ਬੇਂਗਲੂਰ— ਇਸ ਨੂੰ ਤੁਸੀਂ ' ਮੂਰਤੀ ਮੀਟਰ' ਕਹਿ ਸਕਦੇ ਹੋ ਯਾਨੀ ਇਸ ਨਾਲ ਇਹ ਪਤਾ ਚੱਲਦਾ ਹੈ ਕਿ ਇੰਫੋਸਿਸ ਦੀ ਪ੍ਰੈੱਸ ਰਿਲੀਜ਼ 'ਚ ਇਸਦੇ 71 ਸਾਲ ਫਾਊਂਡਰ ਐੱਨ ਆਰ ਨਾਰਾਇਣ ਮੂਰਤੀ ਦਾ ਜ਼ਿਕਰ ਕਿੰਨੀ ਵਾਰ ਕੀਤਾ ਗਿਆ। ਇੰਫੋਸਿਸ ਦੇ ਨਾਨ-ਐਗਜੀਕਿਊਟਿਵ ਚੇਅਰਮੈਨ-ਨੰਦਨ ਨੀਲੇਕਣੀ ਨੇ ਇਸ ਮਹਾਨ ਸੰਸਥਾਨ ਨੂੰ ਬਣਾਉਣ ਅਤੇ ਕਾਰਪੋਰੇਟ ਗਵਰਨੈੱਸ ਦੇ ਮਾਮਲਿਆਂ 'ਚ ਮੂਰਤੀ ਦੀ ਅਗਵਾਈ ਦੀ ਪ੍ਰਸੰਸਾ ਕੀਤੀ ਅਤੇ ਕਿਹਾ, ਕੰਪਨੀ ਜ਼ਿਆਦਾ ਸਥਿਰਤਾ ਭਰੇ ਮਾਹੌਲ ਵੱਲ ਵੱਧ ਰਹੀ ਹੈ। ਨਾਰਾਇਣ ਮੂਰਤੀ ਸਮੇਤ ਕੰਪਨੀ ਦੇ ਸਾਰੇ ਸ਼ੁੱਭਚਿਉਆਂ ਨੇ ਇੰਫੋਸਿਸ ਦੇ ਪ੍ਰਤੀ ਜਨੂਨ ਦਿਖਾਇਆ ਹੈ, ਉਸਦੇ ਲਈ ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ।
ਨੀਲਕੇਣੀ ਵੀ ਇਸ ਕੰਪਨੀ ਦੇ ਕੋ. ਫਾਊਂਡਰਸ 'ਚ ਸ਼ਾਮਿਲ ਹਨ। ਉਹ ਜਦੋਂ ਕੰਪਨੀ 'ਚ ਵਾਪਸ ਆਏ ਸਨ 25 ਅਗਸਤ ਨੂੰ ਰਿਪੋਰਟਰਸ ਨਾਲ ਮਿਲੇ ਸਨ, ਤਾਂ ਮੂਰਤੀ ਮੀਟਰ ਤਿੰਨ ਬਾਰ ਵਜਿਆ। ਨੀਲਕੇਣੀ ਨੇ ਉਨ੍ਹਾਂ ਨੇ ਭਾਰਤ 'ਚ ' ਕਾਰਪੋਰੇਟ ਗਵਰਨੈਂਸ ਦਾ ਪਿਤਾ ਵੀ ਕਿਹਾ। ਮੰਗਲਵਾਰ ਨੂੰ ਜਦੋਂ ਨੀਲਕੇਣੀ ਨੇ ਬੈਂਗਲੂਰ 'ਚ ਕੰਪਨੀ ਦੇ ਤਿਮਾਹੀ ਨਤੀਜ਼ਿਆਂ ਦਾ ਐਲਾਨ ਕੀਤਾ ਤਾਂ ਮੂਰਤੀ ਮੀਟਰ ਤਿੰਮ ਬਾਰ ਵਜਿਆ। ਮੂਰਤੀ ਕੰਪਨੀ ਦੇ ਕੰਮਕਾਜ ਨਾਲ ਜੁੜੇ ਨਹੀਂ ਹਨ, ਪਰ 29 ਅਗਸਤ ਨੂੰ ਇਕ ਇਨਵੇਸਟਰ ਕਾਲ 'ਚ ਉਨ੍ਹਾਂ ਨੇ ਸ਼ੇਅਰਹੋਲਡਰਸ ਨੂੰ ਸੰਬੋਧਿਤ ਕੀਤਾ ਸੀ।
ਮੂਰਤੀ ਨੇ ਉਸ ਸਮੇਂ ਕਿਹਾ ਸੀ, ' ਮੈਨੂੰ ਵਿਸ਼ਵਾਸ ਹੈ ਕਿ ਨੰਦਨ ਇਸ ਗੱਲ ਦਾ ਫੈਸਲਾ ਕਰ ਲੈਣਗੇ ਕਿ ਵਸੀਲਬਲੋਅਰ ਨੇ ਜਿਨ੍ਹਾਂ ਘਟਨਾਵਾਂ ਦਾ ਆਰੋਪ ਲਗਾਇਆ ਸੀ, ਉਨ੍ਹਾਂ 'ਚ ਬੋਰਡ ( ਆਰ. ਸੇਸ਼ਾਆਸੀ ਦੀ ਅਗਵਾਈ ਵਾਲੇ) ਮੈਂਬਰਾਂ ਨੇ ਗਵਰਨਰ 'ਚ ਆਪਣੀ ਉਚਿਤ ਅਤੇ ਲੋੜ ਭੂਮਿਕਾ ਨਿਭਾਈ ਸੀ। ਮੈਨੂੰ ਵਿਸ਼ਵਾਸ ਹੈ ਕਿ ਨੰਦਨ ਸੁਧਾਰ ਦੇ ਉਚਿਤ ਕਦਮ ਉਠਾਉਣਗੇ। ' ਨੀਲਕੇਣੀ ਨੇ ਉਸ ਭਾਸ਼ਣ ਦੇ ਬਾਅਦ ਟਵਿੱਟਰ 'ਤੇ ਮੂਰਤੀ ਨੂੰ ਧਨਵਾਦ ਕਿਹਾ ਸੀ।
ਉਦੋ ਇੰਫੋਸਿਸ ਦੇ ਇਕ ਫਾਰਮਰ ਟਾਪ ਮੈਨੇਜਰ ਨੇ ਈ.ਟੀ. ਨੂੰ ਕਿਹਾ ਸੀ, ' ਜੇਕਰ ਕਿਸੇ ਸੀ.ਈ.ਓ ਦੀ ਸੈਲਰੀ ਬੇਹੱਦ ਘੱਟ ਅੰਤਰਾਲ 'ਚ ਲਗਭਗ ਤਿੰਨ ਗੁਣਾਂ ਹੋ ਜਾਵੇ ਅਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੋਵੇ ਕਿ ਇੰਫੋਸਿਸ ਦਾ ਕੰਮਕਾਜ ਚੰਗਾ ਨਹੀਂ ਚੱਲ ਰਿਹਾ ਹੈ ਤਾਂ ਕੋਈ ਵੀ ਸ਼ੇਅਰਹੋਲਡਰ ਕੰਪਨੀ 'ਚ ਗਵਰਨੈਂਸ ਨੂੰ ਲੈ ਕੇ ਚਿੰਤਾ 'ਚ ਪੈ ਜਾਵੇਗਾ। ਕਿਸੇ ਵੀ ਸ਼ੇਅਰਹੋਲਡਰ ਨੂੰ ਗਵਰਨਰਾਂ 'ਚ ਖਾਮੀਆਂ ਦੇ ਬਾਰੇ 'ਚ ਬੋਰਡ ਦੇ ਰੁੱਖ ਅਤੇ ਲਚਰ ਫੈਸਲਿਆਂ ਦੇ ਬਾਰੇ 'ਚ ਫਿਕਰਮੰਦ ਹੋ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਸੀ ਕਿ ਤੁਹਾਨੂੰ ਹਾਲਾਂਕਿ ਮੂਰਤੀ ਨੂੰ ਇਕ ਬਾਹਰੀ ਅਤੇ ਸਹੀ ਨਜ਼ਰੀਏ ਵਾਲੇ ਸ਼ਖਸ ਦੇ ਰੂਪ 'ਚ ਦੇਖਣਾ ਚਾਹੀਦਾ ਹੈ। ਅੱਜ ਵੀ ਮੂਰਤੀ ਹੀ ਮਿਸਟਰ ਇੰਫੋਸਿਸ ਹੈ।' ਮੰਗਲਵਾਰ ਨੂੰ ਨੀਲੇਕਣੀ ਨੇ ਉਨ੍ਹਾਂ ਵਿਵਾਦਿਤ ਪਹਿਲੂਆਂ 'ਤੇ ਜਵਾਬ ਦੇਣ ਤੋਂ ਮਨ੍ਹਾਂ ਕਰ ਦਿੱਤਾ, ਜਿੰਨ੍ਹਾਂ ਨੇ ਇਸ ਸਾਲ ਫਰਵਰੀ 'ਚ ਉਠਾਇਆ ਸੀ। ਉਨ੍ਹਾਂ ਨੇ ਪ੍ਰੈੱਸ ਰਿਲੀਜ਼ ਤੋਂ ਕੁਝ ਗੱਲਾਂ ਪੜ੍ਹੀਆਂ ਅਤੇ ਇਹ ਆਗਾਹ ਕਰਦੇ ਹੋਏ ਮੀਡੀਆ ਬ੍ਰੀਫਿੰਗ ਸ਼ੁਰੂ ਕੀਤੀ ਸੀ ਕਿ ' ਜੇਕਰ ਸਵਾਲ ਅਜਿਹਾ ਹੋਇਆ ਕਿ ਮੈਨੂੰ ਪ੍ਰੈੱਸ ਰਿਲੀਜ਼ ਪੜ੍ਹਨੀ ਪਈ ਤਾਂ ਸਭ ਦਾ ਸਮਾਂ ਬਰਬਾਦ ਹੀ ਹੋਵੇਗਾ।
ਇੰਫੋਸਿਸ ਦੇ ਲਈ ਪ੍ਰੈੱਸ ਰਿਲੀਜ਼ ਚੰਗਾ ਉਪਾਅ ਰਿਹਾ ਹੈ। ਇੰਫੋਸਿਸ ਦੀ ਅਸਲੀ ਟੀਮ 'ਚ ਸ਼ਾਮਲ ਰਹੇ ਇਕ ਸ਼ਖਸ ਨੇ ਦੱਸਿਆ ਕਿ ਇੰਫੋਸਿਸ ਦੇ 1990 ਦੇ ਦਸ਼ਕ 'ਚ ਲਿਸਟ ਹੋਣ ਦੇ ਬਾਅਦ ਕਿਸ ਤਰ੍ਹਾਂ ਨੀਲਕੇਣੀ ਮੀਡੀਆ 'ਚ ਇੰਫੀ ਦੇ ਬਾਰੇ 'ਚ ਚਰਚਾ ਨੂੰ ਕਿਸ ਤਰ੍ਹਾਂ ਦਿਸ਼ਾ ਦਿੰਦੇ ਸਨ। ਮੰਗਲਵਾਰ ਨੂੰ ਮੈਨੇਜਮੇਂਟ ਅਤੇ ਇਥੋਂ ਤੱਕ ਕਿ ਨੀਲੇਕਣੀ ਵੀ ਮੁਸ਼ਕਲ ਸਵਾਲਾਂ ਦੇ ਜਵਾਬ ਦੇਣ ਦੇ ਲਈ ਪ੍ਰੈੱਸ ਰਿਲੀਜ਼ ਦਾ ਸਹਾਰਾ ਲੈਂਦੇ ਦਿਖੇ।
ਐੱਚ-1ਬੀ ਵੀਜ਼ਾ ਦਾ ਨਵੀਨੀਕਰਨ ਬਣਿਆ ਹੋਰ ਮੁਸ਼ਕਿਲ
NEXT STORY