ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਇਕ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਐੱਚ-1ਬੀ ਅਤੇ ਐੱਲ-1 ਵਰਗੇ ਗੈਰ-ਅਪ੍ਰਵਾਸੀ ਵੀਜ਼ਿਆਂ ਦੇ ਨਵੀਨੀਕਰਨ ਨੂੰ ਹੋਰ ਮੁਸ਼ਕਲ ਕਰ ਦਿੱਤਾ ਹੈ ਅਤੇ ਕਿਹਾ ਕਿ ਵੀਜ਼ਾ ਮਿਆਦ ਵਧਾਉਣ ਦੀ ਮੰਗ ਕਰਦੇ ਸਮੇਂ ਵੀ ਸਬੂਤ ਦਿਖਾਉਣ ਦੀ ਜ਼ਿੰਮੇਵਾਰੀ ਅਪਲਾਈਕਰਤਾ ਦੀ ਹੋਵੇਗੀ। ਇਹ ਵੀਜ਼ਾ ਭਾਰਤੀ ਆਈ.ਟੀ.ਪੇਸ਼ੇਵਰਾਂ 'ਚ ਲੋਕਪ੍ਰਿਯ ਹੈ। ਆਪਣੀ 13 ਸਾਲ ਤੋਂ ਜ਼ਿਆਦਾ ਪੁਰਾਣੀ ਨੀਤੀ ਨੂੰ ਬੇਅਸਰ ਕਰਦੇ ਹੋਏ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ(ਯੂ.ਐੱਸ.ਸੀ.ਆਈ.ਐੱਸ) ਨੇ ਕਿਹਾ ਕਿ ਯੋਗਤਾ ਸਾਬਿਤ ਕਰਨ ਲਈ ਸਪੱਸ਼ਟ ਸਬੂਤ ਪੇਸ਼ ਕਰਨ ਦਾ ਬੋਝ ਹਰ ਸਮੇਂ ਪਟੀਸ਼ਨਕਰਤਾ 'ਤੇ ਹੋਵੇਗਾ। ਅਮੇਰੀਕਨ ਇਮੀਗ੍ਰੇਸ਼ਨ ਲਾਇਰਸ ਐਸੋਸੀਏਸ਼ਨ ਦੇ ਪ੍ਰਧਾਨ ਵਿਲੀਅਮ ਸਟਾਕ ਨੇ ਕਿਹਾ ਕਿ ਇਹ ਬਦਲਾਅ ਪਹਿਲਾਂ ਤੋਂ ਇਸ ਦੇਸ਼ 'ਚ ਰਹਿ ਰਹੇ ਲੋਕਾਂ 'ਤੇ ਵੀ ਪਿਛਲੇ ਪ੍ਰਭਾਵ ਨਾਲ ਲਾਗੂ ਹੋਵੇਗਾ ਅਤੇ ਸਿਰਫ ਨਵੇਂ ਵੀਜ਼ਾ ਅਪਲਾਈਕਰਤਾਵਾਂ ਲਈ ਨਹੀਂ ਹੈ।
ਜੇਪੀ ਗਰੁੱਪ ਨੂੰ ਸੁਪਰੀਮ ਕੋਰਟ ਤੋਂ ਰਾਹਤ, 2000 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਡੈੱਡਲਾਈਨ ਵਧਾਈ
NEXT STORY