ਨਵੀਂ ਦਿੱਲੀ—ਘਰੇਲੂ ਮੋਬਾਇਲ ਫਰਸਟ ਵਿੱਤੀ ਸੇਵਾਵਾਂ ਪਲੇਟਫਾਰਮ ਪੇਟੀਐੱਮ ਨੇ 'ਪੇਟੀਐੱਮ ਲਾਇਲਟੀ ਪਾਇੰਟਸ' ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਗਾਹਕ ਇਸ ਦੇ ਇਕੋਸਿਸਟਮ ਦੇ ਅੰਦਰ ਕਈ ਗਤੀਵਿਧੀਆਂ ਦੇ ਮਾਧਿਅਮ ਨਾਲ ਕਮਾ ਸਕਦੇ ਹਨ।
ਕੰਪਨੀ ਦੇ ਇਕ ਅਧਿਕਾਰਿਕ ਬਿਆਨ 'ਚ ਕਿਹਾ ਗਿਆ ਹੈ ਕਿ ਉਹ ਸਾਰੇ ਕੈਸ਼ਬੈਕ ਜੋ ਗਾਹਕ ਇਸ ਪਲੇਟਫਾਰਮ 'ਚ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ 'ਪੇਟੀਐੱਮ ਲਾਇਲਟੀ ਪੋਇੰਟਸ' ਦੇ ਰੂਪ 'ਚ ਇਕੱਠਾ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਪੋਇੰਟਸ ਦੀ ਵਰਤੋਂ ਆਨਲਾਈਨ ਪਲੇਟਫਾਰਮ ਦੇ ਨਾਲ ਹੀ ਪੇਟੀਐੱਮ ਸਵੀਕਾਰ ਕਰਨ ਵਾਲੇ 50 ਲੱਖ ਤੋਂ ਜ਼ਿਆਦਾ ਵਪਾਰਕ ਦੁਕਾਨਾਂ 'ਚ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਕੰਪਨੀ ਅਗਲੇ ਸਾਲ ਤੋਂ ਇਸ 'ਚ ਹੋਰ ਖੂਬੀਆਂ ਜੋੜੇਗੀ, ਜਿਸ ਦਾ ਉਦੇਸ਼ ਇਸ ਦੇ ਵੱਡੇ ਉਪਭੋਗੀ ਆਧਾਰ ਨੂੰ ਰਿਵਾਰਡਡ ਕਰਨਾ ਅਤੇ ਡਿਜੀਟਲ ਲੈਣ-ਦੇਣ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਨਾਲ ਪੇਟੀਐੱਮ ਦੇ ਆਫਲਾਈਨ ਵਪਾਰਕ ਸਾਂਝੇਦਾਰਾਂ ਨੂੰ ਆਪਣੇ ਵਪਾਰ ਦੇ ਮੌਕੇ ਵਧਾਉਣ 'ਚ ਵੀ ਮਦਦ ਮਿਲੇਗੀ।
ਪੇਟੀਐੱਮ ਦੇ ਸੀਨੀਅਰ ਉਪਪ੍ਰਧਾਨ ਦੀਪਕ ਅਬਾਟ ਨੇ ਕਿਹਾ ਕਿ ਪੇਟੀਐੱਮ ਲਾਇਲਟੀ ਪੋਇੰਟਸ ਦੇ ਨਾਲ ਅਸੀਂ ਆਪਣੇ ਉਪਭੋਗਕਰਤਾਵਾਂ ਨੂੰ ਬਹੁਤ ਆਕਰਸ਼ਕ ਤਜ਼ਰਬਾ ਪ੍ਰਦਾਨ ਕਰ ਰਹੇ ਹਾਂ ਜੋ ਪੇਟੀਐੱਮ ਜਾਂ ਫਿਰ ਕਿਸੇ ਵੀ ਵੱਡੇ ਆਨਲਾਈ ਪਲੇਟਫਾਰਮ ਅਤੇ ਆਫਲਾਈਨ ਵਪਾਰਕ ਦੁਕਾਨਾਂ 'ਤੇ ਲੈਣ-ਦੇਣ ਕਰਨ ਨਾਲ ਇਨ੍ਹਾਂ ਲਾਇਲਟੀ ਪੋਇੰਟਸ ਨੂੰ ਕਮਾ ਕੇ ਹੋਰ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਇਹ ਸਾਡੇ ਉਪਭੋਗੀ ਨੂੰ ਅੱਗੇ ਵੀ ਪੇਟੀਐੱਮ ਦੀ ਵਰਤੋਂ ਕਰਦੇ ਲੈਣ-ਦੇਣ ਕਰਨ ਲਈ ਉਤਸ਼ਾਹਿਤ ਕਰੇਗਾ ਅਤੇ ਸਾਡੇ ਵਪਾਰਕ ਸਾਂਝੇਦਾਰਾਂ ਦੇ ਵਪਾਰ 'ਚ ਵਾਧਾ ਕਰੇਗਾ।
ਸਵਿਟਜ਼ਰਲੈਂਡ ਜਨਵਰੀ ਤੋਂ ਦੇਵੇਗਾ ਭਾਰਤ ਨੂੰ ਕਾਲੇ ਧਨ ਦੀ ਜਾਣਕਾਰੀ
NEXT STORY