ਨਵੀਂ ਦਿੱਲੀ- ਵਾਹਨ ਬਣਾਉਣ ਵਾਲੀ ਮੁੱਖ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਨੇ ਅੱਜ 74ਵੇਂ ਆਜ਼ਾਦੀ ਦਿਹਾੜੇ ਮੌਕੇ ਆਪਣੀ ਮਸ਼ਹੂਰ ਐੱਸ. ਯੂ. ਵੀ. ਥਾਰ ਦੇ ਨਵੇਂ ਅਵਤਾਰ ਬੀ. ਐੱਸ. 6 ਥਾਰ ਨੂੰ ਲਾਂਚ ਕਰਨ ਦੀ ਘੋਸ਼ਣਾ ਹੈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਪਵਨ ਗੋਏਨਕਾ ਨੇ ਇਸ ਨਵੀਂ ਐੱਸ. ਯੂ. ਵੀ. ਥਾਰ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਇਸ ਵਾਹਨ ਨੂੰ ਲਾਂਚ ਕਰਨ ਉਨ੍ਹਾਂ ਦੀ ਕੰਪਨੀ ਇਕ ਵਾਰ ਫਿਰ ਤੋਂ ਇਤਿਹਾਸ ਨੂੰ ਦੋਹਰਾ ਰਹੀ ਹੈ।
ਨਵੀਂ ਥਾਰ ਵਿਚ ਮਹਿੰਦਰਾ ਦਾ ਡੀ. ਐੱਨ. ਏ. ਅਤੇ ਆਟੋਮੇਟਿਵ ਹੈਰੀਟੇਜ ਨੂੰ ਪੂਰੀ ਤਰ੍ਹਾਂ ਨਾਲ ਅਪਣਾਇਆ ਗਿਆ ਹੈ। ਨਵਾਂ ਵਾਹਨ ਮਸਤੀ ਤੇ ਆਜ਼ਾਦੀ ਦਾ ਬੇਜੋੜ ਮੇਲ ਹੈ। ਉਨ੍ਹਾਂ ਕਿਹਾ ਕਿ ਨਵੀਂ ਥਾਰ ਨਾ ਸਿਰਫ ਆਪਣੇ ਦੀਵਾਨਿਆਂ ਨੂੰ ਆਕਰਸ਼ਿਤ ਕਰੇਗੀ ਸਗੋਂ ਜੋ ਲੋਕ ਇਸ ਵਾਹਨ ਦੀ ਚਾਹਤ ਰੱਖਦੇ ਹਨ ਉਨ੍ਹਾਂ ਨੂੰ ਵੀ ਐੱਸ. ਯੂ. ਵੀ ਦੇ ਲੁੱਕ ਨਾਲ ਪਸੰਦ ਆਵੇਗੀ। ਕੰਪਨੀ ਇਸ ਵਾਹਨ ਨੂੰ 2 ਅਕਤੂਬਰ ਨੂੰ ਲਾਂਚ ਕਰੇਗੀ। ਥਾਰ ਨੂੰ ਬੀ. ਐੱਸ 62.0 ਐਸਟਾਲਿਓਨ ਟੀਜੀਡੀਆਈ ਪੈਟਰੋਲ ਇੰਜਣ ਅਤੇ 2.2 ਲੀਟਰ ਐੱਮ. ਹਾਕ ਡੀਜ਼ਲ ਇੰਜਣ ਨਾਲ ਲੈਸ ਕੀਤਾ ਗਿਆ ਹੈ। ਇਸ ਵਿਚ 6 ਸਪੀਡ ਟਾਰਕ ਕਨਵਰਟਰ ਆਟੋਮੈਟਿਕ ਟਰਾਂਸਮਿਸ਼ਨ ਤੇ 6 ਸਪੀਡ ਮੈਨੁਅਲ ਟਰਾਂਸਮਿਸ਼ਨ ਹਨ। ਇਸ ਵਿਚ ਆਧੁਨਿਕ ਸਿਸਟਮ ਦੀ ਵਰਤੋਂ ਕੀਤੀ ਗਈ ਹੈ।
ਹੁਣ ਪੁਰਾਣਾ ਸੋਨਾ ਤੇ ਜਿਊਲਰੀ ਵੇਚਣ 'ਤੇ ਲੱਗ ਸਕਦਾ ਹੈ ਇੰਨਾ GST
NEXT STORY