ਨਵੀਂ ਦਿੱਲੀ— ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਨਾਲ ਬਰਾਮਦ ਨਹੀਂ ਵਧੇਗੀ।
ਉਨ੍ਹਾਂ ਕਿਹਾ ਕਿ ਗੁਣਵੱਤਾ, ਤਕਨੀਤ ਅਤੇ ਉਤਪਾਦਨ ਦੇ ਪੱਧਰ 'ਤੇ ਭਾਰਤ 1,000 ਅਰਬ ਡਾਲਰ ਦੀ ਬਰਾਮਦ ਦੇ ਟੀਚੇ ਨੂੰ ਹਾਸਲ ਕਰ ਸਕਦਾ ਹੈ।
ਗੋਇਲ ਨੇ ਕਿਹਾ ਕਿ ਬਰਾਮਦਕਾਰ ਅਤੇ ਉਦਯੋਗ ਮਿਲ ਕੇ ਕੰਮ ਕਰਨਗੇ, ਤਾਂ ਅਸੀਂ 1,000 ਅਰਬ ਡਾਲਰ ਦੀ ਬਰਾਮਦ ਦੇ ਟੀਚੇ ਨੂੰ ਹਾਸਲ ਕਰ ਸਕਾਂਗੇ। ਉਨ੍ਹਾਂ ਕਿਹਾ, ''ਅਸੀਂ ਭਾਰਤ ਤੋਂ 1,000 ਅਰਬ ਡਾਲਰ ਦੀ ਬਰਾਮਦ ਦਾ ਟੀਚਾ ਕਿਉਂ ਨਹੀਂ ਰੱਖ ਸਕਦੇ। ਮੈਨੂੰ ਇਸ ਦੀ ਕੋਈ ਵਜ੍ਹਾ ਨਜ਼ਰ ਨਹੀਂ ਆਉਂਦ। ਇਸ ਲਈ ਸਾਨੂੰ ਕਾਰਵਾਈ ਯੋਗ ਉਤਪਾਦਾਂ 'ਤੇ ਧਿਆਨ ਦੇਣਾ ਹੋਵੇਗਾ। ਸਬਸਿਡੀ ਜ਼ਰੀਏ ਅਸੀਂ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕਦੇ। ਇਸ ਨੂੰ ਲੈ ਕੇ ਮੈਂ ਪੂਰੀ ਤਰ੍ਹਾਂ ਸਪੱਸ਼ਟ ਹਾਂ।''
ਇਕ ਵੈਬਿਨਾਰ ਨੂੰ ਸੰਬਧੋਨ ਕਰਦੇ ਹੋਏ, ''ਘੱਟੋ-ਘੱਟ ਪਿਛਲੇ 6 ਸਾਲ ਤੱਕ ਅਹੁਦੇ 'ਤੇ ਰਹਿਣ ਦੌਰਾਨ ਮੈਂ ਦੇਖਿਆ ਹੈ ਕਿ ਭਾਰਤ ਦੀਆਂ ਸਮੱਸਿਆਵਾਂ ਦਾ ਹੱਲ ਸਬਸਿਡੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਗੁਣਵੱਤਾ, ਤਕਨੀਕ, ਵਿਕਾਸ ਤੇ ਕਈ ਵਾਰ ਛੋਟੀ ਮਿਆਦ 'ਚ ਕੁਝ ਸਮਰਥਨ ਜ਼ਰੀਏ ਤੁਸੀਂ ਬਰਾਮਦ ਵਧਾ ਸਕਦੇ ਹੋ ਪਰ ਜੇਕਰ ਤੁਸੀਂ ਲੰਮੀ ਮਿਆਦ 'ਚ ਸਬਸਿਡੀ ਜ਼ਰੀਏ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਇਹ ਕੰਮ ਨਹੀਂ ਕਰੇਗੀ'' ਮੰਤਰੀ ਨੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ 'ਤੇ ਜ਼ੋਰ ਦਿੱਤਾ, ਜਿਨ੍ਹਾਂ 'ਚ ਸੂਝ-ਬੂਝ ਨਾਲ ਤਿਆਰ ਨੀਤੀਆਂ ਜ਼ਰੀਏ ਬਰਾਮਦ ਨੂੰ 1,000 ਅਰਬ ਡਾਲਰ 'ਤੇ ਪਹੁੰਚਾਇਆ ਜਾ ਸਕਦਾ ਹੈ।
ਵਾਰਬਰਗ ਪਿਨਕਸ ਨੇ ਕੀਤਾ 700 ਕਰੋੜ ਰੁਪਏ ਦਾ ਨਿਵੇਸ਼
NEXT STORY