ਨਵੀਂ ਦਿੱਲੀ (ਇੰਟ.) – ਗੋਲਡਮੈਨ ਸਾਕਸ ਨੇ ਇਕ ਸਾਲ ਪਹਿਲਾਂ ਭਾਰਤ ’ਤੇ ਆਪਣੇ ਆਊਟਲੁੱਕ ਨੂੰ ਘਟਾ ਦਿੱਤਾ ਸੀ। ਇਸ ਦਾ ਕਾਰਨ ਇਹ ਸੀ ਕਿ ਫਰੰਟਲਾਈਨ ਇੰਡੈਕਸ ਲਗਭਗ 24 ਗੁਣਾ ਫਾਰਵਰਡ ਅਰਨਿੰਗ ’ਤੇ ਕਾਰੋਬਾਰ ਕਰ ਰਹੇ ਸਨ, ਜੋ ਮਹਿੰਗਾ ਲੱਗ ਰਿਹਾ ਸੀ। ਨਿਵੇਸ਼ ਦੇ ਨਜ਼ਰੀਏ ਨਾਲ ਭਾਰਤ ਦੀ ਸਥਿਤੀ ਪਾਜ਼ੇਟਿਵ ਹੈ। ਭਾਰਤ ਦੇ ਫੰਡਾਮੈਂਟਲ ਕਾਫ਼ੀ ਮਜ਼ਬੂਤ ਹਨ। ਭਾਰਤ ਦੇ ਬਾਜ਼ਾਰ ਦੁਨੀਆ ਦੇ ਕਈ ਵੱਡੇ ਬਾਜ਼ਾਰਾਂ ਦੀ ਤੁਲਣਾ ਵਿਚ ਕਾਫ਼ੀ ਚੰਗੇ ਦਿਖਾਈ ਦੇ ਰਹੇ ਹਨ।
ਭਾਰਤ ਦੀ ਇਕਾਨਮੀ ਅਤੇ ਕਾਰਪੋਰੇਟ ਆਮਦਨ ਦੋਹਾਂ ’ਚ ਅੱਗੇ ਚੰਗੀ ਗ੍ਰੋਥ ਦੀ ਉਮੀਦ ਹੈ। ਇਹ ਗੱਲਾਂ ਗੋਲਡਮੈਨ ਸਾਕਸ ਦੇ ਚੀਫ ਇਨਵੈਸਟਮੈਂਟ ਸਟੈਟਜਿਸਟ ਏਸ਼ੀਆ ਪ੍ਰਸ਼ਾਂਤ ਟਿਮੋਥੀ ਮੋ ਨੇ ਇਕ ਇੰਟਰਵਿਊ ਦੌਰਾਨ ਕਹੀਆਂ। ਇਸ ਗੱਲਬਾਤ ਵਿਚ ਉਨ੍ਹਾਂ ਨੇ ਅੱਗੇ ਕਿਹਾ ਕਿ ਵਿੱਤੀ ਸਾਲ 2024 ਵਿੱਚ ਨਿਫਟੀ ’ਚ 21,800 ਦਾ ਪੱਧਰ ਦੇਖਣ ਨੂੰ ਮਿਲ ਸਕਦਾ ਹੈ। ਇਸ ਨੂੰ ਦੇਖਦੇ ਹੋਏ ਗੋਲਡਮੈਨ ਸਾਕਸ ਨੇ ਭਾਰਤ ਦੀ ਰੇਟਿੰਗ ਵਧਾ ਕੇ ‘ਓਵਰਵੇਟ’ ਕਰ ਦਿੱਤੀ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਏਸ਼ੀਆ ਅੱਗੇ ਚੱਲ ਕੇ ਨਿਵੇਸ਼ ਡੈਸਟੀਨੇਸ਼ਨ ਸਾਬਤ ਹੋਵੇਗਾ? ਮੋ ਨੇ ਕਿਹਾ ਕਿ ਏਸ਼ੀਆਈ ਬਾਜ਼ਾਰਾਂ ਨੂੰ ਦੋ ਖੇਤਰਾਂ ਤੋਂ ਭਾਰੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਹੈ ਬਾਂਡ ਯੀਲਡ ਅਤੇ ਦੂਜਾ ਹੈ ਗਲੋਬਲ ਇਕਵਿਟੀ ਮਾਰਕੀਟ। ਉਮੀਦ ਹੈ ਕਿ 2024 ’ਚ ਸਾਰੇ ਬਾਜ਼ਾਰਾਂ ਵਿਚ ਮਿਡ ਸਿੰਗਲ ਡਿਜ਼ਿਟ ਗ੍ਰੋਥ ਦੇਖਣ ਨੂੰ ਮਿਲੀ ਹੈ, ਜੋ ਸਾਰਿਆਂ ਨੂੰ ਬਰਾਬਰੀ ’ਤੇ ਲਿਆ ਦਿੰਦੀ ਹੈ।
ਹਾਲਾਂਕਿ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਭਾਰਤ ਦਾ ਬਾਜ਼ਾਰ ਦੂਜੇ ਬਾਜ਼ਾਰਾਂ ਦੀ ਤੁਲਣਾ ’ਚ ਕਾਫ਼ੀ ਚੰਗਾ ਦਿਖਾਈ ਦੇ ਰਿਹਾ ਹੈ। ਅੱਗੇ ਭਾਰਤ ਵਿਚ ਵਿਦੇਸ਼ੀ ਨਿਵੇਸ਼ਕਾਂ ਦੀ ਵਾਪਸੀ ਹੁੰਦੀ ਦਿਖਾਈ ਦੇਵੇਗੀ। ਐੱਫ. ਆਈ. ਆਈ. ਲਈ ਭਾਰਤ ਵਿਚ ਇਸ ਸਮੇਂ ਨਿਵੇਸ਼ ਵਧਾਉਣ ਦਾ ਕਾਫ਼ੀ ਮੌਕੇ ਹਨ। ਭਾਰਤ ਵਿਚ ਨਿਵੇਸ਼ ਦਾ ਇਕ ਹੋਰ ਇੰਜਣ ਕਾਫ਼ੀ ਜ਼ੋਰ ਨਾਲ ਕੰਮ ਕਰ ਰਿਹਾ ਹੈ। ਇਹ ਹੈ ਸਿੱਧੇ ਤੌਰ ’ਤੇ ਜਾਂ ਐੱਸ. ਆਈ. ਪੀ. ਰਾਹੀਂ ਹੋਣ ਵਾਲਾ ਰਿਟੇਲ ਨਿਵੇਸ਼ ਹੈ। ਇਹ ਬਹੁਤ ਚੰਗੀ ਗੱਲ ਹੈ ਕਿ ਭਾਰਤੀ ਬਾਜ਼ਾਰਾਂ ਨੂੰ ਇਸ ਸਮੇਂ ਆਪਣੇ ਘਰੇਲੂ ਨਿਵੇਸ਼ਕਾਂ ਤੋਂ ਹੀ ਜ਼ੋਰਦਾਰ ਸਮਰਥਨ ਮਿਲ ਰਿਹਾ ਹੈ। ਵਿਦੇਸ਼ੀ ਨਿਵੇਸ਼ਕਾਂ ’ਤੇ ਭਾਰਤ ਦੀ ਨਿਰਭਰਤਾ ਘੱਟ ਹੋ ਰਹੀ ਹੈ।
ਮਿਡਕੈਪ ’ਚ ਵੀ ਨਿਵੇਸ਼ ਦੇ ਚੰਗੇ ਮੌਕੇ
ਇਸ ਗੱਲਬਾਤ ’ਚ ਟਿਮੋਤੀ ਮੋ ਨੇ ਅੱਗੇ ਕਿਹਾ ਕਿ ਕੰਜਿਊਮਰ ਓਰੀਐਂਟੇਡ ਐੱਨ. ਬੀ. ਐੱਫ. ਸੀ. ਦੀ ਤੁਲਣਾ ’ਚ ਬੈਂਕਿੰਗ ਸ਼ੇਅਰ ਵਧੇਰੇ ਚੰਗੇ ਲੱਗ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ ਸੁਸਤੀ ’ਚ ਰਹੇ ਲਾਰਜ ਕੈਪ ਵੀ ਹੁਣ ਤੇਜ਼ੀ ਫੜਦੇ ਦਿਖਾਈ ਦੇ ਸਕਦੇ ਹਨ। ਮਿਡਕੈਪ ’ਚ ਵੀ ਨਿਵੇਸ਼ ਦੇ ਚੰਗੇ ਮੌਕੇ ਹਨ। ਖਪਤ ਵਾਲੇ ਸ਼ੇਅਰਾਂ ’ਚ ਵੀ ਟਿਮੋਥੀ ਮੋ ਨੂੰ ਕਮਾਈ ਦੇ ਮੌਕੇ ਦਿਖਾਈ ਦੇ ਰਹੇ ਹਨ। ਗੋਲਡਮੈਨ ਸਾਕਸ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਬਾਜ਼ਾਰ ’ਚ ਉਤਰਾਅ-ਚੜ੍ਹਾਅ ਦੀ ਉਮੀਦ ਹੈ ਪਰ ਲੰਬੇ ਸਮੇਂ ਵਿਚ ਭਾਰਤੀ ਬਾਜ਼ਾਰ ਦਾ ਪ੍ਰਦਰਸ਼ਨ ਚੰਗਾ ਰਹੇਗਾ। ਭਾਰਤੀ ਬਾਜ਼ਾਰ ਦੇ ਕੋਰ ਫੰਡਾਮੈਂਟਲ ਕਾਫੀ ਚੰਗੇ ਹਨ। ਅਜਿਹੇ ’ਚ ਲਾਂਗ ਟਰਮ ’ਚ ਚੋਣਾਂ ਦਾ ਬਾਜ਼ਾਰ ’ਤੇ ਕੋਈ ਅਸਰ ਨਹੀਂ ਹੋਵੇਗਾ।
ਐਪ ਸਟੋਰ 'ਤੇ DND ਐਪ ਦਾ ਮਸਲਾ , TRAI ਖਤਮ ਕਰੇਗਾ Apple ਨਾਲ ਗਤੀਰੋਧ
NEXT STORY