ਨਵੀਂ ਦਿੱਲੀ—ਪਿਛਲੇ ਦੋ ਸਾਲ ਦੋ ਦੌਰਾਨ ਮਕਾਨਾਂ ਦੀ ਵਿਕਰੀ ਤੇਜ਼ ਹੋਈ ਹੈ। ਸੰਪਤੀ ਦੇ ਬਾਰੇ 'ਚ ਸਲਾਹ ਦੇਣ ਵਾਲੀ ਕੰਪਨੀ ਜੇ.ਐੱਲ.ਐੱਲ. ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਨੇ ਨਿਵੇਸ਼ਕਾਂ ਨੂੰ ਮਕਾਨ ਖਰੀਦਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਕੀਮਤ ਸਥਿਰ ਹੈ ਤੇ ਵਿਆਜ ਦਰਾਂ ਘਟੀਆਂ ਹਨ। ਜੇ.ਐੱਲ.ਐੱਲ. ਦੇ ਅਨੁਸਾਰ ਪਿਛਲੇ ਦੋ ਸਾਲ ਦੇ ਦੌਰਾਨ ਦੇਸ਼ ਦੇ ਸੱਤ ਮੁੱਖ ਸ਼ਹਿਰਾਂ 'ਚ ਜਿੰਨੇ ਨਵੇਂ ਮਕਾਨ ਬਣ ਕੇ ਤਿਆਰ ਹੋਏ ਹਨ ਉਨ੍ਹਾਂ 'ਚੋਂ ਪੰਜ ਫੀਸਦੀ ਜ਼ਿਆਦਾ ਮਕਾਨਾਂ ਦੀ ਵਿਕਰੀ ਹੋਈ ਹੈ।
ਜੇ.ਐੱਲ.ਐੱਲ. ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ ਸੱਤ ਮੁੱਖ ਸ਼ਹਿਰਾਂ 'ਚ 2016 ਅਤੇ 2017 ਕੈਲੰਡਰ ਸਾਲ ਦੇ ਦੌਰਾਨ ਰਿਹਾਇਸ਼ੀ ਵਿਕਰੀ 2,44,830 ਇਕਾਈ ਰਹੀ ਜਦਕਿ ਇਸ ਦੌਰਾਨ ਕੁਲ 2,33,387 ਨਵੇਂ ਫਲੈਟ ਬਣ ਕੇ ਤਿਆਰ ਹੋਏ ਹਨ। ਸੱਤ ਸ਼ਹਿਰਾਂ 'ਚ ਦਿੱਲੀ, ਐੱਨ.ਸੀ.ਆਰ. ਮੁੰਬਈ, ਚੇਨਈ, ਕੋਲਕਾਤਾ, ਬੰਗਲੂਰ , ਹੈਦਰਾਬਾਦ ਤੇ ਪੁਣੇ ਸ਼ਾਮਿਲ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਾਇਰ ਨੇ ਕਿਹਾ, ਉਪਭੋਗਤਾਵਾਂ ਅਤੇ ਨਿਵੇਸ਼ਕਾਂ ਦੇ ਲਈ ਰਿਹਾਇਸ਼ੀ ਬਾਜ਼ਾਰ 'ਚ ਪ੍ਰਵੇਸ਼ ਦਾ ਸਹੀਂ ਸਮਾਂ ਹੈ। ਨਿਰੰਤਰ ਬਹੁਤ ਸਮੇਂ ਤੋਂ ਕੀਮਤਾਂ ਸਥਿਰ ਬਣੀਆਂ ਹੋਈਆਂ ਹਨ।
ਉਨ੍ਹਾਂ ਨੇ ਕਿਹਾ ਕਿ 2015 ਤੋਂ ਬੈਂਕਾਂ ਵੱਲੋਂ ਵਿਆਜ ਦਰਾਂ 'ਚ ਬਹੁਤ ਕਮੀ ਕੀਤੀ ਗਈ ਹੈ। ਇਹ ਸਥਿਤੀ ਕਿਸੇ ਰਿਹਾਇਸ਼ੀ ਖਰੀਦਾਰਾਂ ਲਈ ਸੰਪਤੀ ਖਰੀਦਣ ਦਾ ਸਭ ਤੋਂ ਵਧੀਆ ਸਮਾਂ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 6 ਤਿਮਾਹੀਆਂ 'ਚ ਰਿਹਾਇਸ਼ੀ ਵਿਕਰੀ ਨਵੀਆਂ ਰਿਹਾਇਸ਼ੀ ਯੋਜਨਾਵਾਂ ਦੀ ਤੁਲਨਾ 'ਚ ਅਧਿਕ ਸੀ ਪਰ ਪਿਛਲੀਆਂ ਦੋ ਤਿਮਾਹੀਆਂ 'ਚ ਇਸ 'ਚ ਗਿਰਾਵਟ ਰਹੀ। ਰੀਅਲ ਅਸਟੇਟ ਰੈਗੂਲੇਟਰੀ ਐਕਟ ਰੇਰਾ ਨਾਲ ਸਬੰਧਿਤ ਅਨਿਸ਼ਚਤ ਦੇ ਸਥਿਰ ਹੋਣ ਦੇ ਬਾਅਦ 2017 ਦੀ ਦੂਸਰੀ ਛਮਾਹੀ 'ਚ ਨਵੇਂ ਮਕਾਨਾਂ ਦੀ ਸੰਖਿਆ 'ਚ ਤੇਜ਼ੀ ਆਈ ਹੈ। ਜੇ.ਐੱਲ.ਐੱਲ. ਨੇ ਕਿਹਾ, 2017 ਦੀ ਦੂਸਰੀ ਤਿਮਾਹੀ 'ਚ ਸ਼ੁਰੂ ਹੋਈਆਂ ਇਨ੍ਹਾਂ ਯੋਜਨਾਵਾਂ ਦਾ ਪ੍ਰਦਰਸ਼ਨ ਬਿਹਤਰ ਹੈ, ਇਸਦਾ ਅਸਰ ਜਨਵਰੀ-ਮਾਰਚ 2018 ਤਿਮਾਹੀ 'ਚ ਚੰਗੇ ਵਿਕਰੀ ਅੰਕੜਿਆਂ ਦੇ ਰੂਪ 'ਚ ਦਿਖਾਈ ਦੇਵੇਗਾ।
ਕਿਵੇਂ ਸੁਧਰੇਗੀ ਏਅਰ ਇੰਡੀਆ ਦੀ ਹਾਲਤ, 332 ਕਰੋੜ ਦਾ ਲਿਆ ਉਧਾਰ
NEXT STORY