ਐਂਟਰਟੇਨਮੈਂਟ ਡੈਸਕ- ਸੋਸ਼ਲ ਮੀਡੀਆ ਇੰਫਲੂਐਂਸਰ ਅਤੇ ਅਦਾਕਾਰ ਵਿਸ਼ਾਲ ਪਾਂਡੇ ਹਾਲ ਹੀ ਵਿੱਚ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ, ਜਿਸ ਕਾਰਨ ਉਹਨਾਂ ਦੇ ਪ੍ਰਸ਼ੰਸਕ ਚਿੰਤਾ ਵਿੱਚ ਹਨ। ਵਿਸ਼ਾਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿੱਚ ਉਹ ਹਸਪਤਾਲ ਦੇ ਬਿਸਤਰੇ 'ਤੇ ਗੰਭੀਰ ਹਾਲਤ ਵਿੱਚ ਦਿਖਾਈ ਦੇ ਰਹੇ ਹਨ। ਇਹ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਫੈਨਜ਼ ਉਨ੍ਹਾਂ ਦੀ ਸਿਹਤ ਲਈ ਦੁਆ ਕਰ ਰਹੇ ਹਨ।
ਇਹ ਵੀ ਪੜ੍ਹੋ: ਜ਼ੁਬੀਨ ਗਰਗ ਦੀ ਮ੍ਰਿਤਕ ਦੇਹ ਸਿੰਗਾਪੁਰ ਤੋਂ ਲਿਆਂਦੀ ਜਾ ਰਹੀ ਹੈ ਭਾਰਤ, ਅੱਜ ਸ਼ਾਮ ਤੱਕ ਗੁਹਾਟੀ ਪੁੱਜਣ ਦੀ ਉਮੀਦ

ਦਰਅਸਲ ਬਿਗ ਬੌਸ OTT ਸੀਜ਼ਨ 3 ਦਾ ਹਿੱਸਾ ਰਹੇ ਵਿਸ਼ਾਲ ਪਾਂਡੇ ਸ਼ੂਟਿੰਗ ਦੌਰਾਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਵਿਸ਼ਾਲ ਨੇ ਇੱਕ ਲੰਮਾ ਨੋਟ ਲਿਖ ਕੇ ਆਪਣੇ ਨਾਲ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਵਿਸ਼ਾਲ ਨੇ ਨੋਟ ਵਿੱਚ ਲਿਖਿਆ, "ਹਾਦਸੇ ਇਨਸਾਨ ਨੂੰ ਹਿਲਾ ਕੇ ਰੱਖ ਦਿੰਦੇ ਹਨ। ਸ਼ੂਟਿੰਗ ਦੌਰਾਨ ਮੈਂ ਗਲਤੀ ਨਾਲ ਆਪਣੀਆਂ ਨਸਾਂ ਵੱਢ ਲਈਆਂ। ਅਜਿਹਾ ਕੁੱਝ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਹੋ ਸਕਦਾ ਹੈ, ਖਾਸ ਕਰਕੇ ਉਸ ਵੇਲੇ ਜਦੋਂ ਮੈਂ ਉਹ ਕੰਮ ਕਰ ਰਿਹਾ ਸੀ ਜਿਸਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ — ਅਦਾਕਾਰੀ।"
ਇਹ ਵੀ ਪੜ੍ਹੋ: '...ਯਾ ਅਲੀ' ਗਾਇਕ ਜ਼ੁਬੀਨ ਗਰਗ ਦੇ ਆਖਰੀ ਪਲਾਂ ਦੀ ਵੀਡੀਓ ਆਈ ਸਾਹਮਣੇ
ਉਹਨਾਂ ਨੇ ਅੱਗੇ ਲਿਖਿਆ ਕਿ ਦੋ ਆਪ੍ਰੇਸ਼ਨਾਂ ਤੋਂ ਬਾਅਦ ਉਹ ਅੱਜ ਇੱਥੇ ਹਨ, ਪਰ ਮਜਬੂਰਨ ਸਭ ਕੁਝ ਰੁਕ ਗਿਆ ਹੈ। ਡਾਕਟਰਾਂ ਮੁਤਾਬਕ, ਜੇ ਨਸਾਂ ਕੁਝ ਇੰਚ ਹੋਰ ਵੱਢੀਆਂ ਜਾਂਦੀਆਂ ਤਾਂ ਉਹਨਾਂ ਦੇ ਸਰੀਰ ਦਾ ਅੱਧਾ ਹਿੱਸਾ ਪੈਰਾਲਾਈਜ਼ ਹੋ ਸਕਦਾ ਸੀ। ਉਨ੍ਹਾਂ ਕਿਹਾ ਇਹ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ, ਜਿਸ ਨੇ ਮੈਨੂੰ ਬਚਾਅ ਲਿਆ।
ਇਹ ਵੀ ਪੜ੍ਹੋ: 72 ਦਾ ਲਾੜਾ, 27 ਦੀ ਲਾੜੀ! ਹਿੰਦੂ ਰੀਤੀ-ਰਿਵਾਜਾਂ ਦਾ ਇੰਨਾ ਅਸਰ ਕਿ ਭਾਰਤ ਆ ਕੇ ਕਰਵਾ ਲਿਆ ਵਿਆਹ
ਅੱਗੇ ਉਨ੍ਹਾਂ ਲਿਖਿਆ, ਇਹ ਹਾਦਸਾ ਉਹਨਾਂ ਲਈ ਮਾਨਸਿਕ ਅਤੇ ਸਰੀਰਿਕ ਤੌਰ 'ਤੇ ਬਹੁਤ ਵੱਡਾ ਝਟਕਾ ਹੈ। ਫਿਰ ਵੀ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਕਿਹਾ ਕਿ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ, ਤਾਂ ਕੋਈ ਵੀ ਉਹਨਾਂ ਨੂੰ ਰੋਕ ਨਹੀਂ ਸਕੇਗਾ। ਉਹਨਾਂ ਨੇ ਇਸਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਦੱਸਦੇ ਹੋਏ ਕਿਹਾ, "ਸੂਰਜ ਹਮੇਸ਼ਾ ਮੁੜ ਚੜ੍ਹਦਾ ਹੈ ਅਤੇ ਮੈਂ ਵੀ ਅਜਿਹਾ ਹੀ ਕਰਾਂਗਾ।"
ਇਹ ਵੀ ਪੜ੍ਹੋ: OMG! ਕਾਜੋਲ ਨੇ ਤੋੜਿਆ ਆਪਣਾ ਹੀ No-Kissing ਰੂਲ, ਵਾਇਰਲ ਹੋਇਆ ਇੰਟੀਮੇਟ ਸੀਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਜਨੀਕਾਂਤ ਦੇ ਸੁਨਹਿਰੀ 50 ਸਾਲ: ਪ੍ਰਾਈਮ ਵੀਡੀਓ ਨੇ ਵਿਸ਼ੇਸ਼ ਵੀਡੀਓ ਨਾਲ ਦਿੱਤੀ ਸ਼ਰਧਾਂਜਲੀ
NEXT STORY