ਨਵੀਂ ਦਿੱਲੀ - ਪੈਟਰੋਲ-ਡੀਜ਼ਲ ਅਤੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਇਸ ਸਮੇਂ ਆਪਣੇ ਉੱਚ ਪੱਧਰ 'ਤੇ ਹਨ। ਦਿੱਲੀ ਵਿਚ ਸਬਸਿਡੀ ਵਾਲੇ 14.2 ਕਿੱਲੋ ਵਾਲੇ ਐਲ.ਪੀ.ਜੀ ਸਿਲੰਡਰ ਦੀ ਕੀਮਤ 819 ਰੁਪਏ ਹੋ ਗਈ ਹੈ। ਮਹਿੰਗਾਈ ਦੇ ਇਸ ਦੌਰ ਵਿਚ ਆਪਣੇ ਗਾਹਕਾਂ ਨੂੰ ਰਾਹਤ ਦੇਣ ਲਈ ਪੇਟੀਐਮ ਇਕ ਵਿਸ਼ੇਸ਼ ਆਫਰ ਲੈ ਕੇ ਆਇਆ ਹੈ, ਜਿਸ ਦੇ ਤਹਿਤ 819 ਰੁਪਏ ਦੇ ਸਿਲੰਡਰ ਨੂੰ ਗਾਹਕ ਹੁਣ ਸਿਰਫ਼ 119 ਰੁਪਏ ਵਿਚ ਲੈ ਸਕਣਗੇ। ਅਰਥਾਤ ਕੰਪਨੀ ਆਪਣੇ ਗਾਹਕਾਂ ਨੂੰ 700 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਆਓ ਜਾਣਦੇ ਹਾਂ ਕਿ ਇਸ ਪੇਸ਼ਕਸ਼ ਦਾ ਲਾਭ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅਗਲੇ 10 ਦਿਨਾਂ 'ਚੋਂ 8 ਦਿਨ ਬੰਦ ਰਹਿਣਗੇ ਬੈਂਕ, ਸਿਰਫ਼ ਇਹ ਦੋ ਦਿਨ ਹੋਵੇਗਾ ਕੰਮਕਾਜ
ਤੁਸੀਂ ਪੇਟੀਐਮ ਐਪ ਤੋਂ ਆਪਣੇ ਐਲਪੀਜੀ ਸਿਲੰਡਰ ਨੂੰ ਬੁੱਕ ਕਰਵਾ ਕੇ 700 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਦੇਸ਼ ਦੇ ਬਹੁਤੇ ਹਿੱਸਿਆਂ ਵਿਚ, ਜਿਥੇ ਸਬਸਿਡੀ ਤੋਂ ਬਾਅਦ ਐਲ.ਪੀ.ਜੀ. ਸਿਲੰਡਰ 819 ਰੁਪਏ ਹੈ, ਤੁਸੀਂ ਪੇਟੀਐਮ ਦੇ ਵਿਸ਼ੇਸ਼ ਕੈਸ਼ਬੈਕ ਦਾ ਲਾਭ ਲੈ ਕੇ ਇਸ ਨੂੰ ਸਿਰਫ 119 ਰੁਪਏ ਵਿਚ ਖਰੀਦ ਸਕਦੇ ਹੋ।
- ਜੇ ਤੁਹਾਡੇ ਫੋਨ ਵਿਚ ਪੇ.ਟੀ.ਐਮ. ਐਪ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਇਸ ਨੂੰ ਡਾਉਨਲੋਡ ਕਰ ਲਓ।
- ਫਿਰ ਪੇ.ਟੀ.ਐਮ. ਐਪ ਨੂੰ ਖੋਲ੍ਹੋ ਅਤੇ ਸ਼ੋਅ ਮੋਰ(Show More) 'ਤੇ ਕਲਿਕ ਕਰੋ।
- ਹੁਣ 'Recharge and Pay Bills' ਤੇ ਜਾਓ।
- ਹੁਣ 'Book a Cylinder' ਵਿਕਲਪ ਖੋਲ੍ਹੋ।
- ਹੁਣ ਆਪਣੇ ਗੈਸ ਪ੍ਰਦਾਤਾ (Gas Dealer) ਕੰਪਨੀ ਦੀ ਚੋਣ ਕਰੋ।
- ਰਜਿਸਟਰਡ ਮੋਬਾਈਲ ਨੰਬਰ ਜਾਂ ਆਪਣਾ ਐਲ.ਪੀ.ਜੀ. ਆਈ.ਡੀ. ਨੰਬਰ ਦਰਜ ਕਰੋ।
- ਹੁਣ ਭੁਗਤਾਨ ਕਰਨ ਤੋਂ ਪਹਿਲਾਂ 'FIRSTLPG' ਪ੍ਰੋਮੋ ਕੋਡ ਪਾਓ।
ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਤੋਂ ਸਰਕਾਰ ਨੂੰ ਮੋਟੀ ਕਮਾਈ, ਟੈਕਸ ਕਲੈਕਸ਼ਨ ’ਚ ਹੋਇਆ 300 ਫੀਸਦੀ ਦਾ ਵਾਧਾ
ਨਿਯਮ ਅਤੇ ਸ਼ਰਤਾਂ
ਪੇਟੀਐਮ ਐਪ ਰਾਹੀਂ ਐਲਪੀਜੀ ਗੈਸ ਸਿਲੰਡਰ ਬੁੱਕ ਕਰਨ ਵਾਲੇ ਗ੍ਰਾਹਕ 700 ਰੁਪਏ ਤੱਕ ਦਾ ਇਹ ਕੈਸ਼ਬੈਕ ਲੈ ਸਕਦੇ ਹਨ। ਦੱਸ ਦੇਈਏ ਕਿ ਇਹ ਕੈਸ਼ਬੈਕ ਆਫਰ 31 ਮਾਰਚ 2021 ਨੂੰ ਖਤਮ ਹੋ ਰਹੀ ਹੈ। ਭਾਵ ਸਸਤਾ ਐਲ.ਪੀ.ਜੀ ਸਿਲੰਡਰ ਖਰੀਦਣ ਲਈ ਤੁਹਾਡੇ ਕੋਲ ਸਿਰਫ 7 ਦਿਨ ਬਚੇ ਹਨ। ਤੁਹਾਨੂੰ ਬੁਕਿੰਗ ਦੇ 24 ਘੰਟਿਆਂ ਦੇ ਅੰਦਰ ਕੈਸ਼ਬੈਕ ਸਕ੍ਰੈਚ ਕਾਰਡ ਮਿਲ ਜਾਵੇਗਾ। ਇਸ ਸਕ੍ਰੈਚ ਕਾਰਡ ਨੂੰ 7 ਦਿਨਾਂ ਦੇ ਅੰਦਰ ਅੰਦਰ ਇਸਤੇਮਾਲ ਕਰਨਾ ਪਏਗਾ।
ਐਮਾਜ਼ੋਨ ਪੇ 'ਤੇ ਵੀ ਮਿਲ ਰਿਹੈ ਕੈਸ਼ਬੈਕ ਆਫ਼ਰ
ਇਸ ਤੋਂ ਇਲਾਵਾ ਇੰਡੇਨ ਐਲ.ਪੀ.ਜੀ ਖਪਤਕਾਰ ਐਮਾਜ਼ਾਨ ਪੇ ਜ਼ਰੀਏ ਐਲਪੀਜੀ ਗੈਸ ਸਿਲੰਡਰ ਬੁੱਕ ਕਰਵਾ ਕੇ 50 ਰੁਪਏ ਦਾ ਕੈਸ਼ਬੈਕ ਲੈ ਸਕਦੇ ਹਨ।
ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
RBI ਗਵਰਨਰ ਸ਼ਕਤੀਕਾਂਤ ਨੇ ਬੈਂਕਾਂ ਦੇ ਨਿੱਜੀਕਰਨ 'ਤੇ ਵੱਡਾ ਬਿਆਨ ਦਿੱਤਾ
NEXT STORY