ਨਵੀਂ ਦਿੱਲੀ - ਅੱਜ ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਤਕਨੀਕੀ ਸਮੱਸਿਆਵਾਂ ਕਾਰਨ ਟ੍ਰੇਡਿੰਗ ਨੂੰ ਰੋਕਣਾ ਪਿਆ। ਐੱਮ. ਸੀ. ਐਕਸ. ਭਾਰਤ ਦੀ ਸਭ ਤੋਂ ਵੱਡੀ ਕਮੋਡਿਟੀ ਐਕਸਚੇਂਜ ਹੈ। ਅਚਾਨਕ ਆਈ ਇਸ ਖਰਾਬੀ ਨੇ ਸੋਨਾ, ਚਾਂਦੀ ਅਤੇ ਕੱਚੇ ਤੇਲ ਵਰਗੀਆਂ ਮਹੱਤਵਪੂਰਨ ਕਮੋਡਿਟੀਜ਼ ’ਚ ਲੈਣ-ਦੇਣ ਕਰਨ ਵਾਲੇ ਲੱਖਾਂ ਟ੍ਰੇਡਰਜ਼ ਅਤੇ ਨਿਵੇਸ਼ਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ।
ਇਹ ਵੀ ਪੜ੍ਹੋ : ਰੇਲਵੇ ਦੇ Emergency Quota 'ਚ ਬਦਲਾਅ, ਸਮੇਂ ਤੋਂ ਪਹਿਲਾਂ ਨਹੀਂ ਦਿੱਤੀ ਅਰਜ਼ੀ ਤਾਂ ਨਹੀਂ ਮਿਲੇਗੀ ਟਿਕਟ
ਮਲਟੀ ਕਮੋਡਿਟੀ ਐਕਸਚੇਂਜ ’ਤੇ ਹਰ ਰੋਜ਼ ਲੱਖਾਂ ਕਰੋੜ ਰੁਪਏ ਦਾ ਕਾਰੋਬਾਰ ਹੋ ਰਿਹਾ ਹੈ ਅਤੇ ਰੋਜ਼ਾਨਾ ਲੱਖਾਂ ਦੀ ਗਿਣਤੀ ’ਚ ਸੌਦੇ ਹੋ ਰਹੇ ਹਨ। ਭਾਰਤੀ ਹੀ ਨਹੀਂ, ਵਿਦੇਸ਼ੀ ਨਿਵੇਸ਼ਕ ਵੀ ਇਸ ਐਕਸਚੇਂਜ ’ਤੇ ਕਾਰੋਬਾਰ ਕਰਦੇ ਹਨ ਪਰ ਇਹ ਐਕਸਚੇਂਜ ਬੁੱਧਵਾਰ ਸਵੇਰੇ ਲੱਗਭਗ ਸਵਾ ਘੰਟੇ ਲਈ ਠੱਪ ਹੋ ਗਈ। ਜੇ ਕੱਲ ਭਾਵ 22 ਜੁਲਾਈ ਦੇ ਕਾਰੋਬਾਰ ਦੇ ਅੰਕੜਿਆਂ ਨਾਲ ਅੱਜ ਭਾਵ 23 ਜੁਲਾਈ ਦੌਰਾਨ ਠੱਪ ਰਹੇ ਐਕਸਚੇਂਜ ਦੇ ਸਮੇਂ ਨਾਲ ਗਣਨਾ ਕੀਤੀ ਜਾਵੇ ਤਾਂ ਇਹ 33,763 ਕਰੋੜ ਰੁਪਏ ਬੈਠਦੀ ਹੈ।
22 ਜੁਲਾਈ ਨੂੰ ਐੱਮ. ਸੀ. ਐਕਸ. ’ਤੇ 24,92,080 ਦੀ ਗਿਣਤੀ ’ਚ ਟ੍ਰੇਡ ਹੋਏ, ਜਦੋਂ ਕਿ ਇਸ ਦੌਰਾਨ ਟ੍ਰੇਡ ਦਾ ਵਾਲਿਊਮ 45,08,206 ਲਾਟਸ ਅਤੇ ਲਾਸ ’ਚ ਇਸ ਦੌਰਾਨ 4,05,157.62 ਕਰੋੜ ਰੁਪਏ ਦੇ ਕਾਰੋਬਾਰੀ ਸੌਦੇ ਹੋਏ।
ਐੱਮ. ਸੀ . ਐਕਸ. ’ਤੇ ਰੋਜਾਨਾ ਕਰੀਬ 15 ਘੰਟੇ ਕਾਰੋਬਾਰ ਹੁੰਦਾ ਹੈ। ਸਵੇਰੇ ਟ੍ਰੇਡਿੰਗ 9 ਵਜੇ ਸ਼ੁਰੂ ਹੁੰਦੀ ਹੈ ਅਤੇ ਰਾਤ 11.30 ਵਜੇ ਤੱਕ ਚੱਲਦੀ ਹੈ। ਕੁਝ ਕਮੋਡਿਟੀਜ਼ ’ਚ ਸੌਦੇ ਰਾਤ 11.55 ਤੱਕ ਵੀ ਚੱਲਦੇ ਹਨ। ਜੇ ਮੰਗਲਵਾਰ ਦੇ ਟ੍ਰੇਡ ਦੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇ ਤਾਂ ਬੁੱਧਵਾਰ ਨੂੰ ਸਵਾ ਘੰਟਾ ਟ੍ਰੇਡਿੰਗ ਰੁਕਣ ਦੌਰਾਨ ਹੀ ਲੱਗਭਗ 33,763 ਕਰੋੜ ਰੁਪਏ ਦੇ ਸੌਦੇ ਨਹੀਂ ਹੋ ਸਕੇ।
ਇਹ ਵੀ ਪੜ੍ਹੋ : Myntra 'ਤੇ 1,654 ਕਰੋੜ ਰੁਪਏ ਦੇ ਘਪਲੇ ਦਾ ਦੋਸ਼, ED ਨੇ ਦਰਜ ਕਰਵਾਈ ਸ਼ਿਕਾਇਤ
ਜ਼ਮਾਨਤ ਬਾਜ਼ਾਰ ਰੈਗੂਲੇਟਰ, ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਹਾਲ ਹੀ ’ਚ ਮਈ ’ਚ ਐੱਮ. ਸੀ. ਐਕਸ. ’ਤੇ ਖੁਲਾਸੇ ’ਚ ਖੁੰਝ ਅਤੇ ਆਪਣੇ ਟ੍ਰੇਡਿੰਗ ਸਾਫਟਵੇਅਰ ਇਕਰਾਰਨਾਮੇ ਦੇ ਸਬੰਧ ’ਚ ਗਲਤ ਜਾਣਕਾਰੀ ਦੇਣ ਲਈ 2.5 ਮਿਲੀਅਨ ਡਾਲਰ ਦਾ ਜੁਰਮਾਨਾ ਲਾਇਆ ਸੀ।
ਐੱਮ. ਸੀ. ਐਕਸ. ਨੇ ਦਿੱਤੀ ਇਹ ਜਾਣਕਾਰੀ
ਐੱਮ. ਸੀ. ਐਕਸ. ਨੇ ਇਸ ਸਬੰਧੀ ਕਿਹਾ ਕਿ ਉਸ ਦੀ ਟੀਮ ਇਸ ਸਮੱਸਿਆ ਨੂੰ ਠੀਕ ਕਰਨ ’ਚ ਜੁੱਟ ਗਈ ਹੈ। ਉਹ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਟ੍ਰੇਡਿੰਗ ਛੇਤੀ ਤੋਂ ਛੇਤੀ ਸ਼ੁਰੂ ਹੋ ਸਕੇ। ਟ੍ਰੇਡਿੰਗ ਨੂੰ ਸਵੇਰੇ 9.45 ਵਜੇ ਤੱਕ ਫਿਰ ਤੋਂ ਸ਼ੁਰੂ ਕਰਨ ਦੀ ਉਮੀਦ ਸੀ ਪਰ ਖਬਰ ਲਿਖੇ ਜਾਣ ਤੱਕ ਟ੍ਰੇਡਿੰਗ ਸ਼ੁਰੂ ਨਹੀਂ ਹੋ ਸਕੀ ਸੀ। ਐੱਮ. ਸੀ. ਐਕਸ. ਨੇ ਆਪਣੇ ਅਧਿਕਾਰਤ ਬਿਆਨ ’ਚ ਕਿਹਾ ਕਿ ਉਹ ਇਸ ਖਰਾਬੀ ਦੀ ਜੜ੍ਹ ਤੱਕ ਪਹੁੰਚ ਰਹੇ ਹਨ ਅਤੇ ਛੇਤੀ ਹੀ ਸਭ ਕੁਝ ਆਮ ਵਾਂਗ ਹੋ ਜਾਵੇਗਾ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ Bumper ਵਾਧਾ, 1 ਲੱਖ ਦੇ ਪਾਰ ਹੋਏ ਸੋਨਾ-ਚਾਂਦੀ
ਇਸ ਦਰਮਿਆਨ, ਵਪਾਰੀਆਂ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਗਈ। ਅਜਿਹੀਆਂ ਤਕਨੀਕੀ ਸਮੱਸਿਆਵਾਂ ਬਾਜ਼ਾਰ ’ਚ ਪਹਿਲਾਂ ਵੀ ਵੇਖੀਆਂ ਗਈਆਂ ਹਨ ਪਰ ਇਸ ਵਾਰ ਮਾਮਲਾ ਥੋੜ੍ਹਾ ਗੰਭੀਰ ਲੱਗਾ ਕਿਉਂਕਿ ਕਮੋਡੀਟੀ ਬਾਜ਼ਾਰ ’ਚ ਰੋਜ਼ਾਨਾ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ। ਜੇ ਟ੍ਰੇਡਿੰਗ ਲੰਮੇਂ ਸਮੇਂ ਤੱਕ ਰੁਕੀ ਰਹੀ, ਤਾਂ ਇਸ ਦਾ ਅਸਰ ਕੀਮਤਾਂ ਅਤੇ ਨਿਵੇਸ਼ਕਾਂ ਦੇ ਭਰੋਸੇ ’ਤੇ ਪੈ ਸਕਦਾ ਸੀ।
ਸ਼ੇਅਰ ਦਾ ਭਾਅ ਵੀ ਡਿੱਗਾ
ਟ੍ਰੇਡਿੰਗ ’ਚ ਦੇਰੀ ਕਾਰਨ ਐੱਮ. ਸੀ. ਐਕਸ. ਦਾ ਸਟਾਕ 8229.80 ਰੁਪਏ ਖੁੱਲ੍ਹਾ ਪਰ ਛੇਤੀ ਹੀ ਇਸ ’ਚ ਤੇਜ਼ ਗਿਰਾਵਟ ਵੇਖੀ ਗਈ ਅਤੇ ਇਹ 8092.35 ਰੁਪਏ ’ਤੇ ਆ ਗਿਆ। ਸਵੇਰੇ 10 ਵਜੇ ਸਟਾਕ ਬੀ. ਐੱਸ. ਈ. ’ਤੇ 8142.80 ਰੁਪਏ ’ਤੇ ਟ੍ਰੇਡ ਕਰ ਰਿਹਾ ਸੀ।
ਐੱਮ. ਸੀ. ਐਕਸ. ਭਾਰਤ ਦੀ ਸਭ ਤੋਂ ਵੱਡਾ ਕਮੋਡਿਟੀ ਐਕਸਚੇਂਜ ਹੈ ਅਤੇ ਇੱਥੇ ਸੋਨਾ, ਚਾਂਦੀ, ਊਰਜਾ ਉਤਪਾਦ (ਕੱਚਾ ਤੇਲ, ਕੁਦਰਤੀ ਗੈਸ), ਬੇਸ ਮੈਟਲਜ਼ ਅਤੇ ਐਗਰੀਕਲਚਰਲ ਕਮੋਡਿਟੀਜ਼ ਦੇ ਡੈਰੀਵੇਟਿਵਸ ਦਾ ਵਪਾਰ ਹੁੰਦਾ ਹੈ।
ਇਸ ਤੋਂ ਪਹਿਲਾਂ ਫਰਵਰੀ 2023 ’ਚ ਵੀ ਇਕ ਵੱਡੀ ਤਕਨੀਕੀ ਖਾਮੀ ਕਾਰਨ ਐੱਮ. ਸੀ. ਐਕਸ. ’ਤੇ ਲੱਗਭਗ 4 ਘੰਟੇ ਤੱਕ ਟ੍ਰੇਡਿੰਗ ਪ੍ਰਭਾਵਿਤ ਰਹੀ ਸੀ। ਉਸ ਸਮੇਂ ਵੀ ਮੰਨਿਆ ਗਿਆ ਸੀ ਕਿ ਇਹ ਸਮੱਸਿਆ ਨਵੇਂ ਟ੍ਰੇਡਿੰਗ ਪਲੇਟਫਾਰਮ ਦੇ ਟਰਾਂਜ਼ਿਸ਼ਨ ਨਾਲ ਜੁਡ਼ੀ ਹੋਈ ਸੀ।
ਇਹ ਵੀ ਪੜ੍ਹੋ : GST ਅਧਿਕਾਰੀਆਂ ਨੇ ਫੜੀਆਂ 3,558 ਜਾਅਲੀ ਕੰਪਨੀਆਂ, 15,851 ਕਰੋੜ ਦੇ ਫਰਜ਼ੀ ਦਾਅਵੇ ਆਏ ਸਾਹਮਣੇ
ਬ੍ਰੋਕਰਜ਼ ਬੋਲੇ- ਇਸ ਤਰ੍ਹਾਂ ਕਿਵੇਂ ਹੋਵੇਗਾ ਭਰੋਸਾ?
ਬਾਜ਼ਾਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਤਕਨੀਕੀ ਸਮੱਸਿਆਵਾਂ ਨਿਵੇਸ਼ਕਾਂ ਅਤੇ ਟ੍ਰੇਡਰਜ਼ ਦੇ ਭਰੋਸੇ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਅਜਿਹੇ ਸਮੇਂ ’ਚ ਜਦੋਂ ਬਾਜ਼ਾਰ ’ਚ ਸਥਿਰਤਾ ਬਣੀ ਹੋਈ ਹੈ, ਕਿਸੇ ਵੀ ਤਕਨੀਕੀ ਖਰਾਬੀ ਨਾਲ ਨਾ ਸਿਰਫ ਕਾਰੋਬਾਰੀ ਨੁਕਸਾਨ ਹੁੰਦਾ ਹੈ, ਸਗੋਂ ਬਾਜ਼ਾਰ ਦੇ ਅਕਸ ’ਤੇ ਵੀ ਅਸਰ ਪੈਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ Gold ਦੇ ਭਾਅ, ਚਾਂਦੀ ਵੀ ਹੋਈ ਸਸਤੀ
NEXT STORY