ਨਵੀਂ ਦਿੱਲੀ (ਭਾਸ਼ਾ) – ਓਲਾ ਇਲੈਕਟ੍ਰਿਕ ਸਕੂਟਰ ਦਾ ਨਿਰਮਾਣ ਕਰ ਰਹੀ ਕੰਪਨੀ ਨੂੰ ਆਪਣੇ ਇਲੈਕਟ੍ਰਿਕ ਸਕੂਟਰ ਲਈ 24 ਘੰਟਿਆਂ ’ਚ ਹੀ ਇਕ ਲੱਖ ਤੋਂ ਵੱਧ ਬੁਕਿੰਗ ਮਿਲ ਗਈਆਂ ਹਨ। ਕੰਪਨੀ ਨੇ ਹਾਲੇ ਮਾਰਕੀਟ ’ਚ ਆਪਣਾ ਈ-ਸਕੂਟਰ ਉਤਾਰਿਆ ਨਹੀਂ ਹੈ ਪਰ ਇਸ ਦੀ ਬੁਕਿੰਗ 15 ਜੁਲਾਈ ਦੀ ਸ਼ਾਮ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਓਲਾ ਦੇ ਚੇਅਰਮੈਨ ਅਤੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਭਾਵਿਸ਼ ਅੱਗਰਵਾਲ ਨੇ ਇਕ ਬਿਆਨ ’ਚ ਕਿਹਾ ਕਿ ਸਾਡੇ ਪਹਿਲੇ ਈ-ਸਕੂਟਰ ਲਈ ਦੇਸ਼ ਭਰ ਦੇ ਗਾਹਕਾਂ ਤੋਂ ਜੋ ਪ੍ਰਤੀਕਿਰਿਆ ਮਿਲੀ ਹੈ, ਉਹ ਕਾਫੀ ਉਤਸ਼ਾਹ ਵਧਾਊ ਹੈ। ਇਸ ਸਥਿਤੀ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਅੱਜ ਗਾਹਕ ਇਲੈਕਟ੍ਰਿਕ ਵਾਹਨਾਂ ਨੂੰ ਪਸੰਦ ਕਰ ਰਹੇ ਹਨ। ਓਲਾ ਦਾ ਦਾਅਵਾ ਹੈ ਕਿ ਉਸ ਦੀ ਇਲੈਕਟ੍ਰਿਕ ਸਕੂਟਰ ਰਫਤਾਰ, ਰੇਂਜ, ਪੈਰ ਰੱਖਣ ਦੀ ਥਾਂ ਨਾਲ ਤਕਨਾਲੋਜੀ ਦੇ ਮਾਮਲੇ ’ਚ ਕਾਫੀ ਅੱਗੇ ਹੋਵੇਗਾ। ਕੰਪਨੀ ਨੇ ਕਿਹਾ ਕਿ ਉਹ ਆਪਣੇ ਇਸ ਵਾਹਨ ਦਾ ਰੇਟ ਕਾਫੀ ਹਮਲਾਵਰ ਤਰੀਕੇ ਨਾਲ ਤੈਅ ਕਰੇਗੀ ਤਾਂ ਕਿ ਜ਼ਿਆਦਾ ਲੋਕ ਇਸ ਨੂੰ ਖਰੀਦ ਸਕਣ। ਕੰਪਨੀ ਅਗਲੇ ਕੁਝ ਦਿਨਾਂ ’ਚ ਇਸ ਸਕੂਟਰ ਦੀਆਂ ਖੂਬੀਆਂ ਅਤੇ ਕੀਮਤ ਦੀ ਜਾਣਕਾਰੀ ਦੇਵੇਗੀ। ਸਕੂਟਰ ਦਾ ਨਿਰਮਾਣ ਕੰਪਨੀ ਦੇ ਤਾਮਿਲਨਾਡੂ ਦੇ ਕਾਰਖਾਨੇ ’ਚ ਕੀਤਾ ਜਾਏਗਾ।
Indian Oil ਨੇ ਲੋਕਾਂ ਨੂੰ ਕੀਤਾ Alert,ਡੀਲਰਸ਼ਿਪ ਲਈ ਆ ਰਹੇ ਆਫ਼ਰ ਬਾਰੇ ਦੱਸੀ ਸੱਚਾਈ
NEXT STORY