ਜਲੰਧਰ (ਵੈੱਬ ਡੈਸਕ)- ਸਾਈਬਰ ਠੱਗ ਹੁਣ ਲੋਕਾਂ ਨੂੰ ਡਰਾ ਕੇ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਲੁੱਟਣ ਲਈ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਕਾਲਾ ਸੰਘਿਆ ਰੋਡ 'ਤੇ ਰਹਿਣ ਵਾਲੇ ਇਕ ਬਜ਼ੁਰਗ ਐੱਨ. ਆਰ. ਆਈ. ਜੋੜੇ ਨੂੰ ਵੀ ਇਸੇ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ। ਦੋਸ਼ੀਆਂ ਨੇ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ 'ਚ ਪਿਸਤੌਲ ਨਾਲ ਫੜੇ ਜਾਣ ਤੋਂ ਬਾਅਦ ਫਸ ਗਿਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਧੀ ਸੁਰੱਖਿਆ! ਭਾਰੀ ਪੁਲਸ ਫੋਰਸ ਤਾਇਨਾਤ
ਧੋਖੇਬਾਜ਼ਾਂ ਨੇ ਉਨ੍ਹਾਂ ਨੂੰ ਡਿਜੀਟਲ ਤਰੀਕੇ ਨਾਲ ਹਾਊਸ ਅਰੈਸਟ ਕਰ ਲਿਆ ਅਤੇ ਉਨ੍ਹਾਂ ਤੋਂ ਲਗਭਗ 11 ਲੱਖ ਰੁਪਏ ਠੱਗ ਲਏ। ਹਾਲਾਂਕਿ ਜਦੋਂ ਉਹ ਆਪਣੇ ਘਰੋਂ ਨਹੀਂ ਨਿਕਲੇ ਤਾਂ ਗੁਆਂਢ 'ਚ ਰਹਿਣ ਵਾਲੇ ਇਕ ਰਿਸ਼ਤੇਦਾਰ ਨੂੰ ਸ਼ੱਕ ਹੋਇਆ। ਉਹ ਉਨ੍ਹਾਂ ਦੇ ਘਰ ਗਿਆ, ਪਹਿਲਾਂ ਤਾਂ ਬਜ਼ੁਰਗ ਜੋੜਾ ਟਾਲ-ਮਟੋਲ ਕਰਦਾ ਰਿਹਾ ਪਰ ਬਾਅਦ 'ਚ ਉਨ੍ਹਾਂ ਨੇ ਹੱਡਬੀਤੀ ਸੁਣਾਉਂਦੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ ਵਿੱਚ ਫਸਿਆ ਹੋਇਆ ਹੈ। ਉਸ ਨੇ ਜੋੜੇ ਨੂੰ ਹੋਰ ਪੈਸੇ ਦੇਣ ਤੋਂ ਰੋਕਿਆ ਅਤੇ ਪੁੱਤਰ ਨਾਲ ਫ਼ੋਨ 'ਤੇ ਗੱਲ ਕੀਤੀ। ਪੁੱਤਰ ਨਾਲ ਫੋਨ 'ਤੇ ਗੱਲ ਕਰਨ ਮਗਰੋਂ ਠੱਗੀ ਦਾ ਪਤਾ ਲੱਗ ਗਿਆ।
ਪਰਿਵਾਰ 'ਤੇ ਸੰਕਟ ਦਾ ਡਰ ਵਿਖਾ ਕੇ ਬਣਾਉਂਦੇ ਹਨ ਸ਼ਿਕਾਰ
ਸਾਈਬਰ ਧੋਖਾਧੜੀ ਦੇ ਇਸ ਤਰੀਕੇ 'ਚ ਮੁਲਜ਼ਮ ਆਪਣੇ ਆਪ ਨੂੰ ਪੁਲਸ ਅਧਿਕਾਰੀ, ਕਿਸੇ ਜਾਂਚ ਏਜੰਸੀ ਦੇ ਕਰਮਚਾਰੀ ਜਾਂ ਕਿਸੇ ਹੋਰ ਸਰਕਾਰੀ ਵਿਭਾਗ ਦੇ ਅਧਿਕਾਰੀ ਦੱਸ ਕੇ ਫੋਨ 'ਤੇ ਗੱਲਬਾਤ ਕਰਦੇ ਹਨ। ਬਹੁਤ ਸਾਰੇ ਮਾਮਲਿਆਂ ਵਿੱਚ ਉਹ ਪੀੜਤ ਨੂੰ ਕਿਸੇ ਅਪਰਾਧਿਕ ਮਾਮਲੇ 'ਚ ਫਸਾਉਣ ਜਾਂ ਪਰਿਵਾਰਕ ਮੈਂਬਰ ਨੂੰ ਹਿਰਾਸਤ 'ਚ ਲੈਣ ਦੀ ਧਮਕੀ ਦਿੰਦੇ ਹਨ।
ਕਾਲਾ ਸੰਘਿਆ ਰੋਡ ਮਾਮਲੇ 'ਚ ਧੋਖੇਬਾਜ਼ਾਂ ਨੇ ਜੋੜੇ 'ਤੇ ਦਬਾਅ ਪਾਇਆ ਕਿ ਉਨ੍ਹਾਂ ਦਾ ਪੁੱਤਰ ਵਿਦੇਸ਼ 'ਚ ਫਸਿਆ ਹੋਇਆ ਹੈ। ਅਜਿਹੇ ਮਾਮਲਿਆਂ 'ਚ ਪੀੜਤ ਨੂੰ ਮਾਨਸਿਕ ਦਬਾਅ ਹੇਠ ਰੱਖ ਕੇ ਲਗਾਤਾਰ ਫ਼ੋਨ ਸੰਪਰਕ ਬਣਾਈ ਰੱਖਣ ਅਤੇ ਬਾਹਰੀ ਲੋਕਾਂ ਨਾਲ ਗੱਲ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ: ਪਰਵਿੰਦਰ ਝੋਟਾ ਦੇ ਪਿਤਾ ਦੀ ਅਮਿਤ ਸ਼ਾਹ ਨੂੰ ਖ਼ਾਸ ਅਪੀਲ,ਧਰਨੇ 'ਚ ਆਉਣ ਦੀ ਬਜਾਏ ਨਿੱਜੀ ਮੁਲਾਕਾਤ ਕਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
500 ਕਰੋੜ ਦੀ ਰਿਸ਼ਵਤਖੋਰੀ ਦਾ ਮਾਮਲਾ : ਰਾਮਪੁਰਾ ਫੂਲ ਦਾ ਪਰਿਵਾਰ CBI ਦੇ ਸ਼ਿਕੰਜੇ 'ਚ
NEXT STORY