ਜਲੰਧਰ- ਪੰਜਾਬ ਤੋਂ ਆ ਰਹੀਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਵਿਚਕਾਰ ਜਿੱਥੇ ਖੇਤਰ ਪਿਛਲੇ ਚਾਰ ਦਹਾਕਿਆਂ ਦੀ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ ਅਤੇ 1300 ਤੋਂ ਵੱਧ ਪਿੰਡ ਪਾਣੀ ਵਿਚ ਡੁੱਬੇ ਹੋਏ ਹਨ। ਇਸ ਦੌਰਾਨ ਇਨਸਾਨੀਅਤ ਦੀ ਇਕ ਕਿਰਨ ਉੱਭਰੀ ਹੈ। ਆਰਟ ਆਫ਼ ਲਿਵਿੰਗ ਦੇ ਸੇਵਾਦਾਰ ਛਾਤੀ ਤੱਕ ਪਾਣੀ ਵਿਚ ਉਤਰ ਕੇ ਪ੍ਰਭਾਵਿਤ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਹਰ ਰੁਕਾਵਟ ਦੇ ਬਾਵਜੂਦ ਉਨ੍ਹਾਂ ਨੂੰ ਰਾਹਤ ਸਮੱਗਰੀ ਉਪਲੱਬਧ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਬੰਨ੍ਹਾਂ ਦੀ ਮਜ਼ਬੂਤੀ ਦੀ ਸੇਵਾ ਕਰ ਰਹੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

ਪੰਜਾਬ ਦੇ ਸਭ ਤੋਂ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ, ਕਪੂਰਥਲਾ, ਫਿਰੋਜ਼ਪੁਰ, ਪਠਾਨਕੋਟ, ਅੰਮ੍ਰਿਤਸਰ ਅਤੇ ਬਰਨਾਲਾ ਵਿੱਚ 250 ਤੋਂ ਵੱਧ ਸੇਵਾਦਾਰ ਰਾਹਤ ਕੰਮਾਂ ਵਿੱਚ ਸਰਗਰਮ ਹਨ। ਹੁਣ ਤੱਕ 1,500 ਤੋਂ ਵੱਧ ਪ੍ਰਭਾਵਿਤ ਲੋਕਾਂ ਤੱਕ ਸੁੱਕਾ ਰਾਸ਼ਨ ਕਿੱਟ, ਦਵਾਈਆਂ, ਸਫ਼ਾਈ ਸਮੱਗਰੀ, ਅਸਥਾਈ ਆਸਰੇ ਲਈ ਤਿਰਪਾਲਾਂ, ਪਸ਼ੂਆਂ ਲਈ ਚਾਰਾ ਅਤੇ ਤਾਜ਼ਾ ਬਣਿਆ ਖਾਣਾ ਪਹੁੰਚਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਐਲਾਨੀ ਛੁੱਟੀ, ਬੰਦ ਰਹਿਣਗੇ ਦਫ਼ਤਰ

ਰਾਹਤ ਕੰਮ ਹਰ ਰੋਜ਼ ਜਾਰੀ ਹਨ। ਅੱਜ ਗੜ੍ਹਸ਼ੰਕਰ ਦੀਆਂ ਪੰਜ ਬਸਤੀਆਂ ਵਿੱਚ ਤੁਰੰਤ ਲੋੜੀਂਦੀਆਂ ਵਸਤਾਂ ਵੰਡੀਆਂ ਗਈਆਂ। ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਲਗਾਤਾਰ ਬਾਰਿਸ਼ ਤੋਂ ਬਚਾਅ ਲਈ ਤਿਰਪਾਲਾਂ ਵੰਡੀਆਂ ਜਾ ਰਹੀਆਂ ਹਨ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਲਗਭਗ ਹਰ ਰੋਜ਼ 200 ਸੁੱਕਾ ਰਾਸ਼ਨ ਕਿੱਟ ਵੰਡੇ ਜਾ ਰਹੇ ਹਨ। ਹਰ ਕਿੱਟ ਵਿੱਚ 15 ਜ਼ਰੂਰੀ ਵਸਤਾਂ ਅਤੇ ਸਫ਼ਾਈ ਨਾਲ ਸੰਬੰਧਤ ਸਾਮਾਨ ਸ਼ਾਮਲ ਹੈ। ਇਹ ਸਾਰੇ ਯਤਨ ਜਨ-ਸਹਿਯੋਗ ਅਤੇ ਦਾਨ ਰਾਹੀਂ ਕੀਤੇ ਜਾ ਰਹੇ ਹਨ।

ਲਗਭਗ 12 ਹਜ਼ਾਰ 600 ਪਿੰਡਾਂ ਵਿੱਚੋਂ ਕਰੀਬ 11 ਹਜ਼ਾਰ ਪਿੰਡ ਹੜ੍ਹ ਅਤੇ ਲਗਾਤਾਰ ਬਾਰਿਸ਼ ਕਾਰਨ ਪ੍ਰਭਾਵਿਤ ਹੋਏ ਹਨ, ਜਿਸ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਆਰਟ ਆਫ਼ ਲਿਵਿੰਗ ਦਾ ਮੌਜੂਦਾ ਰਾਹਤ ਪੜਾਅ ਤੁਰੰਤ ਬਚਾਅ ਅਤੇ ਸਪਲਾਈ ਉੱਤੇ ਕੇਂਦ੍ਰਿਤ ਹੈ। ਜਲ ਪੱਧਰ ਘਟਣ ਤੋਂ ਬਾਅਦ ਟੀਮਾਂ ਪੁਨਰਵਾਸ ਕੰਮ ਸ਼ੁਰੂ ਕਰਨਗੀਆਂ, ਜਿਨ੍ਹਾਂ ਵਿੱਚ ਸਿਹਤ ਜਾਂਚ, ਸ਼੍ਰੀ ਸ਼੍ਰੀ ਤੱਤਵਾ ਰਾਹੀਂ ਦਵਾਈਆਂ ਦੀ ਵੰਡ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਸਰੀਰਕ ਤੇ ਭਾਵਨਾਤਮਕ ਸਿਹਤ ਨੂੰ ਮੁੜ ਬਹਾਲ ਕਰਨ ਲਈ ਧਿਆਨ ਅਤੇ ਪ੍ਰਾਣਾਯਾਮ ਆਧਾਰਿਤ ਟਰੌਮਾ ਰਾਹਤ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਹੁਣ ਸਤਲੁਜ ਨੇ ਧਾਰਿਆ ਭਿਆਨਕ ਰੂਪ, ਖ਼ਤਰੇ 'ਚ ਕਈ ਪਿੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੜ੍ਹ ਦੌਰਾਨ ਜਾਨ ਗੁਆਉਣ ਵਾਲੇ ਜੈਲਾ ਸਿੰਘ ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ
NEXT STORY