ਬੈਰਗਾਮੋ (ਦਲਵੀਰ ਸਿੰਘ ਕੈਂਥ) ਇਟਲੀ ਵਿੱਚ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਿੱਖ ਸੰਗਤ ਵੱਲੋਂ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਸਜਾਏ ਜਾ ਰਹੇ ਹਨ। ਬੀਤੀ ਰਾਤ ਲੰਬਾਰਦੀਆਂ ਸੂਬੇ ਦੇ ਜ਼ਿਲ੍ਹਾ ਬੈਰਗਾਮੋ ਦੇ ਸ਼ਹਿਰ ਕੋਵੋ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਦੇ ਪ੍ਰਵੇਸ਼ ਦੁਆਰਾ 'ਤੇ ਅਗਿਆਤ ਹਮਲਾਵਰ ਨੇ ਗੋਲੀਆਂ ਮਾਰ ਕੇ ਭਾਰਤੀ ਮੂਲ ਦੇ ਦੋ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਨਾਲ ਕਿ ਇਟਲੀ ਭਰ ਵਿੱਚ ਵਸਦੇ ਭਾਰਤੀ ਭਾਈਚਾਰੇ ਵਿੱਚ ਮਾਤਮ ਛਾਅ ਗਿਆ।

ਮਿਲੀ ਜਾਣਕਾਾਰੀ ਅਨੁਸਾਰ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ (ਬੈਰਗਾਮੋ) ਦੀ ਪ੍ਰਬੰਧਕ ਕਮੇਟੀ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 18 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਜਾਉਣਾ ਸੀ ,ਜਿਸ ਦੀਆਂ ਸਾਰੀਆਂ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਸਨ ਪਰ ਨਗਰ ਕੀਰਤਨ ਤੋਂ 1 ਦਿਨ ਪਹਿਲਾਂ ਬੀਤੀ ਰਾਤ ਨੂੰ ਜਦੋਂ ਸੰਗਤਾਂ ਗੁਰੂਘਰ ਵਿਚ ਨਤਮਸਤਕ ਹੋ ਕੇ ਆਪਣੇ ਘਰਾਂ ਨੂੰ ਜਾ ਰਹੀਆਂ ਸਨ, ਉਸੇ ਵੇਲੇ ਅਗਿਆਤ ਹਮਲਾਵਰ ਨੇ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਲੋਕਾਂ ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ। ਇਸ ਗੋਲੀਬਾਰੀ ਵਿਚ ਰਜਿੰਦਰ ਸਿੰਘ ਰੰਮੀ (40) ਤੇ ਗੁਰਮੀਤ ਸਿੰਘ (40) (ਜਿਹੜੇ ਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੇਵਾਦਾਰ ਦੱਸੇ ਜਾ ਰਹੇ ਹਨ ) ਦੋਵੇਂ ਗੰਭੀਰ ਜਖ਼ਮੀ ਹੋ ਗਏ ।

ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ 'ਤੇ ਮੁੜ ਛਾਏਗਾ ਤੇਲ-ਗੈਸ ਦਾ ਸੰਕਟ ! ਈਰਾਨ ਨੇ ਹੋਰਮੁਜ਼ ਤੋਂ ਲੰਘਣ 'ਤੇ ਲਾ'ਤੀਆਂ ਨਵੀਂਆਂ ਸ਼ਰਤਾਂ
ਘਟਨਾ ਦੀ ਜਾਣਕਾਰੀ ਮਿਲਦੇ ਹੀ ਬੇਸ਼ੱਕ ਇਟਾਲੀਅਨ ਪੁਲਸ ਹਰਕਤ ਵਿੱਚ ਆ ਗਈ ਪਰ ਉਦੋਂ ਤੱਕ ਹਮਲਾਵਰ ਭੱਜਣ ਵਿੱਚ ਕਾਮਯਾਬ ਹੋ ਗਏ। ਦੂਜੇ ਪਾਸੇ ਗੰਭੀਰ ਜ਼ਖ਼ਮੀ ਸੇਵਾਦਾਰਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਕੈਮਰਿਆਂ ਅਤੇ ਹੋਰ ਮੌਕੇ ਦੇ ਚਸ਼ਮਦੀਦ ਗਵਾਹਾਂ ਤੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਜਦੋਂ ਕਿ ਅੱਜ ਸਜਾਇਆ ਜਾਣ ਵਾਲਾ ਨਗਰ ਕੀਰਤਨ ਰੱਦ ਕਰ ਦਿੱਤਾ ਗਿਆ ਹੈ।ਇਸ ਘਟੀ ਘਟਨਾ ਦੇ ਅਸਲ ਕਾਰਨ ਕੀ ਹੋ ਸਕਦੇ ਹਨ ਇਹ ਚਰਚਾ ਦਾ ਵਿਸ਼ਾ ਬਣਾ ਗਿਆ ਹੈ। ਦੂਜੇ ਪਾਸੇ ਪੁਲਿਸ ਵੀ ਬਹੁਤ ਹੀ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਸਿੱਖ ਸੰਗਤ ਲਈ ਇਹ ਘਟਨਾ ਬੇਹੱਦ ਦੁਖਦਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Hormuz ਫਿਰ ਕਰ'ਤਾ ਬੰਦ! ਈਰਾਨ ਦੀ ਵਾਰਨਿੰਗ, ਕਿਹਾ, 'ਦੁਸ਼ਮਣ ਦੇਸ਼ਾਂ ਨੂੰ ਲੰਘਣ ਦਾ ਅਧਿਕਾਰ ਨਹੀਂ'
NEXT STORY