ਜਲੰਧਰ (ਇੰਟ.) – ਲੈਪਟਾਪ, ਟੈਬਲੇਟ, ਫੋਨ ਵਰਗੇ ਪ੍ਰੋਡਕਟ ਦੀ ਦਰਾਮਦ ਵਿਚ ਪਾਰਦਰਸ਼ਿਤਾ ਲਿਆਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਆਈ. ਟੀ. ਹਾਰਡਵੇਅਰ ਕੰਪਨੀਆਂ ਨੂੰ ਕਿਹਾ ਕਿ ਲੈਪਟਾਪ, ਟੈਬਲੇਟ, ਸਰਵਰ ਅਾਦਿ ਲਈ ਦਰਾਮਦ ਮਨਜ਼ੂਰੀ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਅਾਨਲਾਈਨ ਹੋਵੇਗੀ। ਸਰਕਾਰ ਨੇ ਕੰਪਨੀਅਾਂ ਕੋਲੋਂ ਮੋਬਾਇਲ, ਅਾਈ. ਟੀ. ਅਤੇ ਦੂਰਸੰਚਾਰ ਉਤਪਾਦਾਂ ਦੀ ਦਰਾਮਦ ਦਾ ਪਿਛਲੇ 3 ਸਾਲ ਦਾ ਅੰਕੜਾ ਵੀ ਮੰਗਿਅਾ ਹੈ। ਇਕ ਮੀਡੀਆ ਰਿਪੋਰਟ ਵਿਚ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਗਿਅਾ ਹੈ ਕਿ ਸਬੰਧਤ ਕੰਪਨੀਅਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਦਰਾਮਦ ਮੈਨੇਜਮੈਂਟ ਪ੍ਰਣਾਲੀ ਪੋਰਟਲ ਇਸ ਮਹੀਨੇ ਦੇ ਅਖੀਰ ਤੱਕ ਸ਼ ੁਰੂ ਹੋ ਜਾਵੇਗਾ। ਇਸ ਦੀ ਮੈਨੇਜਮੈਂਟ ਵਿਦੇਸ਼ ਵਪਾਰ ਜਨਰਲ ਡਾਇਰੈਕਟੋਰੇਟ (ਡੀ. ਜੀ. ਐੱਫ. ਟੀ.) ਕਰੇਗਾ।
ਇਹ ਵੀ ਪੜ੍ਹੋ : ਕੈਨੇਡਾ ਨੂੰ ਭਾਰਤ ਨਾਲ ਪੰਗਾ ਲੈਣਾ ਪਵੇਗਾ ਮਹਿੰਗਾ, ਮਹਿੰਦਰਾ ਤੋਂ ਬਾਅਦ ਹੁਣ ਇਸ ਕੰਪਨੀ ਨੇ ਦਿੱਤਾ ਝਟਕਾ
ਵਪਾਰ ਜਨਰਲ ਡਾਇਰੈਕਟੋਰੇਟ ਨੇ ਮੰਗਿਆ ਪਿਛਲੇ 3 ਸਾਲ ਦਾ ਅੰਕੜਾ
ਉਨ੍ਹਾਂ ਕਿਹਾ ਕਿ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲਾ (ਐੱਮ. ਈ. ਆਈ. ਟੀ. ਵਾਈ.) ਨੇ ਕੰਪਨੀਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਦਰਾਮਦ ਮੈਨੇਜਮੈਂਟ ਪ੍ਰਣਾਲੀ ਸਤੰਬਰ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗੀ। ਇਸ ਦੀ ਮੈਨੇਜਮੈਂਟ ਡੀ. ਜੀ. ਐੱਫ. ਟੀ. ਕਰੇਗਾ। ਇਸ ਨੇ ਦਰਾਮਦਕਾਰਾਂ ਨੂੰ ਆਪਣੇ ਸੰਗਠਨ ਦਾ ਅੰਕੜਾ ਮੁਹੱਈਅਾ ਕਰਵਾਉਣ ਅਤੇ ਬਾਅਦ ਵਿਚ ਪਿਛਲੇ 3 ਸਾਲ ਦਾ ਅੰਕੜਾ ਦੇਣ ਲਈ ਿਕਹਾ ਹੈ। ਸਰਕਾਰ ਨੇ ਅਾਈ. ਟੀ. ਹਾਰਡਵੇਅਰ ਦੀ ਦਰਾਮਦ ਦੇ ਨਵੇਂ ਨਿਯਮਾਂ ਨੂੰ ਇਕ ਨਵੰਬਰ ਤੋਂ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਨਵੇਂ ਨਿਯਮਾਂ ਤਹਿਤ ਅਾਈ. ਟੀ. ਹਾਰਡਵੇਅਰ ਦੀ ਦਰਾਮਦ ਅਧਿਕਾਰਤ ਕੰਪਨੀਅਾਂ ਵਲੋਂ ਕੀਤੀ ਜਾ ਸਕੇਗੀ। ਦਰਾਮਦ ਮੈਨੇਜਮੈਂਟ ਪ੍ਰਣਾਲੀ ਤਹਿਤ ਮੋਬਾਇਲ ਫੋਨ, ਅਾਈ. ਟੀ. ਅਤੇ ਦੂਰਸੰਚਾਰ ਉਤਪਾਦਾਂ ਨਾਲ ਸਬੰਧਤ ਦਰਾਮਦ ਦੀ ਮੈਨੇਜਮੈਂਟ ਕੀਤੀ ਜਾਵੇਗੀ। ਕੇਂਦਰੀ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਮਾਮਲੇ ਵਿਚ ਤਰੱਕੀ ਦੀ ਸਮੀਖਿਅਾ ਕਰਨ ਲਈ ਇਕ ਅਕਤੂਬਰ ਨੂੰ ਬੈਠਕ ਕਰਨਗੇ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ ਸਹੂਲਤਾਂ
ਸੂਤਰਾਂ ਨੇ ਦੱਸਿਆ ਕਿ ਮੰਤਰੀ ਨੇ ਉਦਯੋਗ ਜਗਤ ਨੂੰ ਕਿਹਾ ਹੈ ਕਿ ਉਹ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਵੀ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਇਸ ਵਿਸ਼ੇ ’ਤੇ ਉਦਯੋਗ ਨਾਲ ਇਸੇ ਤਰ੍ਹਾਂ ਦੀ ਸਲਾਹ ਸਥਾਪਤ ਕਰਨ ਦੀ ਬੇਨਤੀ ਕਰਨਗੇ। ਇਸ ਤੋਂ ਪਹਿਲਾਂ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਦਾ ਟੀਚਾ ਅਗਲੇ 3 ਸਾਲ ਵਿਚ ਦੇਸ਼ ਦੀ 70 ਫੀਸਦੀ ਅਾਈ. ਟੀ. ਹਾਰਡਵੇਅਰ ਲੋੜ ਨੂੰ ਸਥਾਨਕ ਉਤਪਾਦਨ ਰਾਹੀਂ ਪੂਰਾ ਕਰਨਾ ਅਤੇ ਗੈਰ-ਭਰੋਸੇਮੰਦ ਸੋਮਿਅਾਂ ਤੋਂ ਦਰਾਮਦ ’ਤੇ ਨਿਰਭਰਤਾ ਘੱਟ ਕਰਨਾ ਹੈ।
ਇਹ ਵੀ ਪੜ੍ਹੋ : ਵਿਗੜ ਗਏ ਭਾਰਤ-ਕੈਨੇਡਾ ਦੇ ਰਿਸ਼ਤੇ, ਜਾਣੋ ਕਿਸ ਨੂੰ ਭੁਗਤਨਾ ਪਵੇਗਾ ਖ਼ਾਮਿਆਜ਼ਾ
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ
NEXT STORY