ਨਵੀਂ ਦਿੱਲੀ— ਬਾਜ਼ਾਰ ਰੈਗੂਲੇਟਰ ਭਾਰਤੀ ਸਕਿਓਰਿਟੀ ਤੇ ਐਕਸਚੇਂਜ ਬੋਰਡ (ਸੇਬੀ) ਨੇ ਇਕੁਇਟੀ ਮਿਊਚੁਅਲ ਫੰਡ ਦੀ ਖਰੀਦ ਅਤੇ ਵਿਕਰੀ ਦਾ ਸਮਾਂ ਫਿਰ ਤੋਂ 3 ਵਜੇ ਕਰ ਦਿੱਤਾ ਹੈ।
ਇਸ ਨਾਲ ਨਿਵੇਸ਼ਕਾਂ ਨੂੰ ਮਿਊਚੁਅਲ ਫੰਡ ਖਰੀਦਣ ਅਤੇ ਵੇਚਣ ਲਈ ਜ਼ਿਆਦਾ ਸਮਾਂ ਮਿਲੇਗਾ। ਹਾਲਾਂਕਿ, ਡੇਟ ਫੰਡ ਸਕੀਮ ਅਤੇ ਕੰਜ਼ਰਵੇਟਿਵ ਹਾਈਬ੍ਰਿਡ ਫੰਡਸ ਦੀ ਖਰੀਦ-ਵਿਕਰੀ ਦਾ ਸਮਾਂ ਨਹੀਂ ਬਦਲਿਆ ਗਿਆ ਹੈ। ਮਿਊਚੁਅਲ ਫੰਡ ਦੀ ਖਰੀਦ-ਵਿਕਰੀ ਦਾ ਇਹ ਨਵਾਂ ਸਮਾਂ 19 ਅਕਤੂਬਰ ਤੋਂ ਲਾਗੂ ਹੋਵੇਗਾ।
ਸੇਬੀ ਦੇ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਮਿਊਚੁਅਲ ਫੰਡ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਭਾਰਤੀ ਮਿਊਚੁਅਲ ਫੰਡ ਸੰਗਠਨ (ਏ. ਐੱਮ. ਐੱਫ. ਆਈ.) ਦੇ ਚੇਅਰਮੈਨ ਨਿਲੇਸ਼ ਸ਼ਾਹ ਨੇ ਟਵੀਟ ਕੀਤਾ ਕਿ ਇਕੁਇਟੀ ਮਿਊਚੁਅਲ ਫੰਡ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ।
ਨਿਲੇਸ਼ ਸ਼ਾਹ ਨੇ ਟਵੀਟ ਕੀਤਾ ਕਿ ਹੁਣ ਇਕੁਇਟੀ ਮਿਊਚੁਅਲ ਫੰਡ ਦੀ ਯੂਨਿਟ ਖਰੀਦਣਾ ਜਾਂ ਵੇਚਣਾ ਹੋਵੇ, ਦੋਹਾਂ ਲਈ ਤਿੰਨ ਵਜੇ ਦਾ ਸਮਾਂ ਹੋਵੇਗਾ। ਗੌਰਤਲਬ ਹੈ ਕਿ ਸੇਬੀ ਨੇ ਅਪ੍ਰੈਲ 'ਚ ਸਮੇਂ ਨੂੰ ਬਦਲ ਕੇ 12.30 ਵਜੇ ਕਰ ਦਿੱਤਾ ਸੀ। ਹੁਣ ਫਿਰ ਤੋਂ ਇਸੇ ਨੂੰ ਪੁਰਾਣੇ ਸਮੇਂ 'ਤੇ ਲਿਆਂਦਾ ਜਾ ਰਿਹਾ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਨਿਵੇਸ਼ਕਾਂ ਨੂੰ ਉਸ ਦਿਨ ਦੀ ਐੱਨ. ਏ. ਵੀ. ਪਾਉਣ ਲਈ ਹੁਣ ਜ਼ਿਆਦਾ ਸਮਾਂ ਹੋਵੇਗਾ।
ਉੱਚ ਸੁਰੱਖਿਆ ਨੰਬਰ ਪਲੇਟ ਵਾਹਨ 'ਤੇ ਨਹੀਂ ਲੱਗੀ ਹੈ ਤਾਂ 19 ਅਕਤੂਬਰ ਤੋਂ ਬਾਅਦ ਨਹੀਂ ਹੋ ਸਕਣਗੇ ਇਹ ਕੰਮ
NEXT STORY