ਨਵੀਂ ਦਿੱਲੀ — ਆਖਿਰਕਾਰ ਫਿਰ ਮੂਡੀਜ਼ ਨੇ ਭਾਰਤ ਦੀ ਸਾਵਰਿਨ ਰੇਟਿੰਗ ਨੂੰ ਘਟਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਆਊਟਲੁੱਕ ਨੂੰ ਵੀ ਨਕਰਾਤਮਕ ਬਣਾਏ ਰੱਖਿਆ ਹੈ। ਪਹਿਲਾਂ ਭਾਰਤ ਦੀ ਰੇਟਿੰਗ 'Baa2' ਸੀ ਜਿਸ ਨੂੰ ਘਟਾ ਕੇ 'Baa3' ਕਰ ਦਿੱਤਾ ਗਿਆ ਹੈ। ਮੂਡੀਜ਼ ਨੇ ਕਿਹਾ ਕਿ ਭਾਰਤ ਦੇ ਸਾਹਮਣੇ ਗੰਭੀਰ ਆਰਥਿਕ ਸੁਸਤੀ ਦਾ ਭਾਰੀ ਖਤਰਾ ਹੈ, ਜਿਸ ਕਾਰਨ ਫਿਸਕਲ ਟੀਚੇ 'ਤੇ ਦਬਾਅ ਵਧ ਰਿਹਾ ਹੈ।
ਲੋਕਲ ਕਰੰਸੀ ਦੀ ਰੇਟਿੰਗ ਵੀ ਘਟੀ
ਮੂਡੀਜ਼ ਨੇ ਭਾਰਤ ਦੇ ਵਿਦੇਸ਼ੀ ਕਰੰਸੀ ਅਤੇ ਲੋਕਲ ਕਰੰਸੀ ਲਾਂਗ ਟਰਮ ਇਸ਼ੂਅਰ ਨੂੰ 'Baa2' ਤੋਂ ਘਟਾ ਕੇ 'Baa3' ਕਰ ਦਿੱਤਾ ਹੈ। ਸ਼ਾਰਟ ਟਰਮ ਲੋਕਲ ਕਰੰਸੀ ਰੇਟਿੰਗ ਨੂੰ ਪੀ-2 ਤੋਂ ਘਟਾ ਕੇ ਪੀ-3 ਕਰ ਦਿੱਤਾ ਹੈ। ਆਊਟਲੁੱਕ ਨੂੰ ਵੀ ਨੈਗੇਟਿਵ ਰੱਖਿਆ ਗਿਆ ਹੈ।
2017 ਵਿਚ ਰੇਟਿੰਗ ਅਪਗ੍ਰੇਡ ਕੀਤਾ ਸੀ
ਮੂਡੀਜ਼ ਨੇ ਕਰੀਬ 13 ਸਾਲ ਬਾਅਦ ਨਵੰਬਰ 2017 'ਚ ਭਾਰਤ ਦੀ ਰੇਟਿੰਗ ਨੂੰ Baa3 ਤੋਂ ਅਪਗ੍ਰੇਡ ਕਰਕੇ Baa2 ਕੀਤਾ ਸੀ। ਹੁਣ ਤਿੰਨ ਸਾਲ ਬਾਅਦ ਇਸ ਨੂੰ ਫਿਰ ਤੋਂ ਘਟਾ ਦਿੱਤਾ ਗਿਆ ਹੈ।
ਸਰਕਾਰ ਦੀ ਵਧ ਸਕਦੀ ਹੈ ਪਰੇਸ਼ਾਨੀ
ਮੂਡੀਜ਼ ਵਲੋਂ ਰੇਟਿੰਗ ਘਟਾਉਣ ਦਾ ਮਤਲਬ ਸਾਫ ਹੈ ਕਿ ਆਰਥਿਕ ਅਤੇ ਵਿੱਤੀ ਪੱਧਰ 'ਤੇ ਸਰਕਾਰ ਦੀ ਪਰੇਸ਼ਾਨੀ ਵਧ ਸਕਦੀ ਹੈ। ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਨੀਤੀ ਨਿਰਮਾਤਾ ਅਤੇ ਸੰਸਥਾਵਾਂ ਨੂੰ ਨੀਤੀਆਂ ਨੂੰ ਲਾਗੂ ਕਰਨ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨੇਗੇਟਿਵ ਆਊਟਲੁੱਕ
ਨੇਗੇਟਿਵ ਆਊਟਲੁੱਕ ਤੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਦੀ ਅਰਥਵਿਵਸਥਾ ਅਤੇ ਵਿੱਤੀ ਸਿਸਟਮ ਬੁਰੇ ਦੌਰ ਵਿਚੋਂ ਲੰਘ ਰਿਹਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿਚ ਫਿਸਕਲ ਸਥਿਤੀ 'ਤੇ ਦਬਾਅ ਵਧੇਗਾ।
ਮੈਨੂਫੈਕਚਰਿੰਗ ਸੈਕਟਰ 'ਚ 15 ਸਾਲ ਦੀ ਸਭ ਤੋਂ ਵੱਡੀ ਗਿਰਾਵਟ, ਮਈ 'ਚ ਰਿਕਾਰਡ ਪੱਧਰ 'ਤੇ ਹੋਈ ਛਾਂਟੀ
NEXT STORY