ਨਵੀਂ ਦਿੱਲੀ—ਦਿੱਗਜ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੇ ਵਾਹਨਾਂ ਦੀ ਵਿਕਰੀ ਦੀ ਮਈ 'ਚ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਨੇ ਪਿਛਲੇ ਮਹੀਨੇ 45,421 ਗੱਡੀਆਂ ਦੀ ਵਿਕਰੀ ਕੀਤੀ। ਐੱਮ ਐਂਡ ਐੱਮ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਪਿਛਲੇ ਸਾਲ ਮਈ 'ਚ 46,848 ਵਾਹਨਾਂ ਦੀ ਵਿਕਰੀ ਕੀਤੀ ਸੀ। ਘਰੇਲੂ ਬਾਜ਼ਾਰ 'ਚ ਕੰਪਨੀ ਦੇ ਵਾਹਨਾਂ ਦੀ ਵਿਕਰੀ 1.7 ਫੀਸਦੀ ਦੀ ਗਿਰਾਵਟ ਨਾਲ 43,056 ਇਕਾਈਆਂ 'ਤੇ ਰਹੀ। ਕੰਪਨੀ ਨੇ ਮਈ 2018 'ਚ ਭਾਰਤ 'ਚ 43,818 ਗੱਡੀਆਂ ਦੀ ਵਿਕਰੀ ਕੀਤੀ ਸੀ। ਮਹਿੰਦਰਾ ਐਂਡ ਮਹਿੰਦਰਾ ਦੇ ਵਾਹਨਾਂ ਦੇ ਨਿਰਯਾਤ 'ਚ 21.9 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਕੰਪਨੀ ਨੇ ਪਿਛਲੇ ਮਹੀਨੇ 2,365 ਵਾਹਨਾਂ ਦਾ ਨਿਰਯਾਤ ਕੀਤਾ। ਮਈ 2018 'ਚ ਇਹ ਅੰਕੜਾ 3,030 ਇਕਾਈਆਂ ਦਾ ਸੀ। ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਸਾਲ ਮਈ 'ਚ ਉਸ ਨੇ 20,608 ਯਾਤਰੀ ਵਾਹਨਾਂ ਦੀ ਵਿਕਰੀ ਕੀਤੀ। ਪਿਛਲੇ ਸਾਲ ਦੇ ਇਸ ਮਹੀਨੇ 'ਚ ਕੰਪਨੀ ਨੇ 20,715 ਯਾਤਰੀ ਵਾਹਨ ਵੇਚੇ ਸਨ। ਵਪਾਰਕ ਵਾਹਨਾਂ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਕੰਪਨੀ ਨੇ ਇਸ ਸ਼੍ਰੇਣੀ ਦੀ 17,879 ਇਕਾਈਆਂ ਦੀ ਵਿਕਰੀ ਕੀਤੀ। ਕੰਪਨੀ ਨੇ ਮਈ 2018 'ਚ ਇਸ ਸ਼੍ਰੇਣੀ 'ਚ 18,748 ਵਾਹਨ ਵੇਚੇ ਸਨ। ਐੱਮ ਐਂਡ ਐੱਮ ਦੇ ਵਾਹਨ ਖੇਤਰ ਦੇ ਮੁਖੀ ਰਾਜਨ ਵਢੇਰਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦੇ ਸਮੇਂ 'ਚ ਗਾਹਕਾਂ ਦੀ ਧਾਰਨਾ ਅਤੇ ਵਾਹਨਾਂ ਦੀ ਮੰਗ ਕਮਜ਼ੋਰ ਰਹੀ। ਇਸ ਦੌਰਾਨ ਸਾਡਾ ਧਿਆਨ ਚੈਨਲ ਇੰਵੈਂਟਰੀ ਨੂੰ ਦਰੁਸਤ ਕਰਨ 'ਤੇ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਕੇਂਦਰ 'ਚ ਸਥਿਰ ਸਰਕਾਰ ਦੇ ਗਠਨ ਅਤੇ ਮਾਨਸੂਨ ਦੇ ਲਗਭਗ ਆਮ ਰਹਿਣ ਦੇ ਅਨੁਮਾਨ ਦੇ ਕਾਰਨ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨੇ 'ਚ ਗਾਹਕਾਂ ਦੀ ਧਾਰਨਾ ਵਧੀਆ ਹੋਵੇਗੀ।
ਅਮਰੀਕਾ ਨਾਲ GSP ਮੁੱਦੇ ਦਾ ਹੱਲ ਨਾ ਹੋਣਾ ਮੰਦਭਾਗਾ : ਭਾਰਤ
NEXT STORY