ਨਵੀਂ ਖੰਡ ਸਾਲ 2017-18 ਸ਼ੁਰੂ ਹੋ ਜਾਵੇਗਾ। ਖਾਦ ਮੰਤਰੀ ਮੁਤਾਬਕ ਸਟਾਕ ਲਿਮਿਟ ਸਤੰਬਰ ਲਈ ਹੀ ਨਹੀਂ ਸਗੋਂ ਅਕਤੂਬਰ ਲਈ ਵੀ ਹੈ, ਅਕਤੂਬਰ 'ਚ ਪੈਦਾ ਹੋਣ ਵਾਲੀ ਕੁੱਲ ਖੰਡ ਮਿੱਲਾਂ 8 ਫੀਸਦੀ ਤੋਂ ਜ਼ਿਆਦਾ ਸਟਾਕ ਨਹੀਂ ਰੱਖ ਸਕਦੀਆਂ। ਖਾਦ ਮੰਤਰੀ ਨੇ ਇਹ ਵੀ ਕਿਹਾ ਕਿ ਦੇਸ਼ ਦੀ ਲੋੜ ਨੂੰ ਪੂਰਾ ਕਰਨ ਲਾਇਕ ਭਰਪੂਰ ਖੰਡ ਦਾ ਸਟਾਕ ਹੈ। ਹਾਲ ਦੇ ਦਿਨ੍ਹਾਂ 'ਚ ਖੰਡ ਦੀ ਰਿਟੇਲ ਕੀਮਤ 'ਚ ਇਕਤਰਫਾ ਵਾਧਾ ਬਣਿਆ ਹੋਇਆ ਹੈ, ਕਈ ਸ਼ਹਿਰਾਂ 'ਚ ਖੰਡ ਦੀ ਰਿਟੇਲ ਕੀਮਤ 44.45 ਰੁਪਏ ਪ੍ਰਤੀ ਕਿਲੋ ਦੇ ਵਿਚਕਾਰ ਚੱਲ ਰਿਹਾ ਹੈ। ਉਪਭੋਗਤਾ ਵਿਭਾਗ ਦੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਦਿੱਲੀ 'ਚ ਖੰਡ ਦੀ ਰਿਟੇਲ ਕੀਮਤ 44 ਰੁਪਏ, ਸ਼ਿਮਲਾ 'ਚ 45 ਰੁਪਏ, ਲਖਨਊ 'ਚ 42 ਰੁਪਏ, ਕਾਨਪੁਰ 'ਚ 44 ਰੁਪਏ, ਦੇਹਰਾਦੂਨ 'ਚ 43 ਰੁਪਏ ਅਤੇ ਬੰਗਲੁਰੂ 'ਚ ਵੀ 43 ਰੁਪਏ ਪ੍ਰਤੀ ਕਿਲੋ ਦਰਜ ਕੀਤੀ ਗਈ।
1 ਮਹੀਨੇ 'ਚ ਹੀ ਵੋਡਾਫੋਨ, ਆਈਡੀਆ ਨੂੰ ਲੱਗਾ ਤਗੜਾ ਝਟਕਾ!
NEXT STORY