ਨਵੀਂ ਦਿੱਲੀ- ਮਾਰਚ ਦਾ ਪਹਿਲਾ ਆਈ. ਪੀ. ਓ. ਬੁੱਧਵਾਰ ਯਾਨੀ 3 ਤਾਰੀਖ਼ ਨੂੰ ਖੁੱਲ੍ਹਣ ਜਾ ਰਿਹਾ ਹੈ। MTAR ਟੈਕਨਾਲੋਜੀਜ਼ 600 ਕਰੋੜ ਰੁਪਏ ਦਾ ਆਈ. ਪੀ. ਓ. ਲੈ ਕੇ ਆ ਰਹੀ ਹੈ, ਜੋ 3 ਮਾਰਚ ਨੂੰ ਖੁੱਲ੍ਹੇਗਾ ਅਤੇ 5 ਮਾਰਚ ਨੂੰ ਬੰਦ ਹੋਵੇਗਾ। ਕੰਪਨੀ ਨੇ ਇਸ ਦਾ ਪ੍ਰਾਈਸ ਬੈਂਡ 574 ਤੇ 575 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤਾ ਹੈ। ਨਿਵੇਸ਼ਕ ਘੱਟੋ-ਘੱਟ 26 ਸ਼ੇਅਰਾਂ ਅਤੇ ਇੰਨੇ ਹੀ ਸ਼ੇਅਰਾਂ ਦੇ ਗੁਣਾ ਵਿਚ ਬੋਲੀ ਲਾ ਸਕਦੇ ਹਨ।
2021 ਵਿਚ ਬਾਜ਼ਾਰ ਵਿਚ ਦਸਤਕ ਦੇਣ ਵਾਲਾ ਇਹ 9ਵਾਂ ਆਈ. ਪੀ. ਓ. ਹੈ। ਇਸ ਤੋਂ ਪਹਿਲਾਂ ਇੰਡੀਗੋ ਪੇਂਟਸ, ਹੋਮ ਫਸਟ ਫਾਈਨੈਂਸ ਕੰਪਨੀ, ਨੁਰੇਕਾ, ਸਟੋਵ ਕ੍ਰਾਫਟ, ਬਰੂਕਫੀਲਡ ਇੰਡੀਆ REIT, ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ, ਰੇਲਟੈਲ ਕਾਰਪੋਰੇਸ਼ਨ ਆਫ਼ ਇੰਡੀਆ ਤੇ ਹਰਨਬਾ ਇੰਡਸਟਰੀਜ਼ ਆਈ. ਪੀ. ਓ. ਜਾਰੀ ਕਰ ਚੁੱਕੇ ਹਨ।
ਹੈਦਰਾਬਾਦ ਦੀ MTAR ਟੈਕਨਾਲੋਜੀਜ਼ ਇੰਜੀਨੀਅਰਿੰਗ ਉਦਯੋਗ ਦੀ ਮੋਹਰੀ ਕੰਪਨੀ ਹੈ। ਕੰਪਨੀ ਸਾਫ਼ ਊਰਜਾ, ਪ੍ਰਮਾਣੂ, ਪੁਲਾੜ ਤੇ ਰੱਖਿਆ ਖੇਤਰਾਂ ਵਿਚ ਸੇਵਾਵਾਂ ਦਿੰਦੀ ਹੈ। ਇਸ ਦੇ ਗਾਹਕਾਂ ਵਿਚ ਇਸਰੋ, ਡੀ. ਆਰ. ਡੀ. ਓ. ਤੇ ਐੱਨ. ਪੀ. ਸੀ. ਆਈ. ਐੱਲ. ਸ਼ਾਮਲ ਹਨ। ਇਸ ਸਮੇਂ ਕੰਪਨੀ ਦੇ ਹੈਦਰਾਬਾਦ, ਤੇਲੰਗਾਨਾ ਵਿਚ 7 ਨਿਰਮਾਣ ਪਲਾਂਟ ਹਨ। MTAR ਟੈਕਨਾਲੋਜੀਜ਼ ਤੋਂ ਬਾਅਦ ਈਜ਼ੀ ਟ੍ਰਿਪ, ਪੁਰਾਣਿਕ ਬਿਲਡਰਜ਼, ਏਪੀਜੈ ਸੁਰੇਂਦਰ ਪਾਰਕ ਹੋਟਲਜ਼, ਲਕਸ਼ਮੀ ਆਰਗੈਨਿਕ ਇੰਡਸਟਰੀਜ਼, ਕਰਾਫਟਸਮੈਨ ਆਟੋਮੈਨਸ਼ਨ ਅਤੇ ਕਲਿਆਣ ਜਿਊਲਰਜ਼ ਬਾਜ਼ਾਰ ਵਿਚ ਦਸਤਕ ਦੇਣ ਵਾਲੇ ਹਨ।
5 ਸਾਲਾਂ ਮਗਰੋਂ ਸਪੈਕਟ੍ਰਮ ਦੀ ਨਿਲਾਮੀ ਸ਼ੁਰੂ, ਮਿਲੀ 77 ਹਜ਼ਾਰ ਕਰੋੜ ਤੋਂ ਵੱਧ ਦੀ ਬੋਲੀ
NEXT STORY