ਬਿਜ਼ਨੈੱਸ ਡੈਸਕ - ਦੇਸ਼ ’ਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਚੂਨ ਵਿਕਰੀ ’ਚ ਜਨਵਰੀ ’ਚ ਸਾਰੀਆਂ ਸ਼੍ਰੇਣੀਆਂ ’ਚ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ। ਵਾਹਨ ਡੀਲਰਾਂ ਦੀ ਫੈੱਡਰੇਸ਼ਨ (ਫਾਡਾ) ਵੱਲੋਂ ਜਾਰੀ ਅੰਕੜਿਆਂ ’ਚ ਦੱਸਿਆ ਗਿਆ ਹੈ ਕਿ ਜਨਵਰੀ ’ਚ ਯਾਤਰੀ ਵਾਹਨਾਂ ਦੀ ਵਿਕਰੀ ਸਾਲ-ਦਰ-ਸਾਲ 54.75 ਫੀਸਦੀ ਵਧ ਕੇ 18,470 ’ਤੇ ਪਹੁੰਚ ਗਈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਸ ਸ਼੍ਰੇਣੀ ’ਚ 8,007 ਇਕਾਈਆਂ ਦੇ ਨਾਲ ਟਾਟਾ ਮੋਟਰਜ਼ ਪੈਸੰਜਰ ਵ੍ਹੀਕਲਜ਼ ਸਿਖਰ ’ਤੇ ਰਹੀ। ਉਸ ਦੀ ਵਿਕਰੀ 50.71 ਫੀਸਦੀ ਵਧੀ। ਦੂਜੇ ਸਥਾਨ ’ਤੇ 4,703 ਵਾਹਨਾਂ ਦੇ ਨਾਲ ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਅਤੇ ਤੀਜੇ ਸਥਾਨ ’ਤੇ 3,668 ਇਕਾਈਆਂ ਨਾਲ ਮਹਿੰਦਰਾ ਐਂਡ ਮਹਿੰਦਰਾ ਰਹੀ। ਇਨ੍ਹਾਂ ਦੀ ਵਿਕਰੀ ਕ੍ਰਮਵਾਰ 3.82 ਫੀਸਦੀ ਅਤੇ 395.68 ਫੀਸਦੀ ਵਧੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਦੋਪਹੀਆ ਸ਼੍ਰੇਣੀ ’ਚ ਕੁੱਲ ਵਿਕਰੀ 24.77 ਫੀਸਦੀ ਦੇ ਵਾਧੇ ਨਾਲ 1,22,812 ਇਕਾਈ ’ਤੇ ਪਹੁੰਚ ਗਈ। ਇਸ ’ਚ ਪਹਿਲੇ ਤਿੰਨਾਂ ’ਚ ਟੀ. ਵੀ. ਐੱਸ. ਮੋਟਰ ਕੰਪਨੀ ਦੀ ਵਿਕਰੀ 34,558 ਇਕਾਈਆਂ, ਓਲਾ ਇਲੈਕਟ੍ਰਿਕ 25,598 ਇਕਾਈਆਂ ਅਤੇ ਬਜਾਜ ਆਟੋ 21,999 ਇਕਾਈਆਂ ’ਤੇ ਰਹੀ। ਇਨ੍ਹਾਂ ’ਚ ਕ੍ਰਮਵਾਰ 43.82 ਫੀਸਦੀ, 19.23 ਫੀਸਦੀ ਅਤੇ 67.97 ਫੀਸਦੀ ਦਾ ਸਾਲਾਨਾ ਵਾਧਾ ਹੋਇਆ। ਹੀਰੋ ਮੋਟੋਕਾਰਪ 13,302 ਇਕਾਈਆਂ ਨਾਲ ਚੌਥੇ ਸਥਾਨ ’ਤੇ ਰਹੀ।
ਇਹ ਵੀ ਪੜ੍ਹੋ : 8th Pay Commission ਦੀ ਸ਼ੁਰੂਆਤ: LIVE ਹੋਈ ਵੈੱਬਸਾਈਟ, ਸਰਕਾਰ ਨੇ ਸੁਝਾਅ ਲਈ ਆਖ਼ਰੀ ਤਾਰੀਖ਼ ਕੀਤੀ ਜਾਰੀ
ਤਿੰਨ ਪਹੀਆ ਇਲੈਕਟ੍ਰਿਕ ਵਾਹਨਾਂ ਦੀ ਪ੍ਰਚੂਨ ਵਿਕਰੀ ਵੀ ਇਕ ਸਾਲ ਪਹਿਲਾਂ ਦੇ ਮੁਕਾਬਲੇ 26.43 ਫੀਸਦੀ ਵਧ ਕੇ 75,767 ਇਕਾਈਆਂ ’ਤੇ ਰਹੀ। ਇਸ ਸ਼੍ਰੇਣੀ ’ਚ ਬਜਾਜ ਆਟੋ (8,510 ਇਕਾਈਆਂ) ਪਹਿਲੇ, ਮਹਿੰਦਰਾ ਗਰੁੱਪ (7,489 ਇਕਾਈਆਂ) ਦੂਜੇ ਅਤੇ ਟੀ. ਵੀ. ਐੱਸ. ਮੋਟਰ ਕੰਪਨੀ (2,673 ਇਕਾਈਆਂ) ਤੀਜੇ ਸਥਾਨ ’ਤੇ ਰਹੀ। ਇਨ੍ਹਾਂ ਦੀ ਵਿਕਰੀ ਕ੍ਰਮਵਾਰ 58.86 ਫੀਸਦੀ, 21.85 ਫੀਸਦੀ ਅਤੇ 1,909.77 ਫੀਸਦੀ ਵਧੀ। ਇਲੈਕਟ੍ਰਿਕ ਵਪਾਰਕ ਵਾਹਨਾਂ ਦੀ ਵਿਕਰੀ 115.5 ਫੀਸਦੀ ਦੇ ਵਾਧੇ ਨਾਲ 2,060 ਇਕਾਈਆਂ ਰਹੀ। ਟਾਟਾ ਮੋਟਰਜ਼ 700 ਇਕਾਈਆਂ ਨਾਲ ਪਹਿਲੇ, ਯੂਲਰ ਮੋਟਰਜ਼ 336 ਇਕਾਈਆਂ ਨਾਲ ਦੂਜੇ ਅਤੇ ਮਹਿੰਦਰਾ ਗਰੁੱਪ 252 ਇਕਾਈਆਂ ਨਾਲ ਤੀਜੇ ਸਥਾਨ ’ਤੇ ਰਿਹਾ। ਇਸ ਦੀ ਵਿਕਰੀ ’ਚ ਸਾਲਾਨਾ ਕ੍ਰਮਵਾਰ 105.9 ਫੀਸਦੀ, 2,000 ਫੀਸਦੀ ਅਤੇ 90.9 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ
ਫਾਡਾ ਦੇ ਪ੍ਰਧਾਨ ਸੀ. ਐੱਸ. ਵਿਗਨੇਸ਼ਵਰ ਨੇ ਕਿਹਾ ਕਿ ਦੇਸ਼ ਦਾ ਈ. ਵੀ. ਈਕੋਸਿਸਟਮ ਲਗਾਤਾਰ ਹਾਂ-ਪੱਖੀ ਵਿਸਥਾਰ ਕਰ ਰਿਹਾ ਹੈ। ਜਨਵਰੀ ਦੇ ਅੰਕੜੇ ਦਿਖਾਉਂਦੇ ਹਨ ਕਿ ਇਹ ਬਦਲਾਅ ਸਬਸਿਡੀ ਦੀ ਬਜਾਏ ਮੰਗ ਤੋਂ ਪ੍ਰੇਰਿਤ ਹੈ।
ਇਹ ਵੀ ਪੜ੍ਹੋ : ਨਵੇਂ ਨਿਯਮਾਂ ਦਾ ਡਰਾਫਟ ਜਾਰੀ : ਇਨਕਮ ਟੈਕਸ ਹੁਣ 333 ਨਿਯਮਾਂ ’ਚ ਸਿਮਟਿਆ, 1 ਅਪ੍ਰੈਲ ਤੋਂ ਹੋਵੇਗਾ ਲਾਗੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਹੋਟਲ ਕਿਰਾਇਆਂ ’ਚ ਉਛਾਲ, ਉਦਯੋਗ ਪ੍ਰਤੀਨਿਧੀਆਂ ਨੇ ਸੈਰ-ਸਪਾਟਾ ਮੰਤਰੀ ਨਾਲ ਕੀਤੀ ਮੁਲਾਕਾਤ
NEXT STORY