ਨਵੀਂ ਦਿੱਲੀ—ਸੈਂਸੈਕਸ ਦੀਆਂ ਉੱਚ 10 ਕੰਪਨੀਆਂ 'ਚੋਂ ਸੱਤ ਦੇ ਬਾਜ਼ਾਰ ਪੂੰਜੀਕਰਣ (ਮਾਰਕਿਟ ਕੈਪ) 'ਚ ਬੀਤੇ ਹਫਤੇ 75,684.33 ਕਰੋੜ ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਹਿੰਦੁਸਤਾਨ ਯੂਨੀਲੀਵਰ ਦੀ ਬਾਜ਼ਾਰ ਹੈਸੀਅਤ ਸਭ ਤੋਂ ਜ਼ਿਆਦਾ ਡਿੱਗੀ।
ਮਾਰੂਤੀ ਸੁਜ਼ੂਕੀ ਇੰਡੀਆ, ਭਾਰਤੀ ਸਟੇਟ ਬੈਂਕ ਅਤੇ ਆਈ.ਟੀ.ਸੀ. ਸਮੇਤ ਸੱਤ ਮੁੱਖ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਆਈ ਜਦੋਂ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.), ਟੀ.ਸੀ.ਐੱਸ. ਅਤੇ ਇੰਸ਼ੋਸਿਸ ਦਾ ਪੂੰਜੀਕਰਨ ਵਧਿਆ।
ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਐੱਮ ਕੈਪ ਸਭ ਤੋਂ ਉੱਚੇ 29,449.99 ਕਰੋੜ ਰੁਪਏ ਡਿੱਗ ਕੇ 3,54,774.44 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਐੱਸ.ਬੀ.ਆਈ. ਦਾ ਪੂੰਜੀਕਰਨ 15,171.8 ਕਰੋੜ ਰੁਪਏ ਡਿੱਗ ਕੇ 2,60,464.09 ਕਰੋੜ ਰੁਪਏ ਅਤੇ ਮਾਰੂਤੀ ਸੁਜ਼ੂਕੀ ਇੰਡੀਆ ਦਾ ਪੂੰਜੀਕਰਨ 11,016.86 ਕਰੋੜ ਰੁਪਏ ਡਿੱਗ ਕੇ 2,63,792.92 ਕਰੋੜ ਰੁਪਏ ਰਿਹਾ।
ਆਈ.ਟੀ.ਸੀ. ਦਾ ਐੱਮ ਕੈਪ 10,702.43 ਕਰੋੜ ਡਿੱਗ ਕੇ 3,79,660.86 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ ਪੂੰਜੀਕਰਨ 7,130.61 ਕਰੋੜ ਡਿੱਗ ਕੇ 2,37,931.73 ਕਰੋੜ ਰੁਪਏ 'ਤੇ ਆ ਗਿਆ।
ਐੱਚ.ਡੀ.ਐੱਫ.ਸੀ. ਬੈਂਕ ਦਾ ਪੂੰਜੀਕਰਨ 1,194.57 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਦਾ ਪੂੰਜੀਕਰਨ 1,018.07 ਕਰੋੜ ਰੁਪਏ ਡਿੱਗ ਕੇ ਕ੍ਰਮਵਾਰ 5,58,693.63 ਕਰੋੜ ਰੁਪਏ ਅਤੇ 3,25,634.13 ਕਰੋੜ ਰੁਪਏ ਰਿਹਾ।
ਉੱਧਰ ਦੂਜੇ ਪਾਸੇ ਆਰ.ਆਈ.ਐੱਲ. ਦਾ ਬਾਜ਼ਾਰ ਪੂੰਜੀਕਰਨ 22,784.32 ਕਰੋੜ ਰੁਪਏ ਵਧ ਕੇ 8,09,254.98 ਕਰੋੜ ਰੁਪਏ ਹੋ ਗਿਆ।
ਆਈ.ਆਈ.ਪੀ., ਮੁਦਰਾ ਸਫੀਤੀ ਅੰਕੜਿਆਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਚਾਲ
NEXT STORY