ਦੁਬਈ– ਦੱਖਣੀ ਅਫਰੀਕਾ ਦੇ ਬੱਲੇਬਾਜ਼ ਐਡਨ ਮਾਰਕ੍ਰਮ ਨੂੰ ਪੁਰਸ਼ ਵਰਗ ਤੇ ਵੈਸਟਇੰਡੀਜ਼ ਦੀ ਕਪਤਾਨ ਹੈਲੀ ਮੈਥਿਊਜ਼ ਨੂੰ ਮਹਿਲਾ ਵਰਗ ਵਿਚ ਜੂਨ 2025 ਦੇ ਸਰਵੋਤਮ ਖਿਡਾਰੀ ਦੇ ਐਵਾਰਡ ਨਾਲ ਸਨਮਾਨਿਆ ਗਿਆ। ਮਾਰਕ੍ਰਮ ਨੇ ਲਾਰਡਸ ਵਿਚ ਆਸਟ੍ਰੇਲੀਆ ਵਿਰੁੱਧ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ. ) ਫਾਈਨਲ ਵਿਚ ਆਪਣੇ ਸਾਥੀ ਖਿਡਾਰੀ ਕੈਗਿਸੋ ਰਬਾਡਾ ਤੇ ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਪਥੁਮ ਨਿਸ਼ਾਂਕਾ ਨੂੰ ਪਛਾੜ ਕੇ ਪੁਰਸ਼ ਵਰਗ ਦਾ ਐਵਾਰਡ ਜਿੱਤਿਆ।
ਮਹਿਲਾ ਵਰਗ ਵਿਚ ਮੈਥਿਊਜ਼ ਨੇ ਦੱਖਣੀ ਅਫਰੀਕਾ ਦੀ ਤਾਜਮਿਨ ਬ੍ਰਿਟਸ ਤੇ ਆਲਰਾਊਂਡਰ ਅਫੀ ਫਲੇਚਰ ਨੂੰ ਪਛਾੜ ਕੇ ਆਸਟ੍ਰੇਲੀਆਈ ਆਲਰਾਊਂਡਰ ਐਸ਼ਲੇ ਗਾਰਡਨਰ ਤੋਂ ਬਾਅਦ ਚਾਰ ਵਾਰ ਇਹ ਐਵਾਰਡ ਜਿੱਤਣ ਵਾਲੀ ਦੂਜੀ ਖਿਡਾਰਨ ਬਣ ਗਈ।
ਟੈਨਿਸ ਖਿਡਾਰਣ ਰਾਧਿਕਾ ਦੀ ਮੌਤ 'ਤੇ ਗਾਇਕ ਜੱਸਾ ਢਿੱਲੋਂ ਨੇ ਜਤਾਇਆ ਦੁੱਖ, ਲਿਖਿਆ- 'You Deserved better'
NEXT STORY