ਨਵੀਂ ਦਿੱਲੀ : ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਬੁੱਧਵਾਰ ਨੂੰ 75 ਮੋਬਾਈਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਵੈਨਾਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਘੱਟ ਕੀਮਤ 'ਤੇ ਦਾਲਾਂ ਅਤੇ ਪਿਆਜ਼ ਮੁਹੱਈਆ ਕਰਵਾਉਣਗੀਆਂ।
ਇਹ ਵੀ ਪੜ੍ਹੋ : ਦੀਵਾਲੀ ਤੱਕ 65000 ਰੁਪਏ ਤੱਕ ਪਹੁੰਚ ਸਕਦੈ ਸੋਨਾ, ਇਨ੍ਹਾਂ ਕਾਰਨਾਂ ਕਾਰਨ ਵਧੇਗੀ ਪੀਲੀ ਧਾਤੂ ਦੀ ਚਮਕ
ਸਰਕਾਰ ਨੇ ਇਸ ਦਾਲ ਨੂੰ ਦਿੱਤਾ 'ਭਾਰਤ ਦਲ' ਦਾ ਨਾਂ
ਸਰਕਾਰ ਨੇ ਇਸ ਦਾਲ ਨੂੰ ‘ਭਾਰਤ ਦਲ’ ਦਾ ਨਾਂ ਦਿੱਤਾ ਹੈ। ਨੈਸ਼ਨਲ ਕੰਜ਼ਿਊਮਰ ਕੋਆਪ੍ਰੇਟਿਵ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ.ਸੀ.ਸੀ.ਐੱਫ.) ਦੇ ਦਫਤਰ ਵਿਖੇ ਇੱਕ ਸਮਾਗਮ ਵਿੱਚ ਬੋਲਦਿਆਂ, ਚੌਬੇ ਨੇ ਕਿਹਾ ਕਿ ਇਹ ਲੋਕਾਂ ਨੂੰ ਸਸਤੀਆਂ ਦਰਾਂ 'ਤੇ ਜ਼ਰੂਰੀ ਖੁਰਾਕੀ ਵਸਤਾਂ ਪ੍ਰਾਪਤ ਕਰਨ ਵਿੱਚ ਮਦਦ ਕਰਨ ਲਈ ਇੱਕ ਪਾਇਲਟ ਪ੍ਰੋਜੈਕਟ ਹੈ।
ਇਹ ਵੀ ਪੜ੍ਹੋ : ਭਾਰਤ ਹੀ ਨਹੀਂ ਹੁਣ ਅਫਗਾਨਿਸਤਾਨ ਦੀ ਕਰੰਸੀ ਦੇ ਸਾਹਮਣੇ ਵੀ ਕਮਜ਼ੋਰ ਪਿਆ ਪਾਕਿਸਤਾਨੀ ਰੁਪਇਆ
ਉਨ੍ਹਾਂ ਇਸ ਉਪਰਾਲੇ ਨੂੰ ‘ਅੰਮ੍ਰਿਤ ਕਾਲ’ ਵਿੱਚ ਅੰਮ੍ਰਿਤ ਦੀ ਦਾਤ ਦੱਸਦਿਆਂ ਕਿਹਾ ਕਿ ਸਰਕਾਰ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਪ੍ਰਾਜੈਕਟ ਸ਼ੁਰੂ ਕਰਨ ਬਾਰੇ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਮੰਤਰਾਲਾ ਲੋਕਾਂ ਨੂੰ ਰਸੋਈ ਦੀਆਂ ਵਸਤੂਆਂ ਸਸਤੀਆਂ ਦਰਾਂ 'ਤੇ ਉਪਲਬਧ ਕਰਵਾਉਣਾ ਚਾਹੁੰਦਾ ਹੈ ਅਤੇ ਭਵਿੱਖ ਵਿੱਚ ਬਾਜਰੇ ਸਮੇਤ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਦਾਲਾਂ ਦੀ ਕੀਮਤ 60 ਰੁਪਏ ਅਤੇ ਪਿਆਜ਼ 25 ਰੁਪਏ ਪ੍ਰਤੀ ਕਿਲੋ ਹੈ।
ਇਹ ਵੀ ਪੜ੍ਹੋ : ਯਾਤਰੀ ਦੇ ਵਾਰ-ਵਾਰ Toilet ਜਾਣ 'ਤੇ ਬਣਿਆ ਅਜੀਬ ਮਾਹੌਲ, ਉੱਡਦੇ ਜਹਾਜ਼ 'ਚ ਪਾਇਲਟ ਨੂੰ ਲੈਣਾ ਪਿਆ ਇਹ ਫ਼ੈਸਲਾ
ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US ਚਾਹੁੰਦਾ ਹੈ ਕਿ ਜੀ-20 IMF, ਵਿਸ਼ਵ ਬੈਂਕ ਵਰਗੇ ਬਹੁਪੱਖੀ ਵਿਕਾਸ ਬੈਂਕਾਂ ਨੂੰ ਮੁੜ ਆਕਾਰ ਦੇਣ 'ਚ ਕਰੇ ਮਦਦ
NEXT STORY