ਨਵੀਂ ਦਿੱਲੀ—ਐਤਵਾਰ ਅਤੇ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਦੇ ਬਾਅਦ ਮੰਗਲਵਾਰ ਨੂੰ ਫਿਰ ਆਇਲ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਹੈ। ਮੰਗਲਵਾਰ ਭਾਵ 25 ਜੂਨ 2019 ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਆਇਆ ਹੈ। ਹਾਲਾਂਕਿ ਸੋਮਵਾਰ ਨੂੰ ਜ਼ਰੂਰ ਪੈਟਰੋਲ ਦੀਆਂ ਕੀਮਤਾਂ 'ਚ ਸੱਤ ਪੈਸਿਆਂ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਛੇ ਪੈਸੇ ਦਾ ਵਾਧਾ ਹੋਇਆ ਸੀ।
ਅੱਜ ਰਾਜਧਾਨੀ ਦਿੱਲੀ 'ਚ 70.05 ਰੁਪਏ ਪ੍ਰਤੀ ਲੀਟਰ ਪੈਟਰੋਲ ਵਿਕ ਰਿਹਾ ਹੈ। ਉੱਧਰ ਡੀਜ਼ਲ ਦੀ ਕੀਮਤ 63.90 ਰੁਪਏ ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 75.75 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 66.99 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 72.78 ਰੁਪਏ ਅਤੇ ਡੀਜ਼ਲ 67.60 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 72.31 ਰੁਪਏ ਅਤੇ ਡੀਜ਼ਲ 65.82 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪਿਛਲੇ ਮਹੀਨਿਆਂ 'ਚ ਕੌਮਾਂਤਰੀ ਬਾਜ਼ਾਰ 'ਚ ਕਰੂਡ ਦੀ ਕੀਮਤ ਵਧੀ ਹੈ ਪਰ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਰਹੀਆਂ ਹਨ ਸਗੋਂ ਉਨ੍ਹਾਂ 'ਚ ਗਿਰਾਵਟ ਹੀ ਦਰਜ ਕੀਤੀ ਗਈ ਹੈ।
ਭਾਰਤੀਆਂ ਨੇ ਦੇਸ਼ ਤੋਂ ਬਾਹਰ ਜਮ੍ਹਾ ਕੀਤੀ 15 ਤੋਂ 34 ਲੱਖ ਕਰੋੜ ਦੀ ਅਣ-ਐਲਾਨੀ ਜਾਇਦਾਦ
NEXT STORY