ਨਵੀਂ ਦਿੱਲੀ(ਭਾਸ਼ਾ)-ਡਿਬੈਂਚਰਾਂ ’ਚ ਮਜ਼ਬੂਤ ਨਿਵੇਸ਼ ਅਤੇ ਬਾਜ਼ਾਰ ਰੈਗੂਲੇਟਰ ਸੇਬੀ ਦੇ ਨਿਵੇਸ਼ਕਾਂ ਨੂੰ ਜਾਗਰੂਕ ਕਰਨ ਲਈ ਚੁੱਕੇ ਗਏ ਕਦਮਾਂ ਨਾਲ ਮਿਊਚੁਅਲ ਫੰਡ (ਐੱਮ. ਐੱਫ.) ਉਦਯੋਗ ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ ’ਚ 2019 ’ਚ 3.15 ਲੱਖ ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ (ਐਂਫੀ) ਦੇ ਤਾਜ਼ਾ ਅੰਕੜਿਆਂ ਅਨੁਸਾਰ ਮਿਊਚੁਅਲ ਫੰਡ ਉਦਯੋਗ ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਦਸੰਬਰ ਅੰਤ ’ਚ 13 ਫ਼ੀਸਦੀ (3.15 ਲੱਖ ਕਰੋਡ਼ ਰੁਪਏ) ਵਧ ਕੇ 26.77 ਲੱਖ ਕਰੋਡ਼ ਰੁਪਏ ਹੋ ਗਈਆਂ। ਸਾਲ 2018 ਦੇ ਅੰਤ ’ਚ ਇਹ ਅੰਕੜਾ 23.62 ਲੱਖ ਕਰੋਡ਼ ਰੁਪਏ ਸੀ। ਮਿਊਚੁਅਲ ਫੰਡ ਉਦਯੋਗ ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ ’ਚ ਵਾਧਾ 2018 ਦੇ ਮੁਕਾਬਲੇ 7.5 ਫ਼ੀਸਦੀ ਜ਼ਿਆਦਾ ਰਿਹਾ। ਹਾਲਾਂਕਿ 2017 ’ਚ ਏ. ਯੂ. ਐੱਮ. ’ਚ 32 ਫ਼ੀਸਦੀ ਦਾ ਵਾਧਾ ਹੋਇਆ ਸੀ। ਇਸ ਦੌਰਾਨ ਉਦਯੋਗ ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ 5.4 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਸਨ। ਮਿਊਚੁਅਲ ਫੰਡ ਉਦਯੋਗ ਦੀਆਂ ਪ੍ਰਬੰਧਨ ਅਧੀਨ ਜਾਇਦਾਦਾਂ ’ਚ ਲਗਾਤਾਰ 7ਵੇਂ ਸਾਲ ਵਾਧਾ ਦਰਜ ਕੀਤਾ ਗਿਆ ਹੈ।
CBDT ਨੇ ਜੁਰਮਾਨਾ ਭਰ ਕੇ ਆਮਦਨ ਟੈਕਸ ਅਪਰਾਧਾਂ ਦੇ ਨਿਪਟਾਰੇ ਦੀ ਯੋਜਨਾ ਦੀ ਸਮਾਂ-ਹੱਦ 31 ਜਨਵਰੀ ਕੀਤੀ
NEXT STORY