ਨਵੀਂ ਦਿੱਲੀ (ਏਜੰਸੀ) - ਭਾਰਤ ਸਰਕਾਰ ਵੱਲੋਂ GST ਸਿਸਟਮ ਵਿੱਚ ਕੀਤਾ ਵੱਡਾ ਬਦਲਾਅ 22 ਸਤੰਬਰ ਯਾਨੀ ਕੱਲ੍ਹ ਤੋਂ ਲਾਗੂ ਹੋ ਰਿਹਾ ਹੈ। ਹੁਣ ਸਿਰਫ਼ 2 ਹੀ ਟੈਕਸ ਸਲੈਬ ਰਹਿ ਜਾਣਗੇ—5% ਅਤੇ 18%। ਪਹਿਲਾਂ 5%, 12%, 18% ਅਤੇ 28% ਸਲੈਬ ਸਨ। ਇਸ ਫੈਸਲੇ ਨਾਲ ਰਸੋਈ ਦੇ ਸਾਮਾਨ ਤੋਂ ਲੈ ਕੇ ਇਲੈਕਟ੍ਰਾਨਿਕਸ, ਦਵਾਈਆਂ ਅਤੇ ਉਪਕਰਣਾਂ ਤੋਂ ਲੈ ਕੇ ਵਾਹਨਾਂ ਤੱਕ, ਲਗਭਗ 375 ਵਸਤੂਆਂ ਸੋਮਵਾਰ, 22 ਸਤੰਬਰ ਤੋਂ ਸਸਤੀਆਂ ਹੋ ਜਾਣਗੀਆਂ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਲੋਕਾਂ ਨਾਲ ਡੱਟ ਕੇ ਖੜ੍ਹਿਆ ਮਨਕੀਰਤ ਔਲਖ, ਦਾਨ ਕੀਤੇ 10 ਹੋਰ ਟਰੈਕਟਰ
ਘਿਓ, ਪਨੀਰ, ਮੱਖਣ, ਸਨੈਕਸ, ਕੈਚੱਪ, ਜੈਮ, ਸੁੱਕੇ ਮੇਵੇ, ਕੌਫੀ ਅਤੇ ਆਈਸ ਕਰੀਮ ਵਰਗੀਆਂ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਵਸਤੂਆਂ ਦੇ ਨਾਲ-ਨਾਲ ਟੀਵੀ, ਏਅਰ ਕੰਡੀਸ਼ਨਰ (ਏਸੀ), ਅਤੇ ਵਾਸ਼ਿੰਗ ਮਸ਼ੀਨਾਂ ਵਰਗੇ ਮਹਿੰਗੇ ਉਤਪਾਦ ਵੀ ਸਸਤੇ ਹੋ ਜਾਣਗੇ। ਸਰਕਾਰ ਨੇ ਇਹ ਫੈਸਲਾ GST ਕੌਂਸਲ ਦੀ 56ਵੀਂ ਮੀਟਿੰਗ ਵਿੱਚ ਲਿਆ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ 3 ਸਤੰਬਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ।
ਇਹ ਵੀ ਪੜ੍ਹੋ: ਵੱਡੀ ਖਬਰ; ਡਿੱਗ ਗਈ ਅਕੈਡਮੀ ਦੀ ਛੱਤ, 5 ਜਵਾਕਾਂ ਸਣੇ 7 ਜਣਿਆਂ ਦੀ ਮੌਤ
ਜੀਐਸਟੀ ਵਿੱਚ ਬਦਲਾਅ ਦੇ ਮੱਦੇਨਜ਼ਰ, ਕਈ FMCG ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੀਆਂ ਹਨ। ਜ਼ਿਆਦਾਤਰ ਦਵਾਈਆਂ ਅਤੇ ਫਾਰਮੂਲੇਸ਼ਨਾਂ, ਅਤੇ ਗਲੂਕੋਮੀਟਰ ਅਤੇ ਡਾਇਗਨੌਸਟਿਕ ਕਿੱਟਾਂ ਵਰਗੇ ਮੈਡੀਕਲ ਉਪਕਰਣਾਂ 'ਤੇ ਜੀਐਸਟੀ ਦਰ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਦਵਾਈਆਂ ਆਮ ਆਦਮੀ ਲਈ ਕਿਫਾਇਤੀ ਹੋ ਗਈਆਂ ਹਨ। ਸੀਮਿੰਟ 'ਤੇ ਜੀਐਸਟੀ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ, ਜਿਸ ਨਾਲ ਘਰ ਬਣਾਉਣ ਵਾਲਿਆਂ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ: ਕਪਿਲ ਸ਼ਰਮਾ ਸ਼ੋਅ 'ਤੇ ਛਾਏ ਸੰਕਟ ਦੇ ਬੱਦਲ, ਮਿਲਿਆ 25 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ
ਸਰਕਾਰ ਨੇ ਪਹਿਲਾਂ ਹੀ ਫਾਰਮੇਸੀਆਂ ਨੂੰ ਆਪਣੀਆਂ ਵੱਧ ਤੋਂ ਵੱਧ ਪ੍ਰਚੂਨ ਕੀਮਤਾਂ (ਐਮਆਰਪੀ) ਨੂੰ ਐਡਜਸਟ ਕਰਨ ਜਾਂ ਜੀਐਸਟੀ ਕਟੌਤੀ ਨੂੰ ਦਰਸਾਉਣ ਲਈ ਘੱਟ ਕੀਮਤਾਂ 'ਤੇ ਦਵਾਈਆਂ ਵੇਚਣ ਦੇ ਨਿਰਦੇਸ਼ ਦਿੱਤੇ ਹਨ। ਜੀਐਸਟੀ ਦਰ ਵਿੱਚ ਕਟੌਤੀ ਦਾ ਸਭ ਤੋਂ ਵੱਧ ਫਾਇਦਾ ਵਾਹਨ ਖਰੀਦਦਾਰਾਂ ਨੂੰ ਹੋਵੇਗਾ, ਕਿਉਂਕਿ ਛੋਟੀਆਂ ਅਤੇ ਵੱਡੀਆਂ ਕਾਰਾਂ 'ਤੇ ਟੈਕਸ ਦਰਾਂ ਨੂੰ ਕ੍ਰਮਵਾਰ 18 ਫੀਸਦੀ ਅਤੇ 28 ਫੀਸਦੀ ਕਰ ਦਿੱਤਾ ਗਿਆ ਹੈ। ਕਈ ਕਾਰ ਕੰਪਨੀਆਂ ਪਹਿਲਾਂ ਹੀ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕਰ ਚੁੱਕੀਆਂ ਹਨ।
ਇਹ ਵੀ ਪੜ੍ਹੋ: ਹੋ ਗਿਆ ਡਰੋਨ ਹਮਲਾ, ਮਾਰੇ ਗਏ 70 ਲੋਕ
ਸੇਵਾਵਾਂ ਦੀ ਗੱਲ ਕਰੀਏ ਤਾਂ, ਹੈਲਥ ਕਲੱਬ, ਸੈਲੂਨ, ਨਾਈ ਦੀਆਂ ਦੁਕਾਨਾਂ, ਫਿਟਨੈਸ ਸੈਂਟਰ, ਯੋਗਾ, ਆਦਿ ਸੁੰਦਰਤਾ ਅਤੇ ਫਿਟਨੈਸ ਸੇਵਾਵਾਂ 'ਤੇ ਜੀਐਸਟੀ ਇਨਪੁੱਟ ਟੈਕਸ ਕ੍ਰੈਡਿਟ (ਆਈਟੀਸੀ) ਦੇ ਨਾਲ 18 ਫੀਸਦੀ ਤੋਂ ਘਟਾ ਕੇ ਟੈਕਸ ਕ੍ਰੈਡਿਟ ਤੋਂ ਬਿਨਾਂ 5 ਫੀਸਦੀ ਕਰ ਦਿੱਤਾ ਗਿਆ ਹੈ। ਵਾਲਾਂ ਵਿਚ ਲਗਾਉਣ ਵਾਲਾ ਤੇਲ, ਸਾਬਣ, ਸ਼ੈਂਪੂ, ਟੁੱਥਬ੍ਰਸ਼ ਅਤੇ ਟੁੱਥਪੇਸਟ ਵਰਗੀਆਂ ਰੋਜ਼ਾਨਾ ਦੀਆਂ ਚੀਜ਼ਾਂ ਵੀ ਸਸਤੀਆਂ ਹੋ ਸਕਦੀਆਂ ਹਨ, ਕਿਉਂਕਿ ਇਨ੍ਹਾਂ 'ਤੇ ਟੈਕਸ ਦਰ 12/18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ। ਟੈਲਕਮ ਪਾਊਡਰ, ਫੇਸ ਪਾਊਡਰ, ਸ਼ੇਵਿੰਗ ਕਰੀਮ, ਅਤੇ ਆਫਟਰਸ਼ੇਵ ਲੋਸ਼ਨ ਵਰਗੀਆਂ ਹੋਰ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਘਟ ਸਕਦੀਆਂ ਹਨ, ਕਿਉਂਕਿ ਇਨ੍ਹਾਂ ਚੀਜ਼ਾਂ 'ਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਨੇ ਵੱਢ ਲਈਆਂ ਆਪਣੀਆਂ ਨਸਾਂ, ਮਸਾਂ ਬਚੀ ਜਾਨ, ਤਸਵੀਰਾਂ ਆਈਆਂ ਸਾਹਮਣੇ
22 ਸਤੰਬਰ ਤੋਂ, ਜੀਐਸਟੀ ਦੇ 2 ਸਲੈਬ ਹੋਣਗੇ। ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ 'ਤੇ 5 ਫੀਸਦੀ ਅਤੇ 18 ਫੀਸਦੀ ਟੈਕਸ ਲਗਾਇਆ ਜਾਵੇਗਾ। ਲਗਜ਼ਰੀ ਵਸਤੂਆਂ 'ਤੇ 40 ਫੀਸਦੀ ਟੈਕਸ ਲਗਾਇਆ ਜਾਵੇਗਾ। ਤੰਬਾਕੂ ਅਤੇ ਸੰਬੰਧਿਤ ਉਤਪਾਦਾਂ 'ਤੇ 28 ਫੀਸਦੀ ਨਾਲ ਸੈੱਸ ਲਗਾਇਆ ਜਾਵੇਗਾ। ਵਰਤਮਾਨ ਵਿੱਚ, ਜੀਐਸਟੀ ਦੇ 4 ਸਲੈਬ ਹਨ: 5, 12, 18, ਅਤੇ 28 ਫੀਸਦੀ।
ਇਹ ਵੀ ਪੜ੍ਹੋ: ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਲਿਆਂਦੀ ਜਾ ਰਹੀ ਹੈ ਭਾਰਤ, ਅੱਜ ਸ਼ਾਮ ਤੱਕ ਗੁਹਾਟੀ ਪੁੱਜਣ ਦੀ ਉਮੀਦ
ਸੋਨਾ, ਚਾਂਦੀ, ਹੀਰੇ ‘ਤੇ ਪਹਿਲਾਂ ਵਾਂਗ 3% ਜੀਐਸਟੀ ਹੀ ਲੱਗੇਗਾ। ਇਲੈਕਟ੍ਰਾਨਿਕ ਜਿਵੇਂ ਮੋਬਾਈਲ, ਲੈਪਟਾਪ, ਕੰਪਿਊਟਰ ਉੱਤੇ 18% ਹੀ ਲਾਗੂ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਜੀਐਸਟੀ 2.0 ਨਾਲ ਨਾ ਸਿਰਫ਼ ਆਮ ਆਦਮੀ ਨੂੰ ਰਾਹਤ ਮਿਲੇਗੀ, ਸਗੋਂ ਕਾਰੋਬਾਰ ਵੀ ਆਸਾਨ ਹੋ ਜਾਵੇਗਾ। ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਨਾਲ ਅਰਥਵਿਵਸਥਾ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਸ ਸਮੇਂ 12 ਫੀਸਦੀ ਜੀਐਸਟੀ ਸਲੈਬ ਦੇ ਅਧੀਨ ਆਉਣ ਵਾਲੀਆਂ ਲਗਭਗ 99 ਫੀਸਦੀ ਵਸਤੂਆਂ 'ਤੇ ਹੁਣ 5 ਫੀਸਦੀ ਟੈਕਸ ਲਗਾਇਆ ਜਾਵੇਗਾ। ਇਸ ਬਦਲਾਅ ਨਾਲ 28 ਫੀਸਦੀ ਟੈਕਸ ਸਲੈਬ ਵਿਚ ਆਉਣ ਵਾਲੇ 90 ਫੀਸਦੀ ਉਤਪਾਦ 18 ਫੀਸਦੀ ਟੈਕਸ ਸਲੈਬ ਵਿੱਚ ਆ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Bank Holidays: ਸਤੰਬਰ ਦੇ ਆਖ਼ਰੀ ਹਫ਼ਤੇ ਇੰਨੇ ਦਿਨ ਬੈਂਕ ਰਹਿਣਗੇ ਬੰਦ, ਛੇਤੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ
NEXT STORY