ਲੁਧਿਆਣਾ — ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਰੋਜ਼ਗਾਰ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਪਕੌੜੇ ਵੇਚਣ ਦਾ ਉਦਾਹਰਣ ਦਿੱਤਾ ਤਾਂ ਵਿਰੋਧੀ ਧਿਰ ਨੇ ਇਸ ਦਾ ਮੁੱਦੇ ਨੂੰ ਬਹੁਤ ਚੁੱਕਿਆ ਅਤੇ ਉਨ੍ਹਾਂ ਦਾ ਮਜ਼ਾਕ ਵੀ ਬਣਾਇਆ। ਉਸ ਸਮੇਂ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਕ ਪਕੌੜੇ ਵਾਲੇ 'ਤੇ ਵੀ ਇਨਕਮ ਟੈਕਸ ਦੇ ਛਾਪੇ ਦੀ ਨੌਬਤ ਆ ਸਕਦੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਲੁਧਿਆਣੇ ਸ਼ਹਿਰ ਵਿਚ ਇਸ ਤਰ੍ਹਾਂ ਹੀ ਹੋਇਆ ਹੈ।
ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਸਾਹਮਣੇ ਪੰਨਾ ਸਿੰਘ 'ਪਕੌੜੇਵਾਲੇ' ਨੇ 60 ਲੱਖ ਰੁਪਏ ਸਰੰਡਰ ਕੀਤੇ। ਇਕ ਦਿਨ ਪਹਿਲਾਂ ਹੀ ਆਈ.ਟੀ. ਵਿਭਾਗ ਨੇ ਗਿਲ ਰੋਡ ਅਤੇ ਮਾਡਲ ਟਾਊਨ ਸਥਿਤ ਉਨ੍ਹਾਂ ਦੇ ਦੋ ਆਊਟਲੈੱਟ 'ਤੇ ਦਿਨ ਭਰ ਸਰਵੇਖਣ ਕੀਤਾ ਸੀ। ਵਿਭਾਗ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਪਕੌੜਿਆਂ ਦੀ ਦੁਕਾਨ ਦਾ ਮਾਲਿਕ ਟੈਕਸ ਬਚਾਉਣ ਲਈ ਆਮਦਨ ਘੱਟ ਦਿਖਾ ਰਿਹਾ ਹੈ।
ਇਸ ਸੂਚਨਾ ਤੋਂ ਬਾਅਦ ਵਿਭਾਗ ਦੇ ਕਮਿਸ਼ਨਰ ਡੀ.ਐੱਸ.ਚੌਧਰੀ ਦੀ ਅਗਵਾਈ 'ਚ ਆਮਦਨ ਕਰ ਵਿਭਾਗ ਦੀ ਇਕ ਟੀਮ ਨੇ ਦੋਵਾਂ ਦੁਕਾਨਾਂ ਦੇ ਬਹੀ-ਖਾਤੇ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਦੁਕਾਨ ਦੀ ਪ੍ਰਤੀ ਦਿਨ ਹੋਣ ਵਾਲੀ ਔਸਤ ਆਮਦਨ ਦੀ ਜਾਣਕਾਰੀ ਲਈ ਇਕ ਅਧਿਕਾਰੀ ਨੂੰ ਵੀਰਵਾਰ ਨੂੰ ਦਿਨਭਰ ਹੋ ਰਹੀ ਸੇਲ 'ਤੇ ਨਜ਼ਰ ਰੱਖਣ ਲਈ ਕਿਹਾ। ਇਸਦੇ ਨਾਲ ਹੀ ਦੁਕਾਨ ਦੇ ਮਾਲਿਕ ਵਲੋਂ ਚੁਕਾਏ ਗਏ ਟੈਕਸ ਨਾਲ ਰੋਜ਼ਾਨਾ ਸੇਲ ਦੀ ਗਣਨਾ ਵੀ ਕੀਤੀ ਗਈ। ਵਿਭਾਗ ਨੇ ਇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੁਕਾਨ ਦੇ ਮਾਲਿਕ ਦੇਵ ਰਾਜ ਨੇ 60 ਲੱਖ ਰੁਪਏ ਦੀ ਅਣ-ਐਲਾਨੀ ਆਮਦਨ ਸਰੰਡਰ ਕਰਨ ਦੀ ਪੁਸ਼ਟੀ ਕੀਤੀ ਹੈ।
ਸ਼ੇਅਰਚੈਟ 2-3 ਸਾਲ 'ਚ ਯੂਜ਼ਰ ਆਧਾਰ ਦੀ ਵਰਤੋਂ ਕਰਕੇ ਵਧਾਏਗਾ ਰਾਜਸਵ
NEXT STORY