ਨਵੀਂ ਦਿੱਲੀ — ਲਗਾਤਾਰ ਵਧ ਰਹੀਆਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜੇ ਤੇਲ ਵਪਾਰੀਆਂ ਦੀ ਮੰਨੀਏ ਤਾਂ ਦੀਵਾਲੀ ਤੋਂ ਬਾਅਦ ਤੇਲ ਦੀ ਕੀਮਤ 150 ਤੋਂ ਪਾਰ ਜਾ ਸਕਦੀ ਹੈ। ਇਸ ਦੌਰਾਨ ਵਿਆਹ-ਸ਼ਾਦੀ ਦਾ ਸੀਜ਼ਨ ਸ਼ੁਰੂ ਹੋ ਜਾਵੇਗਾ ਜਿਸ ਕਾਰਨ ਤੇਲ ਦੀ ਮੰਗ ਵੀ ਵਧੇਗੀ। ਦੂਜੇ ਪਾਸੇ ਸਰ੍ਹੋਂ ਦੇ ਤੇਲ 'ਚ ਕਿਸੇ ਹੋਰ ਤੇਲ ਦਾ ਮਿਸ਼ਰਨ ਬੰਦ ਹੋਣ ਕਾਰਨ ਸ਼ੁੱਧ ਸਰ੍ਹੋਂ ਦੇ ਤੇਲ ਦੀ ਇਸ ਦਰ ਵਿਕਰੀ ਵਪਾਰੀਆਂ ਨੂੰ ਕੋਈ ਲਾਭ ਨਹੀਂ ਦੇ ਰਹੀ। ਇਸ ਲਈ ਕੀਮਤ ਵਧਾਉਣਾ ਇਕ ਮਜਬੂਰੀ ਹੋਵੇਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਤੇਲਾਂ ਦੀਆਂ ਕੀਮਤਾਂ ਵਧਣ ਦੇ ਪ੍ਰਭਾਵ ਦਾ ਅਸਰ ਸਰ੍ਹੋਂ ਦੇ ਤੇਲ ਦੀ ਕੀਮਤ 'ਤੇ ਵੀ ਪੈ ਸਕਦਾ ਹੈ।
ਦਸੰਬਰ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਰਾਹਤ
1 ਅਕਤੂਬਰ ਤੋਂ ਕੇਂਦਰ ਸਰਕਾਰ ਨੇ ਸਰ੍ਹੋਂ ਦੇ ਤੇਲ ਵਿਚ ਹੋਰ ਦੂਜੇ ਤੇਲਾਂ ਦੀ ਮਿਲਾਵਟ (ਸਰਕਾਰ ਦੀ ਆਗਿਆ ਨਾਲ ਸਰ੍ਹੋਂ ਦੇ ਤੇਲ ਵਿਚ 20% ਹੋਰ ਤੇਲ ਮਿਲਾਉਂਦੇ ਹਨ) ਬੰਦ ਕਰ ਦਿੱਤੀ ਹੈ। ਹੁਣ ਵਪਾਰੀਆਂ ਨੂੰ ਸ਼ੁੱਧ ਸਰ੍ਹੋਂ ਦਾ ਤੇਲ ਵੇਚਣਾ ਪਏਗਾ। ਪਰ ਇਸ ਸਾਲ ਸਰ੍ਹੋਂ ਦਾ ਝਾੜ ਘਟਿਆ ਹੈ ਅਤੇ ਸ਼ੁੱਧ ਤੇਲ ਵੇਚਣ ਦੀ ਕੀਮਤ ਵਧੇਰੇ ਹੈ। ਕੁਝ ਕਾਰੋਬਾਰੀ ਮਿਲਾਵਟ 'ਤੇ ਪਾਬੰਦੀ ਲਗਾਉਣ ਦੇ ਵਿਰੁੱਧ ਅਦਾਲਤ ਵੀ ਗਏ ਹਨ। ਇਸ ਦੀ ਸੁਣਵਾਈ ਦਸੰਬਰ ਵਿਚ ਹੋਣੀ ਹੈ। ਇਸ ਦੇ ਨਾਲ ਹੀ ਦੋ ਵਪਾਰੀਆਂ ਨੇ ਦਿੱਲੀ ਹਾਈ ਕੋਰਟ ਵਿਚ ਮਿਲਾਵਟ ਰੋਕਣ ਖ਼ਿਲਾਫ਼ ਅਰਜ਼ੀ ਦਾਇਰ ਕੀਤੀ ਹੈ।
ਇਹ ਵੀ ਪੜ੍ਹੋ- ਬਿਗਬਾਸਕਟ ਦੇ ਡਾਟਾ ’ਚ ‘ਸੰਨ੍ਹ’, 2 ਕਰੋਡ਼ ਯੂਜ਼ਰਜ਼ ਦਾ ਬਿਊਰਾ ‘ਲਾਕ’
ਅਕਤੂਬਰ ਤੋਂ 5 ਨਵੰਬਰ ਤੱਕ ਸਰ੍ਹੋਂ ਦਾ ਤੇਲ 15 ਤੋਂ 20 ਰੁਪਏ ਵਧਿਆ ਹੈ। ਇਕ ਲੀਟਰ ਦੇ ਪਾਊਚ ਦੀ ਸਭ ਤੋਂ ਵਧ ਵਿਕਰੀ ਹੈ ਇਹ 140 ਤੋਂ 150 ਰੁਪਏ ਵਿਚ ਵਿਕ ਰਿਹਾ ਹੈ। ਕਿਸੇ ਵੀ ਸ਼ਹਿਰ ਦਾ ਸਥਾਨਕ ਬ੍ਰਾਂਡ 140 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਕੋ ਸਮੇਂ ਚੰਗੇ ਬ੍ਰਾਂਡ ਦੀ ਗੱਲ ਕਰੀਏ ਤਾਂ ਇਹ 145 ਤੋਂ 150 ਰੁਪਏ ਵਿਚ ਵਿਕ ਰਿਹਾ ਹੈ। ਥੋਕ ਬਾਜ਼ਾਰ ਵਿਚ ਸੰਭਾਵਨਾ ਹੈ ਕਿ ਦੀਵਾਲੀ ਤੋਂ ਬਾਅਦ ਇਸ ਦੀ ਕੀਮਤ 10 ਰੁਪਏ ਪ੍ਰਤੀ ਕਿਲੋ ਤਕ ਵਧ ਸਕਦੀ ਹੈ।
ਇਹ ਵੀ ਪੜ੍ਹੋ- ਕੀ ਤੁਸੀਂ ਵੀ ਵਰਲਡ ਬੈਂਕ ਕ੍ਰੈਡਿਟ ਕਾਰਡ ਲਈ ਦਿੱਤੀ ਹੈ ਅਰਜ਼ੀ? ਤਾਂ ਹੋ ਜਾਓ ਸਾਵਧਾਨ!
ਕੋਰੋਨਾ ਆਫ਼ਤ 'ਚ ਘੱਟ ਹੋਈ ਵਿਦੇਸ਼ੀ ਸ਼ਰਾਬ ਦੀ ਵਿਕਰੀ, ਸੇਲ 9 ਫ਼ੀਸਦੀ ਡਿੱਗੀ
NEXT STORY