ਜਲੰਧਰ (ਵੈੱਬ ਡੈਸਕ)- ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਅੱਜ ਵੀ ਬਾਰਿਸ਼ ਤੋਂ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਵੱਲੋਂ ਸੂਬੇ ‘ਚ ਅੱਜ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੋ ਜ਼ਿਲ੍ਹਿਆਂ-ਪਠਾਨਕੋਟ ਅਤੇ ਗੁਰਦਾਸਪੁਰ ‘ਚ ਅੱਜ ਆਰੇਂਜ ਅਲਰਟ ਹੈ, ਉੱਥੇ ਹੀ 11 ਜ਼ਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ ਅਤੇ ਮੁਹਾਲੀ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਥੇ ਕੁਝ-ਕੁਝ ਥਾਂਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਦੀ ਮਾਰ! ਸਤਲੁਜ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਪਾਰ, ਰੇਲ ਆਵਾਜਾਈ ਠੱਪ
ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅੱਜ ਬਰਨਾਲਾ, ਮਲੇਰਕੋਟਲਾ, ਨਾਭਾ, ਰਾਜਪੁਰਾ, ਫਤਿਹਗੜ੍ਹ ਸਾਹਿਬ, ਖੰਨਾ, ਪਾਇਲ, ਲੁਧਿਆਣਾ ਪੂਰਬੀ, ਸਮਰਾਲਾ, ਮੋਗਾ, ਸ਼ਾਹਕੋਟ, ਨਿਹਾਲ ਸਿੰਘਵਾਲਾ, ਜਗਰਾਓਂ, ਲੁਧਿਆਣਾ ਪੱਛਮੀ, ਫਿਲੌਰ, ਨਕੋਦਰ, ਫਗਵਾੜਾ, ਜਲੰਧਰ, ਕਪੂਰਥਲਾ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। 4, 5 ਅਤੇ 6 ਸਤੰਬਰ ਨੂੰ ਲੈ ਕੇ ਫਿਲਹਾਲ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਉਂਝ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ।

ਇਹ ਵੀ ਪੜ੍ਹੋ: ਪਾਸਪੋਰਟ ਬਣਵਾਉਣ ਵਾਲਿਆਂ ਲਈ Good News! ਇਹ ਸੇਵਾ ਕੀਤੀ ਗਈ ਸ਼ੁਰੂ, ਜਲਦੀ ਕਰੋ ਅਪਲਾਈ
ਇਥੇ ਇਹ ਵੀ ਦੱਸ ਦੇਈਏ ਕਿ ਮੌਸਮ ਵਿਭਾਗ ਨੇ ਬੀਤੇ ਦਿਨ ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਲੁਧਿਆਣਾ ਵਿਚ ਰੈੱਡ ਅਲਰਟ ਐਲਾਨਿਆ ਸੀ, ਇਸ ਦੇ ਇਲਾਵਾ ਬਾਕੀ ਜ਼ਿਲ੍ਹਿਆਂ ਵਿਚ ਓਰੇਂਜ ਅਲਰਟ ਵਿਖਾਇਆ ਗਿਆ ਸੀ। ਬੀਤੇ ਦਿਨ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਬਾਰਿਸ਼ ਦੇਖਣ ਨੂੰ ਮਿਲੀ। ਅੰਮ੍ਰਿਤਸਰ ‘ਚ 1 ਮਿਮੀ, ਲੁਧਿਆਣਾ ‘ਚ 0.2 ਮਿਮੀ, ਪਟਿਆਲਾ ‘ਚ 1 ਮਿਮੀ, ਫਿਰੋਜ਼ਪੁਰ ‘ਚ 4 ਮਿਮੀ, ਹੁਸ਼ਿਆਰਪੁਰ ‘ਚ 1.5 ਮਿਮੀ, ਮਾਨਸਾ ‘ਚ 4 ਮਿਮੀ, ਪਠਾਨਕੋਟ ‘ਚ 14 ਮਿਮੀ, ਥੀਨ ਡੈਮ(ਪਠਾਨਕੋਟ) ‘ਚ 12.5 ਮਿਮੀ, ਭਾਖੜਾ ਡੈਮ(ਰੂਪਨਗਰ) ‘ਚ 10.5 ਮਿਮੀ, ਮੁਹਾਲੀ ‘ਚ 0.5 ਮਿਮੀ, ਸ੍ਰੀ ਅਨੰਦਪੁਰ ਸਾਹਿਬ ਰੂਪਨਗਰ ‘ਚ 10.5 ਮਿਮੀ ਤੇ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ‘ਚ 1.5 ਮਿਮੀ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ‘ਚ 2.2 ਮਿਮੀ ਬਾਰਿਸ਼ ਦਰਜ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਤੇਜ਼ੀ ਨਾਲ ਵੱਧਣ ਲੱਗੀ ਇਹ ਬੀਮਾਰੀ, ਮਰੀਜ਼ਾਂ ਦੇ ਵਧੇ ਅੰਕੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਧਾਲੀਵਾਲ ਵੱਲੋਂ ਕੇਂਦਰ ਨੂੰ ਅਜਨਾਲਾ ਦੇ ਹੜ੍ਹ ਪੀੜਤਾਂ ਲਈ 2 ਹਜ਼ਾਰ ਕਰੋੜ ਦੇਣ ਦੀ ਅਪੀਲ
NEXT STORY