ਨਵੀਂ ਦਿੱਲੀ— ਪਹਿਲੀ ਦਸੰਬਰ ਤੋਂ ਰਸੋਈ ਗੈਸ ਹੋਰ ਮਹਿੰਗੀ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 13.50 ਰੁਪਏ ਵਧਾ ਦਿੱਤੀ ਹੈ।
ਇਹ ਲਗਾਤਾਰ ਚੌਥਾ ਵਾਧਾ ਹੈ। ਇਸ ਤੋਂ ਪਹਿਲਾਂ ਨਵੰਬਰ, ਅਕਤੂਬਰ, ਤੇ ਸਤੰਬਰ 'ਚ ਵੀ ਸਿਲੰਡਰ ਮਹਿੰਗੇ ਹੋਏ ਸਨ। ਦਿੱਲੀ 'ਚ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ ਹੁਣ 695 ਰੁਪਏ ਹੋ ਗਈ ਹੈ, ਜੋ ਪਹਿਲਾਂ 681.50 ਰੁਪਏ ਸੀ।
ਹੋਟਲ-ਰੈਸਟੋਰੈਂਟ ਤੇ ਹਲਵਾਈ ਦੀਆਂ ਦੁਕਾਨਾਂ 'ਤੇ ਇਸਤੇਮਾਲ ਹੁੰਦੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 'ਚ 7.50 ਰੁਪਏ ਦਾ ਹਲਕਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1,211.50 ਰੁਪਏ ਹੋ ਗਈ ਹੈ, ਜੋ ਪਿਛਲੇ ਮਹੀਨੇ ਨਵੰਬਰ 'ਚ 1,204 ਰੁਪਏ 'ਚ ਮਿਲ ਰਿਹਾ ਸੀ।
ਉੱਥੇ ਹੀ, ਜਲੰਧਰ ਸ਼ਹਿਰ 'ਚ ਬਿਨਾਂ ਸਬਸਿਡੀ ਵਾਲਾ 14.2 ਕਿਲੋਗ੍ਰਾਮ ਦਾ ਐੱਲ. ਪੀ. ਜੀ. ਸਿਲੰਡਰ ਹੁਣ 722 ਰੁਪਏ 'ਚ ਭਰੇਗਾ। ਹੁਸ਼ਿਆਰਪੁਰ 'ਚ ਇਸ ਦੀ ਕੀਮਤ 724 ਰੁਪਏ ਹੋ ਗਈ ਹੈ। 19 ਕਿਲੋ ਵਾਲਾ ਸਿਲੰਡਰ ਜਲੰਧਰ 'ਚ ਹੁਣ 1,272 ਰੁਪਏ ਅਤੇ ਹੁਸ਼ਿਆਰਪੁਰ 'ਚ 1,276.50 ਰੁਪਏ 'ਚ ਮਿਲੇਗਾ। ਲੁਧਿਆਣਾ 'ਚ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 719 ਰੁਪਏ ਹੋ ਗਈ ਹੈ ਤੇ 19 ਕਿਲੋ ਵਾਲੇ ਸਿਲੰਡਰ ਦੀ ਕੀਮਤ 1,265.50 ਰੁਪਏ ਹੋ ਗਈ ਹੈ।
MG ਮੋਟਰ ਇੰਡੀਆ ਨੇ ਨਵੰਬਰ 'ਚ ਕੀਤੀ ਹੈਕਟੇਅਰ ਦੀਆਂ 3,239 ਇਕਾਈਆਂ ਦੀ ਵਿਕਰੀ
NEXT STORY