ਨਵੀਂ ਦਿੱਲੀ (ਏਜੰਸੀ) – ਪਿਛਲੇ 23 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਵੇਂ ਕੋਈ ਬਦਲਾਅ ਨਾ ਹੋਇਆ ਹੋਵੇ ਪਰ ਬੀਤੇ 6 ਸਾਲਾਂ ’ਚ ਪੈਟਰੋਲ ਅਤੇ ਡੀਜ਼ਲ ਰਾਹੀਂ ਸਰਕਾਰ ਨੇ ਮੋਟੀ ਕਮਾਈ ਕੀਤੀ ਹੈ। 2014 ਤੋਂ ਜਨਵਰੀ 2021 ਦਰਮਿਆਨ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਕਲੈਕਸ਼ਨ ’ਚ 300 ਫੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਨੇ ਅੱਜ ਸੰਸਦ ’ਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਇਲਾਜ ਹੋਵੇਗਾ ਹੋਰ ਮਹਿੰਗਾ, ਪੈਟਰੋਲ-ਡੀਜ਼ਲ ਮਗਰੋਂ ਹੁਣ ਵਧ ਸਕਦੀਆਂ ਨੇ ਦਵਾਈਆਂ ਦੀਆਂ ਕੀਮਤਾਂ
ਮੋਦੀ ਸਰਕਾਰ ਨੇ ਸਾਲ 2014-15 ’ਚ ਐਕਸਾਈਜ਼ ਡਿਊਟੀ ਰਾਹੀਂ ਪੈਟਰੋਲ ’ਤੇ 29,279 ਕਰੋੜ ਅਤੇ ਡੀਜ਼ਲ ’ਤੇ 42,881 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਥੇ ਹੀ ਚਾਲੂ ਵਿੱਤੀ ਸਾਲ (2020-21) ਦੇ ਸ਼ੁਰੂਆਤੀ 10 ਮਹੀਨਿਆਂ ’ਚ ਪੈਟਰੋਲ ਅਤੇ ਡੀਜ਼ਲ ’ਤੇ ਸਰਕਾਰ ਨੇ 2.94 ਲੱਖ ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਕੁਦਰਤੀ ਗੈਸ ’ਤੇ ਸਾਲ 2014-15 ’ਚ ਸਰਕਾਰ ਨੇ 74,158 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦੋਂ ਕਿ ਅਪ੍ਰੈਲ 2020 ਤੋਂ ਜਨਵਰੀ 2021 ਤੱਕ ਸਰਕਾਰ ਦੀ ਕਮਾਈ 2.95 ਲੱਖ ਕਰੋੜ ਰੁਪਏ ਪਹੁੰਚ ਗਈ। ਸੰਸਦ ’ਚ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਲ 2014-15 ’ਚ ਪੈਟਰੋਲ, ਡੀਜ਼ਲ ਅਤੇ ਗੈਸ ਮਾਲੀਆ ਕਲੈਕਸ਼ਨ 5.4 ਫੀਸਦੀ ਸੀ ਜੋ ਚਾਲੂ ਵਿੱਤੀ ਸਾਲ ’ਚ ਵਧ ਕੇ 12.2 ਫੀਸਦੀ ਪਹੁੰਚ ਗਈ।
ਇਹ ਵੀ ਪੜ੍ਹੋ : Apple 'ਤੇ ਲੱਗਾ 2235 ਕਰੋੜ ਰੁਪਏ ਦਾ ਜੁਰਮਾਨਾ, ਕੰਪਨੀ ਨੇ ਆਪਣੀ ਸਫ਼ਾਈ 'ਚ ਦਿੱਤਾ ਇਹ ਬਿਆਨ
ਸਰਕਾਰ ਪੈਸਿਆਂ ਦੀ ਵਰਤੋਂ ਵਿਕਾਸ ਕੰਮਾਂ ’ਤੇ ਕਰ ਰਹੀ
ਪੈਟਰੋਲ ’ਤੇ ਐਕਸਾਈਜ਼ ਡਿਊਟੀ 2014 ’ਚ 9.48 ਰੁਪਏ ਪ੍ਰਤੀ ਲਿਟਰ ਤੋਂ ਵਧ ਕੇ 32.90 ਰੁਪਏ ਤੱਕ ਪਹੁੰਚ ਗਈ ਹੈ ਜਦੋਂ ਕਿ ਡੀਜ਼ਲ ’ਤੇ ਐਕਸਾਈਜ ਡਿਊਟੀ 3.56 ਤੋਂ ਵਧ ਕੇ 31.80 ਰੁਪਏ ਪ੍ਰਤੀ ਲਿਟਰ ’ਤੇ ਪਹੁੰਚ ਗਈ ਹੈ।
ਠਾਕੁਰ ਨੇ ਕਿਹਾ ਕਿ 14 ਮਾਰਚ 2020 ਨੂੰ ਡੀਜ਼ਲ ਅਤੇ ਪੈਟਰੋਲ ’ਤੇ ਸੈਂਟਰਲ ਐਕਸਾਈਜ਼ ਡਿਊਟੀ 3 ਰੁਪਏ ਪ੍ਰਤੀ ਲਿਟਰ ਵਧਾਈ ਗਈ ਸੀ। 6 ਮਈ 2020 ਨੂੰ ਇਕ ਵਾਰ ਮੁੜ ਐਕਸਾਈਜ਼ ਡਿਊਟੀ ਵਧਾਈ ਗਈ ਸੀ। ਉਦੋਂ ਪੈਟਰੋਲ ’ਤੇ 10 ਰੁਪਏ ਅਤੇ ਡੀਜ਼ਲ 13 ਰੁਪਏ ਪ੍ਰਤੀ ਲਿਟਰ ਵਧਾਇਆ ਗਿਆ ਸੀ। ਸਰਕਾਰ ਇਨ੍ਹਾਂ ਪੈਸਿਆਂ ਦੀ ਵਰਤੋਂ ਵਿਕਾਸ ਕੰਮਾਂ ਲਈ ਕਰ ਰਹੀ ਹੈ।
ਇਹ ਵੀ ਪੜ੍ਹੋ : ਇਕ ਸਾਲ ’ਚ ਭਾਰਤੀ ਪਰਿਵਾਰਾਂ ’ਤੇ ਕਰਜ਼ਾ ਵਧਿਆ, ਤਨਖਾਹ ਘਟੀ ਅਤੇ ਲੱਖਾਂ ਲੋਕ ਹੋਏ ਬੇਰੁਜ਼ਗਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 'ਚ 151 ਅੰਕਾਂ ਦੀ ਤੇਜ਼ੀ, ਨਿਫਟੀ ਵੀ ਉਛਲਿਆ
NEXT STORY