ਨਵੀਂ ਦਿੱਲੀ : ਈ-ਫਾਈਲਿੰਗ ਪੋਰਟਲ ਰਾਹੀਂ ਵਿੱਤੀ ਸਾਲ 2021-22 ਲਈ ਹੁਣ ਤੱਕ ਚਾਰ ਕਰੋੜ ਤੋਂ ਵੱਧ ਰਿਟਰਨ ਫਾਈਲ ਕੀਤੇ ਜਾ ਚੁੱਕੇ ਹਨ। ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਟਵਿੱਟਰ 'ਤੇ ਲਿਖਿਆ, ''28 ਜੁਲਾਈ ਤੱਕ 4.09 ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ ਦਾਖਲ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਹੀ 36 ਲੱਖ ਤੋਂ ਜ਼ਿਆਦਾ ਰਿਟਰਨ ਫਾਈਲ ਕੀਤੇ ਗਏ। ਮੁਲਾਂਕਣ ਸਾਲ 2022-23 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ, 2022 ਹੈ। ਜੇਕਰ ਰਿਟਰਨ ਅਜੇ ਤੱਕ ਫਾਈਲ ਨਹੀਂ ਕੀਤੀ ਗਈ ਹੈ, ਤਾਂ ਕਿਰਪਾ ਕਰਕੇ ਇਸਨੂੰ ਭਰੋ। ਜੁਰਮਾਨੇ ਤੋਂ ਬਚੋ।
ਇਨਕਮ ਟੈਕਸ ਵਿਭਾਗ ਨੇ ਇਨਕਮ ਟੈਕਸ ਰਿਟਰਨ ਦੀ ਈ-ਫਾਈਲਿੰਗ ਲਈ ਇੱਕ ਵੱਖਰਾ ਪੋਰਟਲ inktaxindia.gov.in ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ, ਆਮਦਨ ਕਰ ਵਿਭਾਗ ਦੁਆਰਾ ਰਜਿਸਟਰਡ ਕੁਝ ਨਿੱਜੀ ਸੰਸਥਾਵਾਂ ਹਨ, ਜੋ ਟੈਕਸਦਾਤਾਵਾਂ ਨੂੰ ਆਪਣੀ ਵੈਬਸਾਈਟ ਰਾਹੀਂ ਰਿਟਰਨ ਫਾਈਲ ਕਰਨ ਦੀ ਆਗਿਆ ਦਿੰਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਪੈਕਟਰਮ ਦੀ ਨਿਲਾਮੀ ਦੀ ਪ੍ਰਕਿਰਿਆ ਪੰਜਵੇਂ ਦਿਨ ਵੀ ਰਹੀ ਜਾਰੀ
NEXT STORY