ਨਵੀਂ ਦਿੱਲੀ—ਉੱਤਰ ਕੋਰੀਆ ਦੇ ਮਿਸਾਈਲ ਲਾਂਚ ਨਾਲ ਏਸ਼ੀਆਈ 'ਚ ਦਬਾਅ ਵਧਣ ਨਾਲ ਅੱਜ ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਗਿਰਾਵਟ ਨਾਲ ਹੋਈ ਸੀ। ਸੈਂਸੈਕਸ 30 ਅੰਕ ਡਿੱਗ ਕੇ 32,211 ਅੰਕ 'ਤੇ ਅਤੇ ਨਿਫਟੀ 24 ਅੰਕ ਫਿਸਲ ਕੇ 10062 ਅੰਕ 'ਤੇ ਖੁੱਲ੍ਹਿਆ ਸੀ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 30.68 ਅੰਕ ਭਾਵ 0.10 ਫੀਸਦੀ ਵਧ ਕੇ 32,272.61 'ਤੇ ਅਤੇ ਨਿਫਟੀ 1.20 ਅੰਕ ਭਾਵ 0.01 ਫੀਸਦੀ ਘੱਟ ਕੇ 10,085.40 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡਕੈਪ ਸ਼ੇਅਰਾਂ 'ਚ ਬਿਕਵਾਲੀ ਦੇਖਣ ਨੂੰ ਮਿਲੀ ਹੈ, ਜਦਕਿ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਦਾ ਮਾਹੌਲ ਰਿਹਾ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.3 ਫੀਸਦੀ ਡਿੱਗ ਕੇ ਬੰਦ ਹੋਇਆ ਹੈ ਜਦਕਿ ਨਿਫਟੀ ਦਾ ਮਿਡਕੈਪ 100 ਇੰਡੈਕਸ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ ਬੰਦ ਹੋਇਆ ਹੈ। ਬੀ. ਐੱਸ. ਈ. ਦੇ ਸਮਾਲਕੈਪ ਇੰਡੈਕਸ 'ਚ 0.4 ਫੀਸਦੀ ਦੀ ਮਜ਼ਬੂਤੀ ਦੇ ਨਾਲ ਬੰਦ ਹੋਇਆ ਹੈ।
ਫਾਰਮਾ, ਬੈਂਕਿੰਗ, ਐੱਫ. ਐੱਮ. ਸੀ. ਜੀ., ਰਿਐਲਟੀ ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ 'ਚ ਬਿਕਵਾਲੀ ਹਾਵੀ ਰਹੀ। ਬੈਂਕ ਨਿਫਟੀ 0.25 ਫੀਸਦੀ ਡਿੱਗ ਕੇ 24,844 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਫਾਰਮਾ ਇੰਡੈਕਸ 'ਚ 0.5 ਫੀਸਦੀ ਅਤੇ ਐੱਫ. ਐੱਮ. ਸੀ. ਜੀ. ਇੰਡੈਕਸ 'ਚ ਵੀ 0.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ. ਐੱਸ. ਈ. ਦੇ ਰਿਐਲਟੀ ਇੰਡੈਕਸ 'ਚ 0.5 ਫੀਸਦੀ, ਕੈਪੀਟਲ ਗੁਡਸ ਇੰਡੈਕਸ 'ਚ 0.4 ਫੀਸਦੀ ਅਤੇ ਪਾਵਰ ਇੰਡੈਕਸ 'ਚ 0.9 ਫੀਸਦੀ ਦੀ ਕਮਜ਼ੋਰੀ ਆਈ ਹੈ।
ਭਾਰਤ ਦੇ ਗੁਆਂਢੀ ਦੇਸ਼ਾਂ 'ਚ ਲੋਕਾਂ 'ਤੇ ਨਹੀਂ ਹੈ ਜ਼ਿਆਦਾ ਬੋਝ, ਇੰਨਾ ਸਸਤਾ ਹੈ ਪੈਟਰੋਲ!
NEXT STORY