ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਲਾਸਲਗਾਂਵ 'ਚ ਪਿਆਜ਼ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਉਥੇ ਪਿਆਜ਼ 400 ਰੁਪਏ ਤੋਂ 800 ਰੁਪਏ ਕਵਿੰਟਲ ਵਿਕ ਰਿਹਾ ਹੈ ਭਾਵ ਕਿਸਾਨਾਂ ਨੂੰ ਪ੍ਰਤੀ ਕਿਲੋ ਪਿਆਜ਼ ਦੇ ਬਦਲੇ ਮੁਸ਼ਕਿਲ ਨਾਲ 4 ਤੋਂ 8 ਰੁਪਏ ਤੱਕ ਹਾਸਲ ਹੋ ਪਾ ਰਹੇ ਹਨ। ਮਹਾਰਾਸ਼ਟਰ ਦੀਆਂ ਜ਼ਿਆਦਾਤਰ ਮੰਡੀਆਂ 'ਚ ਪਿਆਜ਼ ਦੀ ਨਿਊਨਤਮ ਕੀਮਤ 500 ਰੁਪਏ ਜਾਂ ਇਸ ਦੇ ਹੇਠਾਂ ਦਾ ਪੱਧਰ ਛੂਹ ਚੁੱਕੀ ਹੈ। ਉੱਧਰ ਜਲਗਾਂਵ ਅਤੇ ਅਹਿਮਦਨਗਰ 'ਚ ਪਿਆਜ਼ ਦੀ ਨਿਊਨਤਮ ਕੀਮਤ 300 ਰੁਪਏ ਤੱਕ ਡਿੱਗ ਗਿਆ ਹੈ।
ਦਰਅਸਲ ਭਾਰੀ ਮਾਤਰਾ 'ਚ ਪਿਆਜ਼ ਦੀ ਆਮਦ ਹੋ ਰਹੀ ਹੈ। ਅਜਿਹੇ 'ਚ ਕੀਮਤਾਂ 'ਤੇ ਦਬਾਅ ਵਧਦਾ ਜਾ ਰਿਹਾ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਿਆਜ਼ ਐਕਸਪੋਰਟ 'ਤੇ ਸਰਕਾਰ ਵਲੋਂ ਰਿਆਇਤ ਦੇਣ ਦੇ ਬਾਵਜੂਦ ਕੀਮਤਾਂ ਨੂੰ ਕੋਈ ਸਪੋਰਟ ਨਹੀਂ ਹੈ। ਪਿਛਲੇ ਇਕ ਮਹੀਨੇ 'ਚ ਕੀਮਤਾਂ 'ਚ ਕਰੀਬ 25 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।
ਪੀਂਦੇ ਹੋ ਬੋਤਲ ਦਾ ਪਾਣੀ ਤਾਂ ਹੋ ਜਾਓ ਸਾਵਧਾਨ
NEXT STORY