ਨਵੀਂ ਦਿੱਲੀ (ਭਾਸ਼ਾ) - ਪੈਪਸਿਕੋ ਇੰਡੀਆ ਹੋਲਡਿੰਗਸ ਦੀ ਏਕੀਕ੍ਰਿਤ ਸੰਚਾਲਨ ਅਾਨਦਨ ਅਪ੍ਰੈਲ-ਦਸੰਬਰ 2023 ਦੌਰਾਨ 5,954.16 ਕਰੋੜ ਰੁਪਏ ਅਤੇ ਲਾਭ 217.26 ਕਰੋੜ ਰੁਪਏ ਸੀ। ਕਾਰੋਬਾਰੀ ਖੁਫੀਆ ਮੰਚ ਟੋਫਲਰ ਨੇ ਇਹ ਜਾਣਕਾਰੀ ਦਿੱਤੀ।
ਟੋਫਲਰ ਨੇ ਦੱਸਿਆ ਕਿ ਇਸ ਦੌਰਾਨ ਕੰਪਨੀ ਦੀ ਕੁਲ ਆਮਦਨ 6,094.70 ਕਰੋੜ ਰੁਪਏ ਸੀ। ਕੰਪਨੀ ਨੇ ਆਪਣਾ ਵਿੱਤੀ ਸਾਲ ਅਪ੍ਰੈਲ-ਮਾਰਚ ਤੋਂ ਜਨਵਰੀ-ਦਸੰਬਰ ’ਚ ਬਦਲ ਦਿੱਤਾ ਹੈ।
ਇਸ ਲਈ ਟੋਫਲਰ ਦੇ ਵਿੱਤੀ ਅੰਕੜਿਆਂ ’ਚ 2023 ਦੀਆਂ 3 ਤਿਮਾਹੀਆਂ ਦਾ ਬਿਊਰਾ ਹੈ। ਪੈਪਸਿਕੋ ਇੰਡੀਆ ਜਨਵਰੀ 2024 ਤੋਂ ਕੈਲੰਡਰ ਸਾਲ ਦੇ ਰੂਪ ’ਚ ਵਿੱਤੀ ਸਾਲ ਦਾ ਪਲਾਨ ਕਰ ਰਹੀ ਹੈ। ਉਕਤ 9 ਮਹੀਨਿਆਂ ’ਚ ਘਰੇਲੂ ਬਾਜ਼ਾਰ ’ਚ ਵਿਕਰੀ ਨਾਲ ਕੰਪਨੀ ਦੀ ਆਮਦਨ 5,533.63 ਕਰੋੜ ਰੁਪਏ ਸੀ।
ਕੰਪਨੀ ਦੀ ਕੁਲ ਆਮਦਨ ’ਚ ਬਰਾਮਦ ਨੇ 266.19 ਕਰੋੜ ਰੁਪਏ ਦਾ ਯੋਗਦਾਨ ਦਿੱਤਾ। ਪੈਪਸਿਕੋ ਇੰਡੀਆ ਜਨਤਕ ਰੂਪ ਨਾਲ ਸੂਚੀਬੱਧ ਇਕਾਈ ਨਹੀਂ ਹੈ। ਸਨੈਕਸ ਕਾਰੋਬਾਰ ਤੋਂ ਅਾਮਦਨ 4,763.29 ਕਰੋੜ ਰੁਪਏ ਰਹੀ। ਇਸ ’ਚ ਕੁਰਕੁਰੇ, ਲੇਜ਼, ਡੋਰੀਟੋਸ ਅਤੇ ਕਵੇਕਰ ਵਰਗੇ ਬ੍ਰਾਂਡ ਸ਼ਾਮਲ ਹਨ।
ਪੈਪਸਿਕੋ ਇੰਡੀਆ ਦੀ ਪੇਅ ਪਦਾਰਥ ਕਾਰੋਬਾਰ ਤੋਂ ਆਮਦਨ 9 ਮਹੀਨਿਆਂ ’ਚ 1,036.53 ਕਰੋੜ ਰੁਪਏ ਰਹੀ। ਇਸ ’ਚ ਪੈਪਸਿਕੋ, 7ਅੱਪ, ਸਲਾਈਸ, ਟ੍ਰਾਪੀਕਾਨਾ ਅਤੇ ਗੇਟੋਰੇਡ ਵਰਗੇ ਬ੍ਰਾਂਡ ਸ਼ਾਮਲ ਹਨ। ਅਪ੍ਰੈਲ-ਦਸੰਬਰ 2023 ’ਚ ਇਸ਼ਤਿਹਾਰ ਪ੍ਰਚਾਰ ’ਤੇ ਖਰਚ 694.52 ਕਰੋੜ ਰੁਪਏ ਸੀ। ਨਤੀਜਿਆਂ ’ਤੇ ਪੈਪਸਿਕੋ ਇੰਡੀਆ ਦੇ ਬੁਲਾਰੇ ਨੇ ਕਿਹਾ ਿਕ ਕੰਪਨੀ ਨੇ ਚੁਣੌਤੀਪੂਰਨ ਬਾਹਰੀ ਵਾਤਾਵਰਣ ਦਰਮਿਆਨ ਆਮਦਨ ਮੋਰਚੇ ’ਤੇ ਲਚੀਲਾ ਪ੍ਰਦਰਸ਼ਨ ਕੀਤਾ।
ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਇਕਸਾਰ ਖੰਡ ਨੀਤੀ ਦਾ ਐਲਾਨ ਕੀਤਾ
NEXT STORY