ਨਵੀਂ ਦਿੱਲੀ (ਭਾਸ਼ਾ) : ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 10 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਸ ਦੀ ਕੀਮਤ ਕਰੀਬ 22 ਮਹੀਨੇ ਬਾਅਦ 81 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ ਲਗਾਤਾਰ 20ਵੇਂ ਦਿਨ ਸਥਿਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦਾ ਮੁੱਲ ਵੀਰਵਾਰ ਨੂੰ 10 ਪੈਸੇ ਵੱਧ ਕੇ 81 ਰੁਪਏ ਪ੍ਰਤੀ ਲੀਟਰ ਪਹੁੰਚ ਗਿਆ। ਇਹ 25 ਅਕਤੂਬਰ 2018 ਤੋਂ ਬਾਅਦ ਪਹਿਲੀ ਵਾਰ ਦਿੱਲੀ ਵਿਚ 81 ਰੁਪਏ 'ਤੇ ਪਹੁੰਚਿਆ ਹੈ। ਉਥੇ ਹੀ ਡੀਜ਼ਲ ਦੀ ਕੀਮਤ ਦਿੱਲੀ ਵਿਚ 73. 56 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਹੀ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਸੀ।
ਸ਼ਹਿਰ ਦਾ ਨਾਂ |
ਪੈਟਰੋਲ/ਰੁਪਏ ਲਿਟਰ |
ਡੀਜ਼ਲ/ਰੁਪਏ ਲਿਟਰ |
ਦਿੱਲੀ |
81.00 |
73.56 |
ਮੁੰਬਈ |
87.68 |
80.11 |
ਚੇਨੱਈ |
84.09 |
78.86 |
ਕੋਲਕਾਤਾ |
82.53 |
77.06 |
ਨੋਇਡਾ |
81.53 |
73.87 |
ਰਾਂਚੀ |
80.69 |
77.78 |
ਬੈਂਗਲੁਰੂ |
83.63 |
77.88 |
ਪਟਨਾ |
83.68 |
78.72 |
ਚੰਡੀਗੜ੍ਹ |
77.93 |
73.21 |
ਲਖਨਊ |
81.43 |
73.77 |
ਹਰ ਦਿਨ ਛੇ ਵਜੇ ਕੀਮਤ ਬਦਲਦੀ ਹੈ
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਹਰ ਰੋਜ਼ ਸਵੇਰੇ ਛੇ ਵਜੇ ਬਦਲੀ ਜਾਂਦੀ ਹੈ। ਨਵੇਂ ਰੇਟ ਸਵੇਰੇ 6 ਵਜੇ ਤੋਂ ਲਾਗੂ ਹੋ ਜਾਂਦੇ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।
ਸਿਰਫ ਇਕ SMS ਦੇ ਜ਼ਰੀਏ ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਭਾਅ
ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ SMS ਦੇ ਜ਼ਰੀਏ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ (IOC) ਦੇ ਉਪਭੋਗਤਾ RSP<ਡੀਲਰ ਕੋਡ> ਲਿਖ ਕੇ 9224992249 ਨੰਬਰ 'ਤੇ ਐਚ.ਪੀ.ਸੀ.ਐਲ. (HPCL) ਦੇ ਉਪਭੋਗਤਾ HPPRICE<ਡੀਲਰ ਕੋਡ > ਲਿਖ ਕੇ 9222201122 ਨੰਬਰ 'ਤੇ ਭੇਜ ਸਕਦੇ ਹੋ। ਬੀ.ਪੀ.ਸੀ.ਐਲ. ਉਪਭੋਗਤਾ RSP ਡੀਲਰ ਕੋਡ 9223112222 ਨੰਬਰ 'ਤੇ ਭੇਜ ਸਕਦੇ ਹਨ।
ਕੋਰੋਨਾ ਕਾਰਣ ਗਈਆਂ ਲੱਖਾਂ ਨੌਕਰੀਆਂ ਤੇ ਕਈ ਨਵੇਂ ਖੇਤਰ ਰੁਜ਼ਗਾਰ ਵਜੋਂ ਵੀ ਉਭਰੇ
NEXT STORY