ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਦੇਸ਼ ਵਿਚ ‘ਰਜਿਸਟ੍ਰੇਸ਼ਨ ਦੇ ਪ੍ਰਮਾਣ’ (ਪੀ.ਓ.ਆਰ.) ਦੇ ਨਾਲ ਰਹਿਣ ਵਾਲੇ ਅਫਗਾਨ ਪਨਾਹਗੀਰਾਂ ਨੂੰ ਡਿਪੋਰਟ ਕਰਨ ਦੀ ਸਮਾਂ ਹੱਦ ਸ਼ੁੱਕਰਵਾਰ ਨੂੰ 30 ਜੂਨ ਤੱਕ ਵਧਾ ਦਿੱਤੀ ਹੈ। ਪਾਕਿਸਤਾਨ ’ਚ ਰਹਿ ਰਹੇ ਗੈਰ-ਕਾਨੂੰਨੀ ਅਫਗਾਨ ਪਨਾਹਗੀਰਾਂ ਨੂੰ ਵਾਪਸ ਭੇਜਣ ਦਾ ਕੰਮ ਉਦੋਂ ਤੋਂ ਜਾਰੀ ਹੈ, ਜਦੋਂ ਸਰਕਾਰ ਨੇ ਪਿਛਲੇ ਸਾਲ 1 ਨਵੰਬਰ ਨੂੰ ਸਾਰੇ ਪਨਾਹਗੀਰ ਅਫਗਾਨ ਨਾਗਰਿਕਾਂ ਨੂੰ ਪਾਕਿਸਤਾਨ ਛੱਡਣ ਦਾ ਅਲਟੀਮੇਟਮ ਦਿੱਤਾ ਸੀ।
ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼
ਦੱਸ ਦੇਈਏ ਕਿ ‘ਪੀ.ਓ.ਆਰ.’ ਅਫਗਾਨ ਸ਼ਰਨਾਰਥੀਆਂ ਲਈ ਇਕ ਪਛਾਣ ਪੱਤਰ ਹੈ, ਜੋ ਉਨ੍ਹਾਂ ਨੂੰ ਪਾਕਿਸਤਾਨ ਵਿਚ ਕਾਨੂੰਨੀ ਤੌਰ ’ਤੇ ਰਹਿਣ ਦਾ ਅਧਿਕਾਰ ਦਿੰਦਾ ਹੈ। ਅਫਗਾਨ ਸ਼ਰਨਾਰਥੀਆਂ ਨੂੰ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀ ਹਾਈ ਕਮਿਸ਼ਨਰ (UNHCR) ਨਾਲ ਰਜਿਸਟਰ ਹੋਣ ਤੋਂ ਬਾਅਦ POR ਜਾਰੀ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਪਾਕਿ ਸਰਕਾਰ ਨੇ ਇਹ ਵੀ ਕਿਹਾ ਕਿ ਤੀਜੇ ਪੜਾਅ ਵਿੱਚ ਪੀਓਆਰ ਵਾਲੇ ਅਫ਼ਗਾਨਾਂ ਨੂੰ ਵਾਪਸ ਅਫ਼ਗਾਨਿਸਤਾਨ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)
ਦੂਜੇ ਪਾਸੇ ਅਫਗਾਨੀਆਂ ਨੂੰ ਉਨ੍ਹਾਂ ਦੇ ਮੂਲ ਦੇਸ਼ ਵਾਪਸ ਭੇਜਣ ਦੇ ਪਾਕਿਸਤਾਨ ਦੇ ਕਦਮ ਦੀ ਵਿਸ਼ਵ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਨਿੰਦਾ ਕੀਤੀ ਹੈ। ਐਮਨੈਸਟੀ ਇੰਟਰਨੈਸ਼ਨਲ ਦੇ ਅਨੁਸਾਰ, ਨਵੰਬਰ 2023 ਤੋਂ, ਕੁੱਲ 5,27,981 ਅਫਗਾਨ ਸ਼ਰਨਾਰਥੀ ਪਾਕਿਸਤਾਨ ਵਿੱਚ ਆਪਣੇ ਘਰ, ਜਾਇਦਾਦ ਅਤੇ ਭਾਈਚਾਰਿਆਂ ਨੂੰ ਛੱਡ ਕੇ ਅਫਗਾਨਿਸਤਾਨ ਵਾਪਸ ਪਰਤੇ ਹਨ। ਗਲੋਬਲ ਰਾਈਟਸ ਬਾਡੀ ਨੇ ਵਾਰ-ਵਾਰ ਸਰਕਾਰ ਨੂੰ ਅਫਗਾਨ ਸ਼ਰਨਾਰਥੀਆਂ ਨੂੰ ਡਿਪੋਰਟ ਕਰਨ ਦੇ ਆਪਣੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਰੇ ਦੇਸ਼ਾਂ ’ਚ ਸਮਾਜਿਕ ਤਬਦੀਲੀ ਅਤੇ ਤਰੱਕੀ ਦਾ ਚਾਲਕ ਬਣ ਸਕਦਾ ਹੈ ਭਾਰਤ ਦਾ ‘ਡਿਜੀਟਲ ਲੈਣ-ਦੇਣ’
NEXT STORY